ਕੋਰੋਨਾ ’ਚ ਜਾਨ ਗਵਾਉਣ ਵਾਲਿਆਂ ਦੀ ਸੁਆਹ ਨਾਲ ਬਣੇਗੀ ਪਾਰਕ

Thursday, Jul 08, 2021 - 05:17 AM (IST)

ਕੋਰੋਨਾ ’ਚ ਜਾਨ ਗਵਾਉਣ ਵਾਲਿਆਂ ਦੀ ਸੁਆਹ ਨਾਲ ਬਣੇਗੀ ਪਾਰਕ

ਭੋਪਾਲ - ਕੋਰੋਨਾ ਇਨਫੈਕਸਨ ਦੀ ਦੂਸਰੀ ਲਹਿਰ ਵਿਚ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿਚ ਜਾਨ ਗਵਾਉਣ ਵਾਲਿਆਂ ਦੀ ਯਾਦ ਜਿੰਦਾ ਰਹੇਗੀ, ਕਿਉਂਕਿ ਭਦਭਦਾ ਵਿਸ਼ਰਾਮਘਾਟ ਵਿਚ ਮ੍ਰਿਤਕਾਂ ਦੀਆਂ ਅਸਥੀਆਂ ਅਤੇ ਸੁਆਹ ਨਾਲ ਇਥੇ ਪਾਰਕ ਬਣਾਈ ਜਾਏਗੀ। ਇਸ ਵਿਸ਼ਰਾਮਘਾਟ ਵਿਚ ਸੈਂਕੜੇ ਲੋਕਾਂ ਦੀਆਂ ਅਸਥੀਆਂ ਅਤੇ ਸੁਆਹ ਜਮ੍ਹਾ ਹੈ, ਜਿਸ ਨੂੰ ਨਦੀਆਂ ਵਿਚ ਵੀ ਪ੍ਰਵਾਹ ਕਰਨਾ ਸੰਭਵ ਨਹੀਂ ਹੈ। ਕੋਰੋਨਾ ਮਹਾਮਾਰੀ ਕਾਰਨ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਮਰੀਜ਼ ਰਾਜਧਾਨੀ ਦੇ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਕਰਵਾਉਣ ਆਏ, ਇਸ ਦੌਰਾਨ ਵੱਡੀ ਗਿਣਤੀ ਵਿਚ ਮਰੀਜ਼ਾਂ ਦੀ ਮੌਤ ਵੀ ਹੋਈ। ਕੋਰੋਨਾ ਨੂੰ ਸਬੰਧੀ ਤੈਅ ਕੀਤੀ ਗਈ ਗਾਈਡ ਲਾਈਨ ਕਾਰਨ ਕਈ ਪਰਿਵਾਰ ਮ੍ਰਿਤਕਾਂ ਦੇ ਅੰਤਿਮ ਸੰਸਕਾਰ ਤੋਂ ਬਾਅਦ ਪੂਰੀ ਸੁਆਹ ਅਤੇ ਅਸਥੀਆਂ ਵੀ ਨਹੀਂ ਲੈ ਜਾ ਸਕੇ। ਇਸਦੇ ਕਾਰਨ ਵੱਡੀ ਮਾਤਰਾ ਵਿਚ ਵਿਸ਼ਰਾਮਘਾਟ ਵਿਚ ਅਸਥੀਆਂ ਅਤੇ ਸੁਆਹ ਹੁਣ ਵੀ ਜਮ੍ਹਾ ਹੈ।

ਇਹ ਵੀ ਪੜ੍ਹੋ- ਝਾਰਖੰਡ: ਤਿੰਨ ਬੱਚਿਆਂ ਸਮੇਤ ਜਨਾਨੀ ਨੇ ਖੂਹ 'ਚ ਮਾਰੀ ਛਾਲ, ਮਾਂ ਸਮੇਤ 3 ਦੀ ਮੌਤ, 1 ਬੱਚਾ ਗੰਭੀਰ

ਭਦਭਦਾ ਵਿਸ਼ਰਾਮਘਾਟ ਦੀ ਪ੍ਰਬੰਧ ਕਮੇਟੀ ਦੇ ਸਕੱਤਰ ਮਮਤੇਸ਼ ਸ਼ਰਮਾ ਦਾ ਕਹਿਣਾ ਹੈ ਕਿ ਮਾਰਚ ਤੋਂ ਜੂਨ ਦੇ ਦਰਮਿਆਨ ਕੋਰੋਨਾ ਨਾਲ ਵੱਡੀ ਗਿਣਤੀ ਵਿਚ ਲੋਕਾਂ ਦੀ ਮੌਤ ਹੋਈ ਅਤੇ ਉਨ੍ਹਾਂ ਦਾ ਇਥੇ ਅੰਤਿਮ ਸੰਸਕਾਰ ਹੋਇਆ। ਸ਼ਰਮਾ ਦੀ ਮੰਨੀਏ ਤਾਂ ਵਿਸ਼ਰਾਮਘਾਟ ਵਿਚ ਲਗਭਗ 21 ਟਨ ਸੁਆਹ ਜਮ੍ਹਾ ਹੈ, ਇਸਨੂੰ ਵਾਤਾਵਰਣ ਦੇ ਲਿਹਾਜ਼ ਨਾਲ ਨਦੀਆਂ ਵੀ ਵੀ ਪ੍ਰਭਾਵ ਕਰਨਾ ਉਚਿਤ ਨਹੀਂ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News