ਪਾਕਿ ਵਿੱਚ ਲੁਕੇ ਭਾਰਤ ਦੇ ਅਪਰਾਧੀਆਂ ''ਚ ਦਹਿਸ਼ਤ, ਹੁਣ ਆਪਣੇ ਟਿਕਾਣੇ ਬਦਲ ਰਹੇ
Thursday, Dec 07, 2023 - 07:49 PM (IST)
ਇੰਟਰਨੈਸ਼ਨਲ ਡੈਸਕ: ਪਾਕਿਸਤਾਨ 'ਚ ਲੁਕ ਕੇ ਬੈਠੇ ਭਾਰਤ ਦੇ 48 ਮੋਸਟ ਵਾਂਟੇਡ ਅਪਰਾਧੀਆਂ ਦੀ ਕਾਊਂਟਡਾਊਨ ਚੱਲ ਰਹੀ ਹੈ। ਹੁਣ ਤੱਕ ਪਾਕਿਸਤਾਨ ਵਿੱਚ ਅਣਪਛਾਤੇ ਬੰਦੂਕਧਾਰੀਆਂ ਦੇ ਹੱਥੋਂ ਭਾਰਤ ਦੇ 22 ਮੋਸਟ ਵਾਂਟੇਡ ਮਾਰੇ ਜਾ ਚੁੱਕੇ ਹਨ। ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ ਦੇ ਸੇਫ ਹਾਊਸ 'ਚ ਰਹਿ ਰਹੇ ਇਨ੍ਹਾਂ ਅੱਤਵਾਦੀਆਂ ਦੇ ਮੋਬਾਇਲ ਫੋਨ ਬੰਦ ਹਨ ਅਤੇ ਉਹ ਨਮਾਜ਼ ਲਈ ਮਸਜਿਦ 'ਚ ਵੀ ਨਹੀਂ ਜਾ ਰਹੇ ਹਨ। ਡਰ ਦੇ ਮਾਰੇ ਇਹ ਅੱਤਵਾਦੀ ਆਪਣਾ ਟਿਕਾਣਾ ਬਦਲ ਕੇ ਦੂਜੇ ਦੇਸ਼ਾਂ ਨੂੰ ਭੱਜਣ ਦੀ ਕੋਸ਼ਿਸ਼ ਕਰ ਰਹੇ ਹਨ। ਆਈਐੱਸਆਈ ਫਰਜ਼ੀ ਦਸਤਾਵੇਜ਼ਾਂ ਨਾਲ ਉਨ੍ਹਾਂ ਦੇ ਪਾਸਪੋਰਟ ਬਣਵਾ ਰਹੀ ਹੈ।
ਟਾਪ 5 ਵਾਂਟੇਡ, ਸੈਂਕੜੇ ਕਤਲਾਂ 'ਚ ਉਨ੍ਹਾਂ ਦਾ ਹੱਥ
1. ਦਾਊਦ ਇਬਰਾਹਿਮ ਡੀ ਕੰਪਨੀ ਦਾ ਬਦਨਾਮ ਨੇਤਾ ਅਤੇ 1993 ਦੇ ਮੁੰਬਈ ਬੰਬ ਧਮਾਕਿਆਂ ਦਾ ਦੋਸ਼ੀ ਹੈ। ਕਈ ਸਾਲਾਂ ਤੋਂ ਕਰਾਚੀ ਵਿੱਚ ਲੁਕਿਆ ਹੋਇਆ ਹੈ। ਭਾਰਤ ਦੀ ਮੋਸਟ ਵਾਂਟੇਡ ਲਿਸਟ 'ਚ ਸਿਖਰ 'ਤੇ ਹੈ। ਇੰਟਰਪੋਲ ਤੋਂ ਵੀ ਵਾਂਟੇਡ ਹੈ।
2. ਹਾਫਿਜ਼ ਸਈਦ ਅੱਤਵਾਦੀ ਸੰਗਠਨ ਲਸ਼ਕਰ ਦਾ ਮੁਖੀ, ਮੁੰਬਈ 26/11 ਦਾ ਮਾਸਟਰ ਮਾਈਂਡ ਹੈ। ਉਹ ਭਾਰਤ ਦੀ ਮੋਸਟ ਵਾਂਟੇਡ ਲਿਸਟ 'ਚ ਦੂਜੇ ਨੰਬਰ 'ਤੇ ਹੈ। ਇਸ 'ਤੇ ਅਮਰੀਕਾ ਨੇ 83 ਕਰੋੜ ਰੁਪਏ ਦਾ ਇਨਾਮ ਰੱਖਿਆ ਹੈ।
3. ਮਸੂਦ ਅਜ਼ਹਰ ਜੈਸ਼ ਦਾ ਨੇਤਾ ਅਤੇ 2001 ਦੇ ਸੰਸਦ ਹਮਲੇ ਦਾ ਮਾਸਟਰ ਮਾਈਂਡ ਹੈ। ਉਸ ਨੂੰ ਸੰਯੁਕਤ ਰਾਸ਼ਟਰ ਨੇ ਵੀ ਅੱਤਵਾਦੀ ਐਲਾਨਿਆ ਹੋਇਆ ਹੈ।
4. ਮੁੰਬਈ ਹਮਲਿਆਂ ਦੀ ਸਾਜ਼ਿਸ਼ ਵਿੱਚ ਸ਼ਾਮਲ ਟਾਈਗਰ ਮੇਮਨ। ਭਾਰਤ ਸਮੇਤ ਇੰਟਰਪੋਲ ਤੋਂ ਵਾਂਟੇਡ ਹੈ।
5. ਹਿਜ਼ਬੁਲ ਮੁਜਾਹਿਦੀਨ ਦਾ ਨੇਤਾ ਸਈਅਦ ਸਲਾਹੂਦੀਨ ਕਸ਼ਮੀਰ ਵਿੱਚ ਅੱਤਵਾਦ ਵਿੱਚ ਸ਼ਾਮਲ ਰਿਹਾ।
ਭਾਰਤ ਦਾ ਇੱਕ ਹੋਰ ਵਾਂਟੇਡ ਹੰਜਲਾ ਅਦਨਾਨ ਕਰਾਚੀ ਵਿੱਚ ਢੇਰ
ਕਰਾਚੀ ਊਧਮਪੁਰ ਵਿੱਚ ਬੀਐੱਸਐੱਫ ਦੇ ਕਾਫ਼ਲੇ ਉੱਤੇ 2015 ਵਿੱਚ ਹੋਏ ਹਮਲੇ ਦੇ ਮਾਸਟਰ ਮਾਈਂਡ ਹੰਜਲਾ ਅਦਨਾਨ ਦੀ ਕਰਾਚੀ ਵਿੱਚ ਉਸਦੇ ਘਰ ਦੇ ਬਾਹਰ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਲਸ਼ਕਰ ਦੇ ਨੇਤਾ ਮੌਲਾਨਾ ਹਾਫਿਜ਼ ਸਈਦ ਦਾ ਕਰੀਬੀ ਅਦਨਾਨ ਇੱਥੇ ਲੁਕਿਆ ਹੋਇਆ ਸੀ। 3 ਦਸੰਬਰ ਦੀ ਰਾਤ ਨੂੰ ਬਾਈਕ ਸਵਾਰ ਹਮਲਾਵਰਾਂ ਨੇ ਭਾਰਤ 'ਚ ਵਾਟੇਂਡ ਅਦਨਾਨ 'ਤੇ 4 ਗੋਲੀਆਂ ਚਲਾਈਆਂ ਅਤੇ ਭੱਜ ਗਏ। ਅਦਨਾਨ ਨੂੰ ਕਰਾਚੀ ਦੇ ਪਾਕਿਸਤਾਨ ਆਰਮੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਮੰਗਲਵਾਰ ਨੂੰ ਉਸ ਦੀ ਮੌਤ ਹੋ ਗਈ। ਅਦਨਾਨ ਕਸ਼ਮੀਰ ਵਿੱਚ ਅਤਿਵਾਦ ਦੀਆਂ ਕਈ ਘਟਨਾਵਾਂ ਵਿੱਚ ਸ਼ਾਮਲ ਸੀ। ਪਿਛਲੇ ਦੋ ਸਾਲਾਂ ਤੋਂ ਅਦਨਾਨ ਪੀਓਕੇ ਵਿੱਚ ਲਸ਼ਕਰ ਦਾ ਸਿਖਲਾਈ ਕੈਂਪ ਵੀ ਚਲਾ ਰਿਹਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।