ਪੁੱਤ ਦਾ ਵਿਛੋੜਾ ਸਹਿਣ ਨਾ ਕਰ ਸਕੇ ਮਾਪੇ, ਚੁਣੀ ਦਿਲ ਨੂੰ ਦਹਿਲਾ ਵਾਲੀ ਮੌਤ
Saturday, Sep 12, 2015 - 12:33 PM (IST)

ਨਵੀਂ ਦਿੱਲੀ- ਬੱਚੇ ਤਾਂ ਆਪਣੇ ਮਾਂ-ਬਾਪ ਦੀ ਜਾਨ ਹੁੰਦੇ ਹਨ। ਜੇ ਸੱਟ ਲੱਗ ਜਾਂਦੀ ਹੈ ਤਾਂ ਦਰਦ ਮਾਂ ਨੂੰ ਹੁੰਦਾ ਹੈ। ਬੱਚਿਆਂ ਦੇ ਬਿਨਾਂ ਮਾਪਿਆਂ ਦਾ ਸੰਸਾਰ ਅਧੂਰਾ ਹੈ। ਮਾਂ ਆਪਣੇ ਬੱਚੇ ਨੂੰ ਤੱਤੀ ਹਵਾ ਨਹੀਂ ਲੱਗਣ ਦਿੰਦੀ। ਮਾਪੇ ਆਪਣੇ ਬੱਚਿਆਂ ਦੀ ਖੁਸ਼ੀ ਲਈ ਕੁਝ ਵੀ ਕਰਨ ਨੂੰ ਤਿਆਰ ਰਹਿੰਦੇ ਹਨ। ਉਨ੍ਹਾਂ ਨੂੰ ਹਰ ਖੁਸ਼ੀ ਦਿੰਦੇ ਹਨ, ਜੋ ਉਹ ਮੰੰਗਦੇ ਹਨ। ਕਈ ਵਾਰ ਇਨਸਾਨ ਨੂੰ ਅਜਿਹੇ ਦੁੱਖ ਆ ਘੇਰਦੇ ਹਨ, ਜਿਸ ਬਾਰੇ ਉਸ ਨੇ ਕਲਪਨਾ ਵੀ ਨਹੀਂ ਕੀਤੀ ਹੁੰਦੀ।
ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਉਸ ਰੱਬ ਦੀ ਮਰਜ਼ੀ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਕੁਝ ਅਜਿਹੇ ਹੀ ਹਨ, ਇਹ ਮਾਂ-ਬਾਪ। ਜਿਨਾਂ ਨੇ ਆਪਣੇ ਬੱਚੇ ਦੀ ਮੌਤ ਦੇ ਗਮ ''ਚ ਚਾਰ ਮੰਜ਼ਲਾਂ ਇਮਾਰਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਘਟਨਾ ਸਾਊਥ ਦਿੱਲੀ ਦੀ ਹੈ। ਜਿੱਥੇ ਖੁਦਕੁਸ਼ੀ ਕਰਨ ਵਾਲਾ ਜੋੜਾ ਲਕਸ਼ਮੀਚੰਦ ਅਤੇ ਬਬੀਤਾ ਓਡਿਸ਼ਾ ਦੇ ਰਹਿਣ ਵਾਲੇ ਸਨ ਪਰ ਇੱਥੇ ਕਿਰਾਏ ਦੇ ਮਕਾਨ ''ਤੇ ਰਹਿ ਰਹੇ ਸਨ। ਉਨ੍ਹਾਂ ਦੇ 7 ਸਾਲ ਦੇ ਬੇਟੇ ਅਵਿਨਾਸ਼ ਦੀ ਡੇਂਗੂ ਕਾਰਨ ਦਿੱਲੀ ਦੇ ਹਸਪਤਾਲ ਵਿਚ 8 ਸਤੰਬਰ ਨੂੰ ਮੌਤ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਮਾਂ-ਬਾਪ ਨੂੰ ਆਪਣੇ ਬੇਟੇ ਦੀ ਭਰਤੀ ਕਰਾਉਣ ''ਚ ਵੀ ਪ੍ਰੇਸ਼ਾਨੀ ਹੋਈ ਸੀ। ਦੋ ਹਸਪਤਾਲਾਂ ਨੇ ਉਨ੍ਹਾਂ ਦੇ ਬੇਟੇ ਨੂੰ ਭਰਤੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਜਦੋਂ ਉਸ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਤਾਂ ਦੇਰ ਹੋਣ ਕਾਰਨ ਬੇਟੇ ਨੂੰ ਬਚਾਇਆ ਨਹੀਂ ਜਾ ਸਕਿਆ।
ਬੱਚੇ ਨੂੰ ਦਫਨਾਉਣ ਤੋਂ ਬਾਅਦ ਦੋਹਾਂ ਨੇ ਖੁਦਕੁਸ਼ੀ ਕਰ ਲਈ। ਦੋਹਾਂ ਨੇ ਲਵ ਮੈਰਿਜ ਕੀਤੀ ਸੀ, ਲਕਸ਼ਮੀਚੰਦ ਇਕ ਪ੍ਰਾਈਵੇਟ ਫਰਮ ਵਿਚ ਕੰਮ ਕਰਦਾ ਸੀ ਜਦੋਂ ਕਿ ਉਸ ਦੀ ਪਤਨੀ ਹਾਊਸਵਾਈਫ ਸੀ। ਆਪਣੇ ਬੇਟੇ ਦੇ ਜਾਨ ਦਾ ਦੁੱਖ ਉਹ ਸਹਿਣ ਨਾ ਕਰ ਸਕੇ। ਦੋਹਾਂ ਨੇ ਇਕ-ਦੂਜੇ ਦੇ ਹੱਥਾਂ ਨੂੰ ਚੁੰਨੀ ਨਾਲ ਬੰਨ੍ਹ ਕੇ ਖੁਦਕੁਸ਼ੀ ਕਰ ਲਈ। ਦੋਹਾਂ ਦੀ ਖੁਦਕੁਸ਼ੀ ਦੀ ਜਾਣਕਾਰੀ ਉਸ ਸਮੇਂ ਲੱਗੀ, ਜਦੋਂ ਕਿਸੇ ਨੇ ਪੁਲਸ ਨੂੰ ਫੋਨ ਕੀਤਾ ਕਿ ਲਕਸ਼ਮੀਚੰਦ ਤੇ ਬਬੀਤਾ ਲਾਪਤਾ ਹਨ। ਪੁਲਸ ਵਲੋਂ ਤਲਾਸ਼ ਕੀਤੇ ਜਾਣ ਤੋਂ ਬਾਅਦ ਦੋਹਾਂ ਦੀਆਂ ਲਾਸ਼ਾਂ ਮਿਲੀਆਂ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।