ਪਹਾੜੀ ਤੋਂ ਹੇਠਾਂ ਡਿੱਗੀ ਕਾਰ, ਲੋਕ ਗਾਇਕ ਸਮੇਤ 3 ਦੀ ਮੌਤ
Saturday, Jun 09, 2018 - 04:42 PM (IST)

ਮੁੰਬਈ(ਬਿਊਰੋ)— ਨੈਨੀਤਾਲ 'ਚ ਸ਼ਨੀਵਾਰ ਨੂੰ ਹੋਏ ਭਿਆਨਕ ਸੜਕ ਹਾਦਸੇ 'ਚ ਲੋਕ ਗਾਇਕ ਪੱਪੂ ਕਾਰਕੀ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ 'ਚ 2 ਲੋਕ ਜ਼ਖਮੀ ਵੀ ਹੋਏ ਹਨ, ਜਿਨ੍ਹਾਂ ਦਾ ਇਲਾਜ਼ ਚੱਲ ਰਿਹਾ ਹੈ। ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕੀ ਗਾਇਕ ਦੀ ਗੱਡੀ ਉਪਰੋਂ ਪਹਾੜੀ ਤੋਂ ਲਟਕਦੀ ਹੋਈ ਹੇਠਾਂ ਸੜਕ 'ਤੇ ਆ ਡਿੱਗੀ। ਹਾਦਸੇ 'ਚ ਗੋਨਿਯੋਰੋ ਪਿੰਡ ਦੀ ਨਿਵਾਸੀ ਰਾਜਿੰਦਰ ਗੋਨੀਆ (26) ਤੇ ਪੁਸ਼ਕਰ ਗੋਨੀਆ (25) ਦੀ ਵੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਮੌਜ਼ੂਦਾ ਲੋਕਾਂ ਨੇ 108 'ਤੇ ਇਸ ਘਟਨਾ ਦੀ ਸੂਚਨਾ ਦਿੱਤੀ। ਲੋਕ ਗਾਇਕ ਪੱਪੂ ਕਾਰਕੀ ਕੁਮਾਊ ਦੇ ਕਾਫੀ ਮਸ਼ਹੂਰ ਗਾਇਕ ਸਨ। ਇਨ੍ਹਾਂ ਦੀ ਮੌਤ ਦੀ ਖਬਰ ਨਾਲ ਦੁੱਖ ਦੀ ਲਹਿਰ ਛਾ ਗਈ।
ਦੱਸ ਦੇਈਏ ਕਿ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਟਵੀਟ ਕਰਕੇ ਲੋਕ ਗਾਇਕ ਦੀ ਮੌਤ ਦਾ ਦੁੱਖ ਪ੍ਰਗਟ ਕੀਤਾ। ਕਿਹਾ ਕਿ ਨੌਜਵਾਨ ਗਾਇਕ ਦੀ ਮੌਤ ਖਬਰ ਸੁਣ ਕੇ ਕਾਫੀ ਧੱਕਾ ਲੱਗਾ ਹੈ। ਸੀ. ਐੱਮ. ਨੇ ਪ੍ਰਮਾਤਮਾ ਤੋਂ ਉਸ ਦੀ ਆਤਮਾ ਦੀ ਸ਼ਾਂਤੀ ਦੀ ਪ੍ਰਾਰਥਨਾ ਵੀ ਕੀਤੀ।