ਕਿਵੇਂ ਕਰੀਏ ਪ੍ਰੀਖਿਆ ਦਾ ਤਣਾਅ, PM ਮੋਦੀ ਨੇ ਵਿਦਿਆਰਥੀਆਂ ਨੂੰ ਦਿੱਤੇ ਖ਼ਾਸ ਟਿਪਸ

Monday, Feb 10, 2025 - 02:27 PM (IST)

ਕਿਵੇਂ ਕਰੀਏ ਪ੍ਰੀਖਿਆ ਦਾ ਤਣਾਅ, PM ਮੋਦੀ ਨੇ ਵਿਦਿਆਰਥੀਆਂ ਨੂੰ ਦਿੱਤੇ ਖ਼ਾਸ ਟਿਪਸ

ਨਵੀਂ ਦਿੱਲੀ- ਪ੍ਰੀਖਿਆ ਦਾ ਸਮਾਂ ਆਉਂਦੇ ਹੀ ਕਈ ਵਿਦਿਆਰਥੀਆਂ ਦੇ ਮਨ ਵਿਚ ਘਬਰਾਹਟ ਵੱਧ ਜਾਂਦੀ ਹੈ। ਮੁਸ਼ਕਲ ਵਿਸ਼ਿਆਂ ਅਤੇ ਲੰਬੇ ਸਿਲੇਬਸ ਨੂੰ ਵੇਖ ਕੇ ਅਕਸਰ ਡਰ ਲੱਗਣ ਲੱਗਦਾ ਹੈ, ਜਿਸ ਤੋਂ ਪੜ੍ਹਾਈ ਵਿਚ ਮਨ ਨਹੀਂ ਲੱਗਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਪਰੀਕਸ਼ਾ ਪੇ ਚਰਚਾ 2025' ਵਿਚ ਵਿਦਿਆਰਥੀਆਂ ਨੂੰ ਇਸ ਡਰ ਤੋਂ ਨਜਿੱਠਣ ਦਾ ਇਕ ਸੌਖਾ ਅਤੇ ਪ੍ਰਭਾਵੀ ਤਰੀਕਾ ਦੱਸਿਆ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਵਿਸ਼ਿਆਂ ਵਿਚ ਸਭ ਤੋਂ ਜ਼ਿਆਦਾ ਡਰ ਲੱਗਦਾ ਹੈ, ਉਨ੍ਹਾਂ ਨੂੰ ਸਭ ਤੋਂ ਪਹਿਲਾਂ ਪੜ੍ਹਨਾ ਚਾਹੀਦਾ ਹੈ। ਇਸ ਨਾ ਸਿਰਫ ਆਤਮਵਿਸ਼ਵਾਸ ਵਧੇਗਾ ਸਗੋਂ ਪ੍ਰੀਖਿਆ ਦੇ ਸਮੇਂ ਤਣਾਅ ਵੀ ਘੱਟ ਹੋਵੇਗਾ। ਇਸ ਤੋਂ ਇਲਾਵਾ ਸਮਾਂ ਪ੍ਰਬੰਧਨ, ਸਿਹਤ ਜੀਵਨਸ਼ੈਲੀ ਅਤੇ ਸਕਾਰਾਤਮਕ ਸੋਚ ਪ੍ਰੀਖਿਆ ਦੇ ਡਰ ਨੂੰ ਦੂਰ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ।

ਸੂਰਜ ਇਸ਼ਨਾਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਰਜ ਇਸ਼ਨਾਨ ਕਰਨ ਦੀ ਸਾਲਹ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਸਰੀਰ ਦਾ ਜ਼ਿਆਦਾ ਤੋਂ ਜ਼ਿਆਦਾ ਹਿੱਸਾ ਧੁੱਪ ਵਿਚ ਰੱਖਣਾ ਚਾਹੀਦਾ ਹੈ, ਜਿਸ ਨਾਲ ਵਿਟਾਮਿਨ ਡੀ ਮਿਲਦੀ ਹੈ ਅਤੇ ਊਰਜਾ ਬਣੀ ਰਹੇਗੀ। ਇਸ ਤੋਂ ਇਲਾਵਾ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੋਸ਼ਣ ਭਰਪੂਰ ਭੋਜਨ ਖਾਣ ਦੀ ਸਲਾਹ ਦਿੱਤੀ, ਜਿਸ ਵਿਚ ਬਾਜਰਾ, ਚੌਲ, ਕਣਕ ਅਤੇ ਮੋਟੇ ਅਨਾਜ ਸ਼ਾਮਲ ਹੋਣ। 

ਭਰਪੂਰ ਨੀਂਦ ਲਓ

ਪ੍ਰਧਾਨ ਮੰਤਰੀ ਮੋਦੀ ਨੇ ਪ੍ਰੀਖਿਆ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਚੰਗੀ ਨੀਂਦ ਲੈਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸਰੀਰ ਅਤੇ ਦਿਮਾਗ ਨੂੰ ਸਹੀ ਢੰਗ ਨਾਲ ਕੰਮ ਕਰਨ ਲਈ ਉੱਚਿਤ ਆਰਾਮ ਦੀ ਲੋੜ ਹੁੰਦੀ ਹੈ। ਉਨ੍ਹਾਂ ਨੇ ਦਰੱਖ਼ਤਾਂ ਦੇ ਹੇਠਾਂ ਖੜ੍ਹੇ ਹੋ ਕੇ ਡੂੰਘਾ ਸਾਹ ਲੈਣ ਦੀ ਆਦਤ ਪਾਉਣ 'ਤੇ ਵੀ ਜ਼ੋਰ ਦਿੱਤਾ, ਜਿਸ ਨਾਲ ਮਾਨਸਿਕ ਸ਼ਾਂਤੀ ਮਿਲਦੀ ਹੈ।

ਅਸਫ਼ਲਤਾਵਾਂ ਤੋਂ ਸਿੱਖੋ ਅਤੇ ਹਾਰ ਨਾ ਮੰਨੋ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜ਼ਿੰਦਗੀ ਸਿਰਫ਼ ਪ੍ਰੀਖਿਆ ਤੱਕ ਸੀਮਤ ਨਹੀਂ ਹੈ। ਅਸਫ਼ਲਤਾ ਤੋਂ ਘਬਰਾਉਣ ਦੀ ਲੋੜ ਨਹੀਂ ਹੈ, ਸਗੋਂ ਉਸ ਨੂੰ ਇਕ ਅਧਿਆਪਕ ਵਾਂਗ ਵੇਖਣਾ ਚਾਹੀਦਾ ਹੈ। ਉਨ੍ਹਾਂ ਨੇ ਦਿਵਿਆਂਗ ਲੋਕਾਂ ਦਾ ਉਦਾਹਰਣ ਦਿੰਦੇ ਹੋਏ ਦੱਸਿਆ ਕਿ ਹਰ ਵਿਅਕਤੀ ਕੋਲ ਕੋਈ ਨਾ ਕੋਈ ਵਿਸ਼ੇਸ਼ਤਾ ਹੁੰਦੀ ਹੈ, ਜੋ ਉਸ ਨੂੰ ਅੱਗੇ ਵੱਧਣ ਦੀ ਪ੍ਰੇਰਣਾ ਦਿੰਦੀ ਹੈ।

ਮਾਪਿਆਂ ਨੂੰ ਦਿੱਤੀ ਸਲਾਹ

ਪ੍ਰਧਾਨ ਮੰਤਰੀ ਮੋਦੀ ਨੇ ਮਾਤਾ-ਪਿਤਾ ਨੂੰ ਸਲਾਹ ਦਿੱਤੀ ਕਿ ਬੱਚਿਆਂ 'ਤੇ ਆਪਣੀਆਂ ਇੱਛਾਵਾਂ ਨਾ ਥੋਪੋ ਸਗੋਂ ਉਨ੍ਹਾਂ ਦੀ ਦਿਲਸਪੀਆਂ ਅਤੇ ਸਮਰੱਥਾਵਾਂ ਨੂੰ ਸਮਝੋ। ਉਨ੍ਹਾਂ ਨੇ ਕਿਹਾ ਕਿ ਹਰ ਬੱਚਾ ਕਿਸੇ ਨਾ ਕਿਸੇ ਖੇਤਰ 'ਚ ਨਿਪੁੰਨ ਹੁੰਦਾ ਹੈ ਅਤੇ ਇਹ ਜ਼ਰੂਰੀ ਨਹੀਂ ਕਿ ਸਾਰੇ ਪੜ੍ਹਾਈ 'ਚ ਹੀ ਚੰਗੇ ਹੋਣ। ਉਨ੍ਹਾਂ ਨੇ ਸਚਿਨ ਤੇਂਦੁਲਕਰ ਦਾ ਉਦਾਹਰਣ ਦਿੱਤਾ, ਜੋ ਖੇਡਾਂ ਵਿਚ ਚੰਗਾ ਸੀ ਅਤੇ ਪੜ੍ਹਾਈ ਵਿਚ ਵੀ।

ਤਣਾਅ ਤੋਂ ਕਿਵੇਂ ਬਚੀਏ?

ਪ੍ਰਧਾਨ ਮੰਤਰੀ ਮੋਦੀ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਮਨ ਦੀਆਂ ਗੱਲਾਂ ਨੂੰ ਖੁੱਲ੍ਹ ਕੇ ਸਾਂਝਾ ਕਰਨ ਅਤੇ ਪਰਿਵਾਰ ਅਤੇ ਦੋਸਤਾਂ ਨਾਲ ਗੱਲਬਾਤ ਕਰਨ। ਉਨ੍ਹਾਂ ਨੇ ਕਿਹਾ ਕਿ ਸਕਾਰਾਤਮਕ ਸੋਚ ਅਤੇ ਗੱਲਬਾਤ ਨਾਲ ਤਣਾਅ ਘੱਟ ਕੀਤਾ ਜਾ ਸਕਦਾ ਹੈ। 
 


author

Tanu

Content Editor

Related News