18 ਸਾਲਾਂ ''ਚ ਪਹਿਲੀ ਵਾਰ ਅੱਧੀ ਰਾਤ ਤੱਕ ਚੱਲੀ ਸੰਸਦ, ਇਸ ਮੁੱਦੇ ''ਤੇ ਹੋਈ ਚਰਚਾ

07/12/2019 5:36:30 PM

ਨਵੀਂ ਦਿੱਲੀ— ਲੋਕ ਸਭਾ ਦੀ ਕਾਰਵਾਈ ਇਕ ਵਾਰ ਫਿਰ ਚਰਚਾ 'ਚ ਹੈ। ਇਸ ਵਾਰ ਇਹ ਚਰਚਾ ਕਿਸੇ ਹੰਗਾਮੇ ਨੂੰ ਲੈ ਕੇ ਨਹੀਂ ਜਦਕਿ ਦੇਰ ਰਾਤ ਤੱਕ ਚੱਲੀ ਸੰਸਦ ਦੀ ਕਾਰਵਾਹੀ ਨੂੰ ਲੈ ਕੇ ਹੋ ਰਹੀ ਹੈ। ਪਿਛਲੇ 18 ਸਾਲਾਂ 'ਚ ਪਹਿਲੀ ਵਾਰ ਅਜਿਹਾ ਹੋਇਆ ਹੈ ਜਦੋਂ ਲੋਕਸਭਾ ਮੈਬਰਾਂ ਨੇ ਹਿੱਸਾ ਲਿਆ।
ਲੋਕਸਭਾ 'ਚ ਵੀਰਵਾਰ ਨੂੰ ਸਾਲ 2019-20 ਲਈ ਰੇਲ ਮੰਤਰਾਲੇ ਦੇ ਨਿਯੰਤਨਧੀਨ ਅਨੁਦਾਨਾਂ ਦੀਆਂ ਮੰਗਾਂ 'ਤੇ ਚਰਚਾ ਕੀਤੀ ਜਾ ਰਹੀ ਸੀ। ਦੱਸਿਆ ਜਾਂਦਾ ਹੈ ਕਿ ਚਰਚਾ ਇੰਨ੍ਹੀ ਲੰਬੀ ਚੱਲੀ ਕਿ ਰਾਤ ਦੇ 11ਵੱਜ ਕੇ 58 ਮਿੰਟ ਹੋ ਗਏ। ਚਰਚਾ ਦੌਰਾਨ ਵਿਰੋਧੀਧੀਰ ਨੇ ਆਪਣੇ-ਆਪਣੇ ਖੇਤਰਾਂ ਨਾਲ ਜੁੜਨ ਵਿਸ਼ਿਆਂ ਨੂੰ ਵੀ ਲੋਕਸਭਾ 'ਚ ਚੁੱਕਿਆ।
ਲੋਕਸਭਾ 'ਚ ਚਰਚਾ ਦੌਰਾਨ ਰੇਲ ਮੰਤਰਾਲੇ ਰਾਜਮੰਤਰੀ ਸੁਰੇਸ਼ ਚੰਨਬਸੱਪਾ ਅੰਗਦੀ ਨੇ ਕਿਹਾ ਕਿ ਰੇਲਵੇ ਇਕ ਪਰਿਵਾਰ ਦੀ ਤਰ੍ਹਾਂ ਹੈ ਅਤੇ ਸਾਰਿਆ ਨੂੰ ਇਕ ਸਾਥ ਲੈ ਕੇ ਚੱਲਦਾ ਹੈ ਅਤੇ ਸਾਰਿਆ ਨੂੰ ਸੰਤੁਸ਼ਟ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਰੇਲ ਰਾਜਮੰਤਰੀ ਸੁਰੇਸ਼ ਚੰਨਬਸੱਪਾ ਅੰਗਦੀ ਨੇ ਕਿਹਾ ਕਿ ਰੇਲਵੇ ਇਕ ਪਰਿਵਾਰ ਦੀ ਤਰ੍ਹਾਂ ਹੈ ਅਤੇ ਸਾਰਿਆ ਨੂੰ ਇਕ ਨਾਲ ਲੈ ਕੇ ਚੱਲਦਾ ਹੈ ਤੇ ਸਾਰਿਆ ਨੂੰ ਸੰਤੁਸ਼ਟ ਕਰਦਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅਟਲ ਜੀ ਨੇ ਸੜਕਾਂ ਲਈ ਕਾਫੀ ਕੰਮ ਕੀਤਾ ਸੀ ਉਸ ਹੀ ਤਰ੍ਹਾਂ ਮੋਦੀ ਸਰਕਾਰ  ਨੇ ਰੇਲਵੇ ਲਈ ਬਹੁਤ ਕੰਮ ਕੀਤਾ ਹੈ।


satpal klair

Content Editor

Related News