ਪੰਕਜ ਕੁਮਾਰ ਸਿੰਘ ਬੀ.ਐੱਸ.ਐੱਫ. ਦੇ ਨਵੇਂ ਡਾਇਰੈਕਟਰ ਜਨਰਲ ਨਿਯੁਕਤ
Wednesday, Aug 25, 2021 - 10:32 PM (IST)
ਨਵੀਂ ਦਿੱਲੀ : ਭਾਰਤੀ ਪੁਲਸ ਸੇਵਾ ਦੇ 1988 ਬੈਚ ਦੇ ਅਧਿਕਾਰੀ ਪੰਕਜ ਕੁਮਾਰ ਸਿੰਘ ਬੁੱਧਵਾਰ ਨੂੰ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਨਵੇਂ ਡਾਇਰੈਕਟਰ ਜਨਰਲ (ਡੀ.ਜੀ.) ਨਿਯੁਕਤ ਕੀਤੇ ਗਏ। ਇੱਕ ਸਰਕਾਰੀ ਹੁਕਮ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਸਿੰਘ ਰਾਜਸਥਾਨ ਕੈਡਰ ਦੇ ਅਧਿਕਾਰੀ ਹਨ ਅਤੇ ਵਰਤਮਾਨ ਵਿੱਚ ਫੋਰਸ ਦੇ ਵਿਸ਼ੇਸ਼ ਡਾਇਰੈਕਟਰ ਜਨਰਲ (ਡੀ.ਜੀ.) ਦੇ ਰੂਪ ਵਿੱਚ ਸੇਵਾ ਨਿਭਾ ਰਹੇ ਹਨ।
ਇਹ ਵੀ ਪੜ੍ਹੋ - ਬਿਹਾਰ 'ਚ ਟਲਿਆ ਵੱਡਾ ਹਾਦਸਾ : ਚਿਨੂਕ ਹੈਲੀਕਾਪਟਰ ਦੀ ਖੇਤ 'ਚ ਹੋਈ ਐਮਰਜੈਂਸੀ ਲੈਂਡਿੰਗ
ਬੀ.ਐੱਸ.ਐੱਫ. ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਨਾਲ ਭਾਰਤੀ ਮੋਰਚਿਆਂ 'ਤੇ 6,300 ਕਿਲੋਮੀਟਰ ਤੋਂ ਜ਼ਿਆਦਾ ਦੀ ਰੱਖਿਆ ਕਰਦਾ ਹੈ। ਉਹ ਆਈ.ਪੀ.ਐੱਸ. ਅਧਿਕਾਰੀ ਅਤੇ ਆਈ.ਟੀ.ਬੀ.ਪੀ. ਦੇ ਡੀ.ਜੀ. ਐੱਸ. ਐੱਸ. ਦੇਸਵਾਲ ਦੀ ਸੇਵਾਮੁਕਤੀ ਤੋਂ ਬਾਅਦ 31 ਅਗਸਤ ਨੂੰ ਅਹੁਦਾ ਸੰਭਾਲਣਗੇ, ਜੋ ਗੁਜਰਾਤ ਕੈਡਰ ਦੇ ਅਧਿਕਾਰੀ ਰਾਕੇਸ਼ ਅਸਥਾਨਾ ਦਾ ਕਾਰਜਕਾਲ ਜੁਲਾਈ ਵਿੱਚ ਖ਼ਤਮ ਹੋਣ ਤੋਂ ਬਾਅਦ ਬੀ.ਐੱਸ.ਐੱਫ. ਡੀ.ਜੀ. ਦਾ ਵਾਧੂ ਚਾਰਜ ਸੰਭਾਲ ਰਹੇ ਹਨ। ਸਿੰਘ ਦੇ ਪਿਤਾ ਅਤੇ ਸੇਵਾਮੁਕਤ ਆਈ.ਪੀ.ਐੱਸ. ਅਧਿਕਾਰੀ ਪ੍ਰਕਾਸ਼ ਸਿੰਘ ਨੇ ਅਤੀਤ ਵਿੱਚ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਡਾਇਰੈਕਟਰ ਜਨਰਲ ਦੇ ਰੂਪ ਵਿੱਚ ਵੀ ਅਗਵਾਈ ਕੀਤੀ ਸੀ। ਬੀ.ਐੱਸ.ਐੱਫ. ਵਿੱਚ ਕਰੀਬ 2.65 ਲੱਖ ਜਵਾਨ ਹਨ।
ਇਹ ਵੀ ਪੜ੍ਹੋ - ਕੇਰਲ 'ਚ ਫਟਿਆ ਕੋਰੋਨਾ ਬੰਬ, ਪਿਛਲੇ 24 ਘੰਟਿਆਂ 'ਚ ਆਏ 31 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ
ਸਰਕਾਰ ਨੇ 1988 ਬੈਚ ਦੇ ਆਈ.ਪੀ.ਐੱਸ. ਅਧਿਕਾਰੀਆਂ ਸੰਜੈ ਅਰੋੜਾ (ਤਾਮਿਲਨਾਡੂ ਕੈਡਰ) ਅਤੇ ਬਾਲਾਜੀ ਸ਼੍ਰੀਵਾਸਤਵ (ਏ.ਜੀ.ਐੱਮ.ਯੂ.ਟੀ. ਕੈਡਰ) ਨੂੰ ਭਾਰਤ-ਤਿੱਬਤ ਸੀਮਾ ਪੁਲਸ (ਆਈ.ਟੀ.ਬੀ.ਪੀ.) ਅਤੇ ਪੁਲਸ ਰਿਸਰਚ ਐਂਡ ਡਿਵੈਲਪਮੈਂਟ (ਬੀ.ਪੀ.ਆਰ.ਡੀ.) ਦਾ ਨਵਾਂ ਮੁਖੀ ਨਿਯੁਕਤ ਕੀਤਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।