ਦਿੱਲੀ ''ਚ ਗੱਤਾ ਫੈਕਟਰੀ ''ਚ ਲੱਗੀ ਅੱਗ ! ਫਾਇਰ ਬ੍ਰਿਗੇਡ ਦੀਆਂ 9 ਗੱਡੀਆਂ ਨੇ ਪਾਇਆ ਕਾਬੂ

Monday, Nov 23, 2026 - 05:12 PM (IST)

ਦਿੱਲੀ ''ਚ ਗੱਤਾ ਫੈਕਟਰੀ ''ਚ ਲੱਗੀ ਅੱਗ ! ਫਾਇਰ ਬ੍ਰਿਗੇਡ ਦੀਆਂ 9 ਗੱਡੀਆਂ ਨੇ ਪਾਇਆ ਕਾਬੂ

ਨਵੀਂ ਦਿੱਲੀ- ਦੱਖਣ-ਪੱਛਮੀ ਦਿੱਲੀ ਦੇ ਨਸੀਰਪੁਰ ਪਿੰਡ ’ਚ ਐਤਵਾਰ ਨੂੰ ਗੱਤਾ ਬਣਾਉਣ ਵਾਲੀ ਇਕ ਫੈਕਟਰੀ ’ਚ ਅੱਗ ਲੱਗ ਗਈ। ਦਿੱਲੀ ਫਾਇਰ ਬ੍ਰਿਗੇਡ ਸੇਵਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 9 ਗੱਡੀਆਂ ਭੇਜੀਆਂ ਗਈਆਂ। 

ਅੱਗ ਸਵੇਰੇ 9 ਵੱਜ ਕੇ 55 ਮਿੰਟ ’ਤੇ ਲੱਗੀ ਅਤੇ ਇਸ ’ਚ ਕਿਸੇ ਦੇ ਜ਼ਖਮੀ ਜਾਂ ਹਲਾਕ ਹੋਣ ਦੀ ਖਬਰ ਨਹੀਂ ਹੈ। ਅਧਿਕਾਰੀ ਨੇ ਦੱਸਿਆ ਕਿ ਅੱਗ ’ਤੇ ਸਵੇਰੇ 11:50 ਵਜੇ ਤੱਕ ਕਾਬੂ ਪਾ ਲਿਆ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ।


author

Harpreet SIngh

Content Editor

Related News