ਪੈਂਗੋਂਗ ਤੋਂ ਹਟਾ ਕੇ ਚੀਨ ਨੇ LAC ’ਤੇ ਰੁਟੋਗ ਕਾਊਂਟੀ ਬੇਸ ’ਚ ਤਾਇਨਾਤ ਕੀਤੇ ਫ਼ੌਜੀ

02/24/2021 10:42:54 AM

ਨਵੀਂ ਦਿੱਲੀ (ਇੰਟ)- ਪੂਰਬੀ ਲੱਦਾਖ ਦੀ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) ’ਤੇ ਭਾਰਤ-ਚੀਨ ’ਚ ਪਿਛਲੇ 9 ਮਹੀਨਿਆਂ ਤੋਂ ਚੱਲ ਰਹੇ ਤਣਾਅ ’ਚ ਬੀਤੇ ਕੁੱਝ ਦਿਨਾਂ ’ਚ ਕਮੀ ਆਈ ਹੈ। ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ਪੈਂਗੋਂਗ ਝੀਲ ਦੇ ਉੱਤਰੀ ਅਤੇ ਦੱਖਣ ਕੰਡੇ ਤੋਂ ਪਿੱਛੇ ਹਟੀਆਂ ਹਨ। ਉੱਥੇ ਕਈ ਮਹੀਨਿਆਂ ਤੋਂ ਤਾਇਨਾਤ ਕੀਤੇ ਗਏ ਹਥਿਆਰਾਂ ਨੂੰ ਵੀ ਵਾਪਸ ਲਿਜਾਇਆ ਗਿਆ ਹੈ ਪਰ ਪੈਂਗੋਂਗ ਤੋਂ ਪਿੱਛੇ ਹਟਾਏ ਗਏ ਫੌਜੀਆਂ ਨੂੰ ਚੀਨ ਨੇ ਐੱਲ.ਏ.ਸੀ. ਕੋਲ ਹੀ ਤਾਇਨਾਤ ਕਰ ਰੱਖਿਆ ਹੈ। ਸਾਹਮਣੇ ਆਈ ਸੈਟੇਲਾਈਟ ਦੀ ਤਾਜ਼ਾ ਤਸਵੀਰ ’ਚ ਦਾਅਵਾ ਕੀਤਾ ਗਿਆ ਹੈ ਕਿ ਚੀਨ ਨੇ ਫ਼ੌਜੀਆਂ ਨੂੰ ਰੁਟੋਗ ਕਾਊਂਟੀ ਬੇਸ ’ਤੇ ਭੇਜ ਦਿੱਤਾ ਹੈ। ਇਸ ਤੋਂ ਬਾਅਦ ਹਮੇਸ਼ਾ ਧੋਖਾਦੇਹੀ ਕਰਨ ਵਾਲੇ ਡ੍ਰੈਗਨ ਦੀ ਇੱਛਾ ’ਤੇ ਫਿਰ ਸਵਾਲ ਖੜ੍ਹੇ ਹੋਣ ਲੱਗੇ ਹਨ।
ਰੁਟੋਗ ਦਾ ਇਹ ਬੇਸ ਪੈਂਗੋਂਗ ਇਲਾਕੇ ਤੋਂ ਸਿਰਫ 100 ਕਿਲੋਮੀਟਰ ਅਤੇ ਮੋਲਡੋ ਤੋਂ 110 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਇਸ ’ਤੇ ਸਾਲ 2019 ਤੋਂ ਹੀ ਕੰਮ ਚੱਲ ਰਿਹਾ ਸੀ। ਇੱਥੇ ਚੀਨ ਨੇ ਪੀ. ਐੱਲ. ਏ. ਨੂੰ ਮਜ਼ਬੂਤ ਕਰਨ ਦੇ ਇਰਾਦੇ ਨਾਲ ਹਾਲ ਹੀ ’ਚ ਇਕ ਹੈਲੀਪੋਰਟ ਦੀ ਵੀ ਉਸਾਰੀ ਕੀਤੀ ਹੈ।

ਇਹ ਵੀ ਪੜ੍ਹੋ : ‘ਗੋਗਰਾ ਤੇ ਹਾਟਸਪਰਿੰਗ ਤੋਂ ਵੀ ਆਪਣੇ ਫ਼ੌਜੀ ਪਿੱਛੇ ਹਟਾਉਣ ਲਈ ਤਿਆਰ ਹੋਏ ਭਾਰਤ ਤੇ ਚੀਨ’

ਰੁਟੋਗ ਕਾਊਂਟੀ ’ਚ ਸਾਲ 2019 ਦੇ ਆਖਰੀ ਸਮੇਂ ਤੋਂ ਕਾਫੀ ਤੇਜ਼ੀ ਨਾਲ ਉਸਾਰੀ ਕਾਰਜ ਵੇਖਿਆ ਗਿਆ ਹੈ। ਚੀਨੀ ਫ਼ੌਜ ਨੇ ਇਸ ਬੇਸ ’ਤੇ ਗਤੀਵਿਧੀਆਂ ਨੂੰ ਤੇਜ਼ ਕੀਤਾ ਹੈ। ਰਾਡਾਰ ਸਿਸਟਮ, ਸਤ੍ਹਾ ਤੋਂ ਹਵਾ ’ਚ ਮਾਰ ਕਰਨ ਵਾਲੀਆਂ ਮਿਜ਼ਾਇਲਾਂ ਦੀ ਸਾਈਟਸ, ਹੈਲੀਪੋਰਟਸ, ਟੈਂਕ ਡਰਿੱਲਸ ਆਦਿ ਦੀ ਵਿਵਸਥਾ ਤੱਕ ਕੀਤੀ ਗਈ ਹੈ। ਸੈਟੇਲਾਈਟ ਤਸਵੀਰ ’ਚ ਨਵੇਂ ਟੈਂਟ, ਪ੍ਰੀ-ਫੈਬ ਹੀਟੇਡ ਕੈਬਿਨ ਆਦਿ ਵਿਖਾਈ ਦੇ ਰਹੇ ਹਨ। ਹਾਲ ਹੀ ’ਚ ਚੀਨ ਨੇ ਰੁਟੋਗ ਕਾਊਂਟੀ ’ਚ ਫ਼ੌਜੀ ਅਭਿਆਸ ਵੀ ਕੀਤਾ ਸੀ, ਜਿਸ ਦਾ ਵੀਡੀਓ ਵੀ ਬਾਅਦ ’ਚ ਜਾਰੀ ਕੀਤਾ ਗਿਆ। ਇਸ ਅਭਿਆਸ ’ਚ ਵੱਡੀ ਗਿਣਤੀ ’ਚ ਪੀ. ਐੱਲ. ਏ. ਦੇ ਸੈਨਿਕਾਂ ਨੇ ਟੈਂਕਾਂ ਦੇ ਨਾਲ ਹਿੱਸਾ ਲਿਆ ਸੀ ਅਤੇ ਗੋਲਾ-ਬਾਰੂਦ ਦਾ ਜੰਮ ਕੇ ਇਸਤੇਮਾਲ ਕੀਤਾ ਸੀ। ਵੀਡੀਓ ’ਚ ਚੀਨੀ ਫ਼ੌਜੀ ਟਾਰਗੇਟ ’ਤੇ ਹਮਲਾ ਕਰਦੇ ਹੋਏ ਵਿਖਾਈ ਦੇ ਰਹੇ ਸਨ।

ਇਹ ਵੀ ਪੜ੍ਹੋ : ਪੂਰਬੀ ਲੱਦਾਖ 'ਚ ਭਾਰਤ ਤੇ ਚੀਨ ਦੀ ਫ਼ੌਜ ਦੇ ਪਿੱਛੇ ਹਟਣ ਦੀ ਪ੍ਰਕਿਰਿਆ ਪੂਰੀ : ਰਾਜਨਾਥ ਸਿੰਘ

ਓਪਨ ਇਮੇਜਰੀ ਸੋਰਸ ਨੇ ਜਾਰੀ ਕੀਤੀ ਚੀਨ ਦੀ ਚਾਲ ਦੀ ਤਸਵੀਰ
ਓਪਨ ਇਮੇਜਰੀ ਸੋਰਸ ਨੇ ਤਸਵੀਰ ਜਾਰੀ ਕੀਤੀ ਹੈ। ਤਸਵੀਰ ਨੂੰ ਪੋਸਟ ਕਰਦੇ ਹੋਏ ਲਿਖਿਆ ਗਿਆ ਹੈ-‘ਰੁਟੋਗ ਮਿਲਟਰੀ ਬੇਸ ਦੀ ਤਾਜ਼ਾ ਸੈਟੇਲਾਈਟ ਇਮੇਜ ਦੱਸਦੀ ਹੈ ਕਿ ਪਿਛਲੇ ਹਫਤੇ ਭਾਰਤ ਨਾਲ ਸਹਿਮਤੀ ਹੋਣ ’ਤੇ ਹਟਾਏ ਚੀਨੀ ਫੌਜੀਆਂ ’ਚੋਂ ਕਈਆਂ ਨੂੰ ਇੱਥੇ ਰਿ-ਲੋਕੇਟ ਕੀਤਾ ਗਿਆ ਹੈ। ਇਹ ਬੇਸ ਭਵਿੱਖ ’ਚ ਪੈਂਗੋਂਗ ਇਲਾਕੇ ਲਈ ਚੀਨੀ ਫੌਜ ਦੀਆਂ ਗਤੀਵਿਧੀਆਂ ਲਈ ਮਦਦ ਕਰੇਗਾ।’’

ਇਹ ਵੀ ਪੜ੍ਹੋ : ਚੀਨ ਨਾਲ ਸਮਝੌਤੇ 'ਚ ਭਾਰਤ ਨੇ ਕੋਈ ਜ਼ਮੀਨ ਨਹੀਂ ਦਿੱਤੀ ਹੈ : ਰੱਖਿਆ ਮੰਤਰਾਲਾ


DIsha

Content Editor

Related News