ਹਰਿਆਣਾ ਦੇ ਮੁੰਡੇ ਦੀ ਵੱਡੀ ਪ੍ਰਾਪਤੀ, ਕੈਨੇਡਾ ’ਚ ਮਿਲੀ 2 ਕਰੋੜ ਦੀ ਸਕਾਲਰਸ਼ਿਪ

Sunday, Aug 21, 2022 - 11:02 AM (IST)

ਹਰਿਆਣਾ ਦੇ ਮੁੰਡੇ ਦੀ ਵੱਡੀ ਪ੍ਰਾਪਤੀ, ਕੈਨੇਡਾ ’ਚ ਮਿਲੀ 2 ਕਰੋੜ ਦੀ ਸਕਾਲਰਸ਼ਿਪ

ਕਰਨਾਲ- ਹਰਿਆਣਾ ਦੇ ਕਰਨਾਲ  ਵਾਸੀ ਪਰਮਵੀਰ ਨੇ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਪਰਮਵੀਰ ਨੂੰ ਕੈਨੇਡਾ ਵਿਚ 2 ਕਰੋੜ ਦੀ ਸਕਾਲਰਸ਼ਿਪ ਮਿਲੀ ਹੈ। ਸੇਂਟ ਥੇਰੇਸਾ ਕਾਨਵੈਂਟ ਸਕੂਲ ਕਰਨਾਲ ਦੇ ਵਿਦਿਆਰਥੀ ਨੇ ਇਹ ਸਕਾਲਰਸ਼ਿਪ ਕੈਨੇਡਾ ਦੀ ਨੰਬਰ 1 ਰੈਂਕਿੰਗ ਅਤੇ ਵਿਸ਼ਵ ਦੀ 17ਵੀਂ ਰੈਂਕਿੰਗ ਵਾਲੀ ਯੂਨੀਵਰਸਿਟੀ ਆਫ ਟੋਰਾਂਟੋ ਤੋਂ ਹਾਸਲ ਕੀਤੀ ਹੈ। ਸਕੂਲ ਦੀ ਪ੍ਰਿੰਸੀਪਲ ਸਿਸਟਰ ਪ੍ਰਿਆ ਥੇਰੇਸ ਨੇ ਦੱਸਿਆ ਕਿ ਲੈਸਟਰ ਬੀ. ਪੀਅਰਸਨ ਸਕਾਲਰਸ਼ਿਪ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਬੀ. ਪੀਅਰਸਨ ਦੇ ਨਾਂ ’ਤੇ ਦਿੱਤੀ ਜਾਂਦੀ ਹੈ। ਹਰ ਸਾਲ ਦੁਨੀਆ ਭਰ ਤੋਂ ਲਗਭਗ 3 ਤੋਂ 4 ਹਜ਼ਾਰ ਵਿਦਿਆਰਥੀ ਇਸ ਲਈ ਅਪਲਾਈ ਕਰਦੇ ਹਨ, ਜਿਨ੍ਹਾਂ ਵਿੱਚੋਂ 37 ਵਿਦਿਆਰਥੀਆਂ ਨੂੰ ਚੁਣਿਆ ਜਾਂਦਾ ਹੈ।

ਇਹ ਸਕਾਲਰਸ਼ਿਪ ਅਕਾਦਮਿਕ ਅੰਕਾਂ, ਖੇਡਾਂ ਵਿਚ ਵਿਦਿਆਰਥੀ ਦੀਆਂ ਪ੍ਰਾਪਤੀਆਂ, ਸਮਾਜ ਸੇਵਾ ਆਦਿ ਦੇ ਨਾਲ-ਨਾਲ SAT ਪ੍ਰੀਖਿਆ ’ਚ ਪ੍ਰਾਪਤ ਅੰਕਾਂ ਦੇ ਆਧਾਰ ‘ਤੇ ਸਮੁੱਚੀ ਸ਼ਖਸੀਅਤ ਦਾ ਮੁਲਾਂਕਣ ਕਰਕੇ ਦਿੱਤੀ ਜਾਂਦੀ ਹੈ। ਓਧਰ ਪਰਮਵੀਰ ਦੇ ਪਿਤਾ ਪ੍ਰੀਤਪਾਲ ਸਿੰਘ ਪੰਨੂ ਨੇ ਦੱਸਿਆ ਕਿ ਪਰਮਵੀਰ ਸਿੰਘ ਨੇ 1600 ’ਚੋਂ 1530 ਅੰਕ ਪ੍ਰਾਪਤ ਕਰਕੇ ਸੈਟ ਪ੍ਰੀਖਿਆ ਵਿਚ ਆਪਣਾ ਸਥਾਨ ਪੱਕਾ ਕੀਤਾ ਹੈ। 12ਵੀਂ ਦੀ ਪ੍ਰੀਖਿਆ ’ਚ 95 ਫੀਸਦੀ ਅੰਕ ਪ੍ਰਾਪਤ ਕਰਨ ਵਾਲੇ ਪਰਮਵੀਰ ਸਿੰਘ ਨੇ ਸਮਾਜ ਸੇਵਾ ’ਚ ਵੀ ਆਪਣਾ ਵਿਸ਼ੇਸ਼ ਯੋਗਦਾਨ ਪਾਇਆ ਹੈ।

ਕੋਰੋਨਾ ਕਾਲ ਦੌਰਾਨ ਵੀ ਸੇਵਾ ਦਾ ਕੰਮ ਕਰਨ ਵਾਲੇ ਪਰਮਵੀਰ ਸਿੰਘ ਨੇ ਬਾਲ ਸ਼ੋਸ਼ਣ ਅਤੇ ਨਸ਼ਿਆਂ ਵਿਰੁੱਧ 22 ਘੰਟੇ ਦਾ ਵੈਬੀਨਾਰ ਦਾ ਵੀ ਆਯੋਜਨ ਕੀਤਾ ਸੀ। ਜਿਸ ਨੂੰ ਵਰਲਡ ਬੁੱਕ ਆਫ ਰਿਕਾਰਡਜ਼ ਲੰਡਨ ਵਿਚ ਸ਼ਾਮਲ ਕੀਤਾ ਗਿਆ ਸੀ। ਪਰਮਵੀਰ ਸਕੂਲ ਤੋਂ ਫੁੱਟਬਾਲ ਖਿਡਾਰੀ ਵੀ ਰਿਹਾ ਹੈ। ਇਨ੍ਹਾਂ ਸਾਰੀਆਂ ਪ੍ਰਾਪਤੀਆਂ ਦੇ ਮੱਦੇਨਜ਼ਰ ਪਰਮਵੀਰ ਨੂੰ ਇਸ ਵਿਸ਼ਵ ਦੀ ਸਭ ਤੋਂ ਵੱਕਾਰੀ ਸਕਾਲਰਸ਼ਿਪ ਲਈ ਚੁਣਿਆ ਗਿਆ ਹੈ।
ਪਰਮਵੀਰ ਦੀ ਇਹ ਪ੍ਰਾਪਤੀ ਨਾ ਸਿਰਫ ਸਕੂਲ ਸਗੋਂ ਕਰਨਾਲ ਅਤੇ ਪੂਰੇ ਪ੍ਰਦੇਸ਼ ਲਈ ਮਾਣ ਦੀ ਗੱਲ ਹੈ। ਪਰਮਵੀਰ ਲੈਸਟਰ ਬੀ. ਪੀਅਰਸਨ ਸਕਾਲਰਸ਼ਿਪ ਹਾਸਲ ਕਰਨ ਵਾਲਾ ਹਰਿਆਣਾ ਦਾ ਪਹਿਲਾ ਵਿਦਿਆਰਥੀ ਬਣਿਆ ਹੈ। ਸਕਾਲਰਸ਼ਿਪ ਮੁਕਾਬਕ ਪਰਮਵੀਰ ਨੂੰ ਡਿਗਰੀ ਕੋਰਸ ’ਚ 4 ਸਾਲ ਤੱਕ ਟਿਊਸ਼ਨ ਫੀਸ ਅਤੇ ਹੋਸਟਲ ’ਚ ਰਹਿਣ ਅਤੇ ਖਾਣ-ਪੀਣ ਲਈ ਕੋਈ ਪੈਸਾ ਨਹੀਂ ਦੇਣਾ ਹੋਵੇਗਾ। 


author

Tanu

Content Editor

Related News