ਪੁਣੇ ''ਚ 4 ਮੰਜ਼ਿਲਾ ਇਮਾਰਤ ਦੀ ਪਾਰਕਿੰਗ ''ਚ ਲੱਗੀ ਅੱਗ ! 35 ਲੋਕਾਂ ਨੂੰ ਕੀਤਾ ਗਿਆ ਰੈਸਕਿਊ
Monday, Nov 23, 2026 - 05:08 PM (IST)
ਨੈਸ਼ਨਲ ਡੈਸਕ- ਪੁਣੇ ਦੇ ਕੋਂਡਵਾ ਖੇਤਰ ’ਚ ਐਤਵਾਰ ਸਵੇਰੇ ਇਕ 4 ਮੰਜ਼ਿਲਾ ਇਮਾਰਤ ਦੇ ਪਾਰਕਿੰਗ ਖੇਤਰ ’ਚ ਅੱਗ ਲੱਗਣ ਤੋਂ ਬਾਅਦ ਲੱਗਭਗ 35 ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ’ਚ 18 ਵਾਹਨ ਨੁਕਸਾਨੇ ਗਏ। ਉਨ੍ਹਾਂ ਕਿਹਾ ਕਿ ਭਾਗਯੋਦਯ ਨਗਰ ’ਚ ਗਲੀ ਨੰਬਰ 34 ’ਚ ਸਥਿਤ ਰਿਹਾਇਸ਼ੀ ਇਮਾਰਤ ’ਚ ਸਵੇਰੇ 3:19 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ। 3 ਫਾਇਰ ਇੰਜਣ ਤੁਰੰਤ ਮੌਕੇ ’ਤੇ ਭੇਜੇ ਗਏ। ਅੱਗ ਕਾਰਨ ਸੰਘਣਾ ਧੂੰਆਂ ਭਰ ਗਿਆ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ 2 ਬੱਚਿਆਂ ਸਮੇਤ 8 ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਫਾਇਰ ਵਿਭਾਗ ਦਾ ਇਕ ਅਧਿਕਾਰੀ ਇਸ ਦੌਰਾਨ ਜ਼ਖਮੀ ਹੋ ਗਿਆ।
