ਹਰਿਆਣਾ ਦੀ ਧੀ ਨੇ ਵਧਾਇਆ ਦੇਸ਼ ਦਾ ਮਾਣ, ਜਿੱਤਿਆ ‘ਮਿਸੇਜ਼ ਵਿਸ਼ਵ ਸੁੰਦਰੀ’ 2022 ਦਾ ਖ਼ਿਤਾਬ

Monday, May 16, 2022 - 01:36 PM (IST)

ਹਰਿਆਣਾ ਦੀ ਧੀ ਨੇ ਵਧਾਇਆ ਦੇਸ਼ ਦਾ ਮਾਣ, ਜਿੱਤਿਆ ‘ਮਿਸੇਜ਼ ਵਿਸ਼ਵ ਸੁੰਦਰੀ’ 2022 ਦਾ ਖ਼ਿਤਾਬ

ਪਾਨੀਪਤ– ਹਰਿਆਣਾ ਦੇ ਪਾਨੀਪਤ ਜ਼ਿਲ੍ਹੇ ਦੀ ਧੀ ਪ੍ਰਿਯੰਕਾ ਜੁਨੇਜਾ ਨੇ ਦੇਸ਼ ਅਤੇ ਪ੍ਰਦੇਸ਼ ਦਾ ਨਾਂ ਦੁਨੀਆ ਭਰ ’ਚ ਰੌਸ਼ਨ ਕੀਤਾ ਹੈ। ਪ੍ਰਿਯੰਕਾ ਨੇ ‘ਮਿਸੇਜ਼ ਵਿਸ਼ਵ ਸੁੰਦਰੀ’ 2022 ਦਾ ਖ਼ਿਤਾਬ ਆਪਣੇ ਨਾਂ ਕੀਤਾ ਹੈ। ਇਹ ਖ਼ਿਤਾਬ ਜਿੱਤਣ ਮਗਰੋਂ ਪ੍ਰਿਯੰਕਾ ਦੇ ਘਰ ’ਚ ਲੋਕਾਂ ਵਲੋਂ ਵਧਾਈ ਸੰਦੇਸ਼ ਆਉਣੇ ਸ਼ੁਰੂ ਹੋ ਗਏ ਹਨ। ਦਰਅਸਲ 1 ਤੋਂ 7 ਮਈ ਤੱਕ ਹੋਈ ਐੱਮ. ਐੱਸ. ਯੂਨਾਈਟੇਡ ਨੈਸ਼ਨਸ ਵਰਲਡ-2022 ਮੁਕਾਬਲੇ ’ਚ 62 ਦੇਸ਼ਾਂ ਦੀਆਂ ਪ੍ਰਤੀਯੋਗੀਆਂ ਨੇ ਹਿੱਸਾ ਲਿਆ ਸੀ। ਮੁਕਾਬਲੇ ’ਚ 7 ਰਾਊਂਡ ਹੋਏ ਸਨ, ਜਿਸ ’ਚ ਸਪੋਟਰਸ, ਹੁਨਰ, ਹਾਈ ਫੈਸ਼ਨ, ਰੈਂਪ ਵਾਕ, ਪਰਸਨਲ ਇੰਟਰਵਿਊ, ਸੋਸ਼ਲ ਐਂਡ ਵਲੰਟੀਅਰ ਵਰਕ ਪੋਰਟਫੋਲੀਓ, ਇਵਨਿੰਗ ਗਾਊਨ ਰਾਉਂਡ ਸ਼ਾਮਲ ਸਨ।

PunjabKesari

ਉੱਥੇ ਹੀ ਬਾਹਰੀ ਸੁੰਦਰਤਾ ਤੋਂ ਇਲਾਵਾ ਵਿਅਕਤੀਗਤ ਪਛਾਣ ਲਈ ਮੁਕਾਬਲੇ ’ਚ ਇੰਟਰਵਿਊ ਸੈਸ਼ਨ ਵੀ ਸੀ, ਜਿਸ ’ਚ ਪ੍ਰਿਯੰਕਾ ਤੋਂ ਕਰੀਬ 40 ਮਿੰਟ ਤੱਕ ਜੱਜਾਂ ਨੇ ਸਵਾਲ-ਜਵਾਬ ਕੀਤੇ, ਜਿਸ ਦੌਰਾਨ ਜੱਜ ਉਸ ਤੋਂ ਪ੍ਰਭਾਵਿਤ ਹੋਏ। ਦੱਸ ਦੇਈਏ ਕਿ ਪ੍ਰਿਯੰਕਾ ਪਿਛਲੇ ਸਾਲ ਮਿਸੇਜ਼ ਇੰਡੀਆ-2020 ਮੁਕਾਬਲਾ ਵੀ ਜਿੱਤ ਚੁੱਕੀ ਹੈ। ਕੋਵਿਡ-19 ਮਹਾਮਾਰੀ ਦੇ ਚੱਲਦੇ ਇਹ ਮੁਕਾਬਲਾ ਆਨਲਾਈਨ ਹੋਇਆ ਸੀ। ਖ਼ਾਸ ਗੱਲ ਇਹ ਹੈ ਕਿ ਦੋ ਬੱਚੇ ਹੋਣ ਦੇ ਬਾਵਜੂਦ ਪ੍ਰਿਯੰਕਾ ਨੇ ਮੁਕਾਬਲੇ ’ਚ ਹਿੱਸਾ ਲਿਆ ਅਤੇ ਜਿੱਤ ਹਾਸਲ ਕੀਤੀ।

PunjabKesari

ਪ੍ਰਿਯੰਕਾ ਨੇ ਐੱਸ. ਡੀ. ਪੀ. ਜੀ. ਕਾਲਜ, ਪਾਨੀਪਤ ਤੋਂ ਸਿੱਖਿਆ ਪ੍ਰਾਪਤ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਵਿਆਹ ਦੇ 10 ਸਾਲ ਬਾਅਦ ਵੀ ਉਨ੍ਹਾਂ ਨੇ ਆਪਣਾ ਸੁਫ਼ਨਾ ਨਹੀਂ ਛੱਡਿਆ। ਮਿਸੇਜ਼ ਇੰਡੀਆ ਮੁਕਾਬਲੇ ਲਈ ਉਨ੍ਹਾਂ ਨੇ 2 ਮਹੀਨੇ ’ਚ ਆਪਣਾ ਵਜ਼ਨ 57 ਕਿਲੋਗ੍ਰਾਮ ਕੀਤਾ ਸੀ।


author

Tanu

Content Editor

Related News