ਵਿਦਿਆਰਥੀਆਂ ਲਈ ਖੁਸ਼ਖਬਰੀ: ਨਹੀਂ ਹੋਵੇਗਾ 10ਵੀਂ ਗਣਿਤ ਦਾ ਪੇਪਰ ਦੁਬਾਰਾ
Tuesday, Apr 03, 2018 - 01:05 PM (IST)

ਨਵੀਂ ਦਿੱਲੀ— ਸੀ.ਬੀ.ਐਸ.ਈ ਦੇ 10ਵੀਂ ਦੇ ਵਿਦਿਆਰਥੀਆਂ ਲਈ ਖੁਸ਼ਖਬਰੀ ਹੈ। ਬੋਰਡ ਨੇ 10ਵੀਂ ਦੇ ਗਣਿਤ ਦੇ ਪੇਪਰ ਨੂੰ ਮੁੜ ਨਾ ਲੈਣ ਦਾ ਫੈਸਲਾ ਕੀਤਾ ਹੈ। ਪੇਪਰ ਲੀਕ ਮਾਮਲਾ ਸਾਹਮਣੇ ਆਉਣ ਦੇ ਬਾਅਦ ਬੋਰਡ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਇਸ ਪੇਪਰ ਨੂੰ ਮੁੜ ਲੈਣ ਬਾਰੇ ਵਿਚਾਰ ਕਰ ਰਹੇ ਹਾਂ। ਅਜਿਹੇ 'ਚ ਇਹ ਖਬਰ ਵਿਦਿਆਰਥੀਆਂ ਨੂੰ ਵੱਡੀ ਰਾਹਤ ਪਹੁੰਚਾਉਣ ਵਾਲੀ ਹੈ। ਬੋਰਡ ਦੇ ਇਕ ਸੂਤਰ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਪੇਪਰ ਦੀਆਂ ਕਾਪੀਆਂ ਦੇਖਣ ਦੇ ਬਾਅਦ ਇਸ ਸੰਬੰਧ 'ਚ ਫੈਸਲਾ ਲਿਆ ਗਿਆ ਹੈ। ਬੋਰਡ ਦਾ ਕਹਿਣਾ ਹੈ ਕਿ ਪੇਪਰ ਲੀਕ ਮਾਮਲੇ ਦਾ ਕਾਪੀਆਂ 'ਤੇ ਅਸਰ ਨਹੀਂ ਦਿੱਖ ਰਿਹਾ ਹੈ, ਅਜਿਹੇ 'ਚ ਮੁੜ ਪੇਪਰ ਲੈਣਾ ਠੀਕ ਨਹੀਂ ਹੋਵੇਗਾ। ਜਲਦੀ ਹੀ ਬੋਰਡ ਵੱਲੋਂ ਅਧਿਕਾਰਿਕ ਬਿਆਨ ਜਾਰੀ ਕੀਤਾ ਜਾ ਸਕਦਾ ਹੈ। 10ਵੀਂ ਗਣਿਤ ਦਾ ਪੇਪਰ 20 ਮਾਰਚ ਨੂੰ ਹੋਇਆ ਸੀ।
Central Board of Secondary Education(CBSE) will not re-conduct examination of class 10 Maths paper. pic.twitter.com/GUimWPN4Ng
— ANI (@ANI) April 3, 2018
ਸੀ.ਬੀ.ਐਸ.ਈ ਦੇ ਪੇਪਰ ਲੀਕ ਮਾਮਲੇ 'ਚ ਦਿੱਲੀ ਪੁਲਸ ਨੇ ਸਕੂਲ ਦੇ ਪ੍ਰਿੰਸੀਪਲ ਤੋਂ ਵੀ ਪੁੱਛਗਿਛ ਕੀਤੀ ਹੈ। ਸਕੂਲ ਦੇ 2 ਅਧਿਆਪਕ ਗ੍ਰਿਫਤਾਰ ਹੋਏ ਹਨ। ਪੁੱਛਗਿਛ ਦੌਰਾਨ ਪ੍ਰਿੰਸੀਪਲ ਨੇ ਕਿਹਾ ਹੈ ਕਿ ਸਕੂਲ 'ਚ ਲੱਗੇ 15 ਸੀ.ਸੀ.ਟੀ.ਵੀ ਕੈਮਰੇ ਤੋਂ ਜੁੜੀ ਰਿਕਾਰਡਿੰਗ ਡਿਵਾਇਸ 'ਚ ਕੁਝ ਵੀ ਰਿਕਾਰਡ ਨਹੀਂ ਮਿਲਿਆ ਹੈ। ਪ੍ਰਿੰਸੀਪਲ ਮੁਤਾਬਕ ਰਿਕਾਰਡਿੰਗ ਡਿਵਾਇਸ ਕੰਮ ਨਹੀਂ ਕਰ ਰਿਹਾ ਸੀ।