3 ਪ੍ਰਾਈਵੇਟ ਸਕੂਲਾਂ ਨੂੰ ਬੰਬ ਦੀ ਧਮਕੀ ਭਰਿਆ ਈਮੇਲ, ਮਾਪਿਆਂ ਨੂੰ ਪਈਆਂ ਭਾਜੜਾਂ

Thursday, Aug 29, 2024 - 03:00 PM (IST)

3 ਪ੍ਰਾਈਵੇਟ ਸਕੂਲਾਂ ਨੂੰ ਬੰਬ ਦੀ ਧਮਕੀ ਭਰਿਆ ਈਮੇਲ, ਮਾਪਿਆਂ ਨੂੰ ਪਈਆਂ ਭਾਜੜਾਂ

ਇਰੋਡ- ਤਾਮਿਲਨਾਡੂ 'ਚ ਇਰੋਡ, ਸਲੇਮ ਅਤੇ ਤਿਰੂਚਿਰਾਪੱਲੀ ਜ਼ਿਲ੍ਹਿਆਂ ਦੇ ਤਿੰਨ ਪ੍ਰਾਈਵੇਟ ਸਕੂਲਾਂ ਨੂੰ ਵੀਰਵਾਰ ਨੂੰ ਈ-ਮੇਲ ਜ਼ਰੀਏ ਬੰਬ ਦੀ ਧਮਕੀ ਮਿਲਣ 'ਤੇ ਪੁਲਸ ਅਤੇ ਮਾਪਿਆਂ ਨੂੰ ਭਾਜੜਾਂ ਪੈ ਗਈਆਂ। ਪੁਲਸ ਸੂਤਰਾਂ ਮੁਤਾਬਕ ਇਰੋਡ ਦੇ ਸੈਨਾਪਤੀਪਲਾਯਮ, ਸਲੇਮ ਦੇ ਚੇਟੀਚਵਾੜੀ ਅਤੇ ਤਿਰੂਚਿਰਾਪੱਲੀ ਦੇ ਕੱਲੀਕੁਡੀ ਸਥਿਤ ਇੰਡੀਅਨ ਪਬਲਿਕ ਸਕੂਲ ਨੂੰ ਅੱਜ ਸਵੇਰੇ ਇਕ ਈਮੇਲ ਮਿਲੀ, ਜਿਸ 'ਚ ਧਮਕੀ ਦਿੱਤੀ ਗਈ ਸੀ ਕਿ ਸਕੂਲਾਂ ਵਿਚ ਬੰਬ ਧਮਾਕੇ ਹੋ ਸਕਦੇ ਹਨ। ਇਸ ਤੋਂ ਬਾਅਦ ਸਕੂਲਾਂ ਨੂੰ ਖਾਲੀ ਕਰਵਾ ਲਿਆ ਗਿਆ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਘਰ ਭੇਜ ਦਿੱਤਾ ਗਿਆ। ਬੰਬ ਦੀ ਧਮਕੀ ਕਾਰਨ ਸਕੂਲਾਂ ਵਿਚ ਉਸ ਸਮੇਂ ਤਣਾਅ ਦੀ ਸਥਿਤੀ ਪੈਦਾ ਹੋ ਗਈ, ਜਦੋਂ ਚਿੰਤਾ ਵਿਚ ਡੁੱਬੇ ਮਾਪੇ ਆਪਣੇ ਬੱਚਿਆਂ ਨੂੰ ਲੈਣ ਲਈ ਸਬੰਧਤ ਸਿੱਖਿਆ ਸੰਸਥਾਵਾਂ ਵੱਲ ਦੌੜੇ। 

ਇਹ ਵੀ ਪੜ੍ਹੋ- ਘਰ ਅੰਦਰ ਦਾਖ਼ਲ ਹੋਏ ਨਕਾਬਪੋਸ਼ ਬਦਮਾਸ਼; ਮਹਿਲਾ-ਪੁਰਸ਼ ਨੂੰ ਬੰਧਕ ਬਣਾ ਕੀਤੀ ਲੁੱਟ-ਖੋਹ

ਉਨ੍ਹਾਂ ਦੱਸਿਆ ਕਿ ਤਾਮਿਲਨਾਡੂ ਬੰਬ ਖੋਜ ਅਤੇ ਨਿਰੋਧਕ ਦਸਤੇ (ਬੀ. ਡੀ. ਡੀ. ਐੱਸ) ਦੇ ਜਵਾਨਾਂ ਦੇ ਨਾਲ ਸੀਨੀਅਰ ਪੁਲਸ ਅਧਿਕਾਰੀ ਅਤੇ ਸਨਿਫਰ ਕੁੱਤਿਆਂ ਨੇ ਸਕੂਲਾਂ 'ਚ ਪਹੁੰਚ ਕੇ ਬਾਰੀਕੀ ਨਾਲ ਤਲਾਸ਼ੀ ਲਈ ਪਰ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ। ਬੰਬ ਦੀ ਧਮਕੀ ਵਾਲੇ ਈਮੇਲ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਾਈਬਰ ਕ੍ਰਾਈਮ ਵਿੰਗ ਪੁਲਸ ਈਮੇਲ ਭੇਜਣ ਵਾਲੇ ਦੀ ਪਛਾਣ ਕਰਨ ਅਤੇ ਇੰਟਰਨੈਟ ਪ੍ਰੋਟੋਕੋਲ ਪਤੇ ਨੂੰ ਟਰੈੱਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿੱਥੋਂ ਇਹ ਮੇਲ ਸਕੂਲਾਂ ਨੂੰ ਭੇਜਿਆ ਗਿਆ ਸੀ। ਇਸ ਦੌਰਾਨ ਬੰਬ ਦੀ ਧਮਕੀ ਦੇ ਮੱਦੇਨਜ਼ਰ ਸਕੂਲਾਂ ਨੇ ਵੀਰਵਾਰ ਨੂੰ ਇਕ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ- ਦੇਸ਼ ਦਾ ਅਨੋਖਾ ਪਿੰਡ, ਜਿੱਥੇ ਸ਼ਰਾਬ ਅਤੇ ਸਿਗਰਟਨੋਸ਼ੀ 'ਤੇ ਹੈ ਪੂਰੀ ਤਰ੍ਹਾਂ ਪਾਬੰਦੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Tanu

Content Editor

Related News