ਕਿਸਾਨ ਸਮਰਥਕ ਰੁਖ ਕਾਰਨ ਪਰਮਜੀਤ ਸਰਨਾ ਦਾ ਫੇਸਬੁੱਕ ਪੇਜ਼ ਹੋਇਆ ਬਲਾਕ

Friday, Feb 16, 2024 - 02:38 PM (IST)

ਕਿਸਾਨ ਸਮਰਥਕ ਰੁਖ ਕਾਰਨ ਪਰਮਜੀਤ ਸਰਨਾ ਦਾ ਫੇਸਬੁੱਕ ਪੇਜ਼ ਹੋਇਆ ਬਲਾਕ

ਨਵੀਂ ਦਿੱਲੀ- ਕਿਸਾਨ ਵਿਰੋਧੀ ਅਤੇ ਸਰਕਾਰ ਸਮਰਥਨ ਮਨਜਿੰਦਰ ਸਿੰਘ ਸਿਰਸਾ ਦੇ ਕਹਿਣ 'ਤੇ ਮੈਟਾ ਨੇ ਕਿਸਾਨ ਸਮਰਥਕ ਰੁਖ ਲਈ ਦਿੱਲੀ ਅਕਾਲੀ ਮੁਖੀ ਪਰਮਜੀਤ ਸਿੰਘ ਸਰਨਾ ਦੇ ਫੇਸਬੁੱਕ ਪੇਜ਼ ਨੂੰ ਬਲਾਕ ਕਰ ਦਿੱਤਾ ਹੈ। ਸਰਨਾ ਦੀ ਆਈ.ਟੀ. ਨੇ ਫੇਸਬੁੱਕ ਦੀ ਮੂਲ ਕੰਪਨੀ ਮੈਟਾ ਨਾਲ ਸੰਪਰਕ ਕੀਤਾ ਅਤੇ ਲੋਕਤੰਤਰ ਵਿਰੋਧੀ ਤਾਕਤਾਂ ਦੇ ਇਸ਼ਾਰਿਆਂ 'ਤੇ ਲੋਕਤੰਤਰੀ ਆਵਾਜ਼ਾਂ ਨੂੰ ਦਬਾਉਣ ਲਈ ਸਖ਼ਤ ਵਿਰੋਧ ਦਰਜ ਕਰਵਾਇਆ ਹੈ।

ਇਹ ਵੀ ਪੜ੍ਹੋ : ਕਿਸਾਨ 5 ਲੱਖ ਦਾ ਡਰੋਨ ਸੁੱਟਣ ਲਈ ਲਿਆਏ 10 ਹਜ਼ਾਰ ਦਾ ਡਰੋਨ, ਇੰਝ ਕਰੇਗਾ ਕੰਮ

ਸਰਨਾ ਨੇ ਕਿਹਾ,''ਸਾਨੂੰ ਸ਼ਿਕਾਇਤਾਂ ਮਿਲੀਆਂ ਹਨ ਕਿ ਸਿਰਸਾ ਕਈ ਪੰਥਕ ਆਨਲਾਈਨ ਸੋਸ਼ਲ ਅਕਾਊਂਟਸ 'ਤੇ ਸਟ੍ਰਾਈਕ ਜਾਰੀ ਕਰ ਰਿਹਾ ਹੈ। ਅਸੀਂ ਇਨ੍ਹਾਂ ਵਿਰੋਧੀ ਤਾਕਤਾਂ ਦੀਆਂ ਕਿਸਾਨ ਵਿਰੋਧੀ ਅਤੇ ਲੋਕਤੰਤਰ ਵਿਰੋਧੀ ਰਣਨੀਤੀ ਦੀ ਜੜ੍ਹ ਤੱਕ ਪਹੁੰਚਾਂਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

DIsha

Content Editor

Related News