ਮਾਂ-ਬਾਪ ਨੇ ਮੋਬਾਇਲ ਵਾਪਸ ਲੈ ਲਿਆ ਤਾਂ 13 ਸਾਲਾ ਬੇਟੇ ਨੇ ਕਰ ਲਈ ਖੁਦਕੁਸ਼ੀ

5/30/2020 4:47:32 PM

ਠਾਣੇ- ਠਾਣੇ 'ਚ ਮਾਂ-ਬਾਪ ਵਲੋਂ ਮੋਬਾਇਲ ਫੋਨ ਵਾਪਸ ਲਏ ਜਾਣ ਤੋਂ ਨਾਰਾਜ਼ ਨਾਬਾਲਗ ਨੇ ਪੱਖੇ ਨਾਲ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਮੀਰਾ ਰੋਡ ਸਥਿਤ ਇਕ ਘਰ 'ਚ ਮੰਗਲਵਾਰ ਨੂੰ ਇਹ ਘਟਨਾ ਹੋਈ। ਉਨ੍ਹਾਂ ਦੱਸਿਆ,''ਸਥਾਨਕ ਸਕੂਲ 'ਚ ਪੜ੍ਹਨ ਵਾਲਾ 13 ਸਾਲਾ ਮੁੰਡਾ ਘਰ 'ਚ ਹਮੇਸ਼ਾ ਮੋਬਾਇਲ 'ਚ ਗੇਮ ਖੇਡਦਾ ਰਹਿੰਦਾ ਸੀ।''

ਨਵਘਰ ਪੁਲਸ ਥਾਣੇ ਦੇ ਇੰਸਪੈਕਟਰ ਰਾਕੇਸ਼ ਬਿਰਾਜਦਰ ਨੇ ਦੱਸਿਆ ਕਿ ਬੱਚੇ ਦੇ ਮਾਂ-ਬਾਪ ਉਸ ਨੂੰ ਫੋਨ ਨਾਲ ਚਿਪਕੇ ਰਹਿਣ ਨੂੰ ਲੈ ਕੇ ਹਮੇਸ਼ਾ ਝਿੜਕਦੇ ਰਹਿੰਦੇ ਸਨ। ਉਨ੍ਹਾਂ ਕਿਹਾ,''ਕੁਝ ਸਮੇਂ ਪਹਿਲਾਂ ਉਨ੍ਹਾਂ ਨੇ ਬੱਚੇ ਤੋਂ ਮੋਬਾਇਲ ਵਾਪਸ ਲੈ ਲਿਆ, ਜਿਸ ਤੋਂ ਉਹ ਨਾਰਾਜ਼ ਹੋ ਗਿਆ। 26 ਮਈ ਨੂੰ ਉਸ ਨੇ ਕਥਿਤ ਤੌਰ 'ਤੇ ਘਰ 'ਚ ਪੱਖੇ ਨਾਲ ਫਾਂਸੀ ਲਗਾ ਕੇ ਆਪਣੀ ਜਾਨ ਦੇ ਦਿੱਤੀ।'' ਅਧਿਕਾਰੀ ਨੇ ਦੱਸਿਆ ਕਿ ਹਾਦਸੇ 'ਚ ਮੌਤ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

DIsha

Content Editor DIsha