ਨੇਤਰਹੀਣਾਂ ਨੂੰ ਉਤਪਾਦਾਂ ਦੀ ਪਛਾਣ ਕਰਨ ’ਚ ਹੋਵੇਗੀ ਆਸਾਨੀ, ‘ITC’ ਨੇ ਸ਼ੁਰੂ ਕੀਤੀ ਬ੍ਰੇਲ ਪੈਕੇਜਿੰਗ

Monday, Nov 23, 2026 - 05:02 PM (IST)

ਨੇਤਰਹੀਣਾਂ ਨੂੰ ਉਤਪਾਦਾਂ ਦੀ ਪਛਾਣ ਕਰਨ ’ਚ ਹੋਵੇਗੀ ਆਸਾਨੀ, ‘ITC’ ਨੇ ਸ਼ੁਰੂ ਕੀਤੀ ਬ੍ਰੇਲ ਪੈਕੇਜਿੰਗ

ਬਿਜ਼ਨੈੱਸ ਡੈਸਕ - ਨੇਤਰਹੀਣ ਖਪਤਕਾਰਾਂ ਨੂੰ ਆਤਮਨਿਰਭਰ ਬਣਾਉਣ ਦੀ ਦਿਸ਼ਾ ’ਚ ਆਈ. ਟੀ. ਸੀ. ਲਿਮਟਿਡ ਨੇ ਅਹਿਮ ਪਹਿਲ ਕੀਤੀ ਹੈ। ਕੰਪਨੀ ਨੇ ਆਪਣੇ ਪ੍ਰਸਿੱਧ ਨਿੱਜੀ ਦੇਖਭਾਲ ਬ੍ਰਾਂਡ ਸੈਵਲੋਨ ਅਤੇ ਫਿਆਮਾ ਦੇ 16 ਉਤਪਾਦਾਂ ਦੀ ਪੈਕੇਜਿੰਗ ’ਤੇ ਬ੍ਰੇਲ ਲਿਪੀ ਦੀ ਸ਼ੁਰੂਆਤ ਕੀਤੀ ਹੈ। ਇਸ ਨਾਲ ਨੇਤਰਹੀਣ ਖਪਤਕਾਰ ਬਿਨਾਂ ਕਿਸੇ ਦੂਜੇ ਦੀ ਮਦਦ ਦੇ ਆਪਣੀ ਪਸੰਦ ਦੇ ਉਤਪਾਦ ਦੀ ਪਛਾਣ ਕਰ ਸਕਣਗੇ।

ਇਹ ਵੀ ਪੜ੍ਹੋ : ਸੋਨਾ 70,000 ਰੁਪਏ ਅਤੇ ਚਾਂਦੀ 2.70 ਲੱਖ ਰੁਪਏ ਹੋ ਗਏ ਸਸਤੇ, ਜਾਣੋ ਵੱਡੀ ਗਿਰਾਵਟ ਦੇ ਕੀ ਹਨ ਕਾਰਨ

ਕੰਪਨੀ ਨੇ ਸਾਲ 2018 ’ਚ ਸੈਵਲੋਨ ਬ੍ਰਾਂਡ ਦੇ ਨਾਲ ਦੇਸ਼ ’ਚ ਪਹਿਲੀ ਵਾਰ ਰੋਜ਼ਾਨਾ ਵਰਤੋਂ ਵਾਲੇ ਖਪਤਕਾਰ ਉਤਪਾਦਾਂ ’ਤੇ ਬ੍ਰੇਲ ਪੈਕੇਜਿੰਗ ਦੀ ਸ਼ੁਰੂਆਤ ਕੀਤੀ ਸੀ। ਹੁਣ ਇਸ ਪਹਿਲ ਦਾ ਵਿਸਥਾਰ ਫਿਆਮਾ ਬ੍ਰਾਂਡ ਤੱਕ ਕਰ ਦਿੱਤਾ ਗਿਆ ਹੈ। ਬ੍ਰੇਲ ਪਛਾਣ ਚਿੰਨ੍ਹ ਵਾਲੇ ਉਤਪਾਦਾਂ ’ਚ ਸੈਵਲੋਨ ਐਂਟੀਸੈਪਟਿਕ ਲਿਕਵਿਡ, ਵੈੱਟ ਵਾਈਪਸ, ਹੈਂਡਵਾਸ਼ ਪੰਪ ਅਤੇ ਫਿਆਮਾ ਸ਼ਾਵਰ ਜੈੱਲ ਸਮੇਤ ਹੋਰ ਉਤਪਾਦ ਸ਼ਾਮਲ ਹਨ।

ਇਹ ਵੀ ਪੜ੍ਹੋ : ਸਿਰਫ਼ 20 ਦਿਨਾਂ 'ਚ ਹੀ 12% ਟੁੱਟ ਗਏ ਸੋਨੇ ਦੇ ਰੇਟ, ਕੀ 1 ਲੱਖ ਰੁਪਏ ਤੱਕ ਜਾਵੇਗਾ ਭਾਅ?

ਆਈ. ਟੀ. ਸੀ. ਦੇ ਨਿੱਜੀ ਦੇਖਭਾਲ ਉਤਪਾਦ ਕਾਰੋਬਾਰ ਦੇ ਡਿਵੀਜ਼ਨਲ ਮੁੱਖ ਕਾਰਜਕਾਰੀ ਸਮੀਰ ਸਤਪਥੀ ਨੇ ਕਿਹਾ ਕਿ ਖਪਤਕਾਰਾਂ ਨੂੰ ਸਹੀ ਹੈਂਡਵਾਸ਼ ਜਾਂ ਸ਼ਾਵਰ ਜੈੱਲ ਚੁਣਨ ਲਈ ਕਿਸੇ ਦੂਜੇ ’ਤੇ ਨਿਰਭਰ ਨਹੀਂ ਹੋਣਾ ਚਾਹੀਦਾ। ਪੈਕੇਜਿੰਗ ’ਤੇ ਉੱਭਰੇ ਹੋਏ ਬ੍ਰੇਲ ਬਿੰਦੂ ਨੇਤਰਹੀਣ ਲੋਕਾਂ ਨੂੰ ਉਤਪਾਦ ਦੀ ਪਛਾਣ ਕਰਨ ’ਚ ਮਦਦ ਕਰਨ ਦੇ ਨਾਲ ਉਨ੍ਹਾਂ ’ਚ ਆਤਮਵਿਸ਼ਵਾਸ ਅਤੇ ਆਜ਼ਾਦੀ ਦੀ ਭਾਵਨਾ ਵੀ ਵਧਾਉਂਦੇ ਹਨ।

ਇਹ ਵੀ ਪੜ੍ਹੋ :  ਇੰਦੌਰ ’ਚ ਦਿਲਜੀਤ ਦੋਸਾਂਝ ਵੱਲੋਂ ‘ਪਟਿਆਲਾ ਪੈੱਗ’ ਗੀਤ ਗਾਉਣ ’ਤੇ ਵਿਵਾਦ

ਇਹ ਵੀ ਪੜ੍ਹੋ :  EPFO ਦੇ ਲੱਖਾਂ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, SWP ਯੋਜਨਾ ਨੂੰ ਮਿਲੀ ਮਨਜ਼ੂਰੀ, ਜਾਣੋ ਪੂਰਾ ਵੇਰਵਾ

ਇਹ ਵੀ ਪੜ੍ਹੋ : ਕਿਤੇ ਤੁਸੀਂ ਨਾ ਕਰ ਲੈਣਾ ਅਮਿਤਾਭ ਬੱਚਨ ਵਾਲੀ ਗਲਤੀ, ਮਹਿੰਗੀਆਂ ਸਾਬਤ ਹੋ ਸਕਦੀਆਂ ਹਨ ਕਾਨੂੰਨ ਦੀਆਂ ਸ਼ਰਤਾਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt


author

Harinder Kaur

Content Editor

Related News