ਪਨੀਰ ਖਾਣ ਦੇ ਸ਼ੌਂਕੀਨ ਪੜ੍ਹ ਲਓ ਇਹ ਖ਼ਬਰ, ਸਾਰੀ ਬਾਰਾਤ ਹੋ ਗਈ ਬੀਮਾਰ

Tuesday, Feb 04, 2025 - 03:24 PM (IST)

ਪਨੀਰ ਖਾਣ ਦੇ ਸ਼ੌਂਕੀਨ ਪੜ੍ਹ ਲਓ ਇਹ ਖ਼ਬਰ, ਸਾਰੀ ਬਾਰਾਤ ਹੋ ਗਈ ਬੀਮਾਰ

ਬੁਲੰਦਸ਼ਹਿਰ- ਜੇਕਰ ਤੁਸੀਂ ਵੀ ਪਨੀਰ ਖਾਣ ਦੇ ਸ਼ੌਂਕੀਨ ਹੋ ਇਹ ਖ਼ਬਰ ਤੁਹਾਡੇ ਲਈ ਹੈ। ਦਰਅਸਲ ਵਿਆਹ 'ਚ ਮਿਲਾਵਟੀ ਪਨੀਰ ਨਾਲ ਬਣਿਆ ਭੋਜਨ ਕਰਨ ਨਾਲ 181 ਬਾਰਾਤੀ ਬੀਮਾਰ ਹੋ ਗਏ। ਸਾਰਿਆਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਡਾਕਟਰਾਂ ਦੀ ਟੀਮ ਨੇ ਖੇਤਰ ਦੇ ਰਾਮਗੜ੍ਹੀ ਪਿੰਡ 'ਚ ਡੇਰਾ ਪਾ ਦਿੱਤਾ ਹੈ। ਮੁੱਖ ਜ਼ਿਲ੍ਹਾ ਅਧਿਕਾਰੀ ਬਾਰਾਤੀਆਂ ਦਾ ਇਲਾਜ ਕਰ ਰਹੇ ਹਨ, ਜਿਨ੍ਹਾਂ 'ਚ ਕਈਆਂ ਦੀ ਹਾਲਤ 'ਚ ਸੁਧਾਰ ਹੋਣ 'ਤੇ ਘਰ ਭੇਜ ਦਿੱਤਾ ਗਿਆ ਹੈ, ਜਦੋਂ ਕਿ 21 ਦਾ ਇਲਾਜ ਹਸਪਤਾਲ 'ਚ ਚੱਲ ਰਿਹਾ ਹੈ, ਉੱਥੇ ਹੀ ਚਾਰ ਮਰੀਜ਼ਾਂ ਨੂੰ ਹਾਇਰ ਮੈਡੀਕਲ ਸੈਂਟਰ ਰੈਫਰ ਕੀਤਾ ਗਿਆ ਹੈ। ਇਹ ਘਟਨਾ ਉੱਤਰ ਪ੍ਰਦੇਸ਼ ਦੇ ਬੁਲੰਦਸ਼ਿਹਰ ਦੇ ਜਹਾਂਗੀਰਾਬਾਦ ਕੋਤਵਾਲੀ ਖੇਤਰ ਦੀ ਹੈ। ਸੋਮਵਾਰ ਸ਼ਾਮ 8 ਵਜੇ ਬਾਰਾਤ ਤਹਿਸੀਲ ਸਿਆਨਾ ਖੇਤਰ ਦੇ ਪਿੰਡ ਸਾਂਚੀ ਰਸੂਲਪੁਰ ਲਈ ਰਵਾਨਾ ਹੋਈ ਸੀ। ਸਾਰੀਆਂ ਰਸਮਾਂ ਅਤੇ ਭੋਜਨ ਕਰਨ ਤੋਂ ਬਾਅਦ ਬਾਰਾਤ ਲਾੜੀ ਲੈ ਕੇ ਰਾਤ ਨੂੰ ਹੀ ਪਿੰਡ ਪਰਤ ਆਈ।

ਇਹ ਵੀ ਪੜ੍ਹੋ : ATM ਤੋਂ ਪੈਸੇ ਕਢਵਾਉਣ 'ਤੇ ਵਧੀ ਫੀਸ, ਅੱਜ ਤੋਂ ਲਾਗੂ ਹੋ ਗਏ ਨਵੇਂ ਨਿਯਮ

ਥੋੜ੍ਹੀ ਦੇਰ ਬਾਅਦ ਬਾਰਾਤੀਆਂ ਨੂੰ ਉਲਟੀਆਂ ਅਤੇ ਦਸਤ ਸ਼ੁਰੂ ਹੋ ਗਏ। ਪੇਟ ਖਰਾਬ ਦੀ ਸ਼ਿਕਾਇਤ ਵੀ ਲੋਕਾਂ ਨੇ ਕੀਤੀ। ਕੁੱਲ ਮਿਲਾ ਕੇ 181 ਲੋਕ ਫੂਡ ਪੋਇਜ਼ਨਿੰਗ ਦਾ ਸ਼ਿਕਾਰ ਹੋਏ ਹਨ। ਇਕ-ਇਕ ਕਰ ਕੇ ਲਗਾਤਾਰ ਲੋਕਾਂ ਦੇ ਬੀਮਾਰ ਪੈਣ ਨਾਲ ਪਿੰਡ ਵਾਲਿਆਂ 'ਚ ਭਾਜੜ ਪੈ ਗਈ। ਪਿੰਡ ਵਾਲੇ ਫੂਡ ਪੋਇਜ਼ਨਿੰਗ ਦਾ ਸ਼ਿਕਾਰ ਲੋਕਾਂ ਨੂੰ ਜਹਾਂਗੀਰਾਬਾਦ ਦੇ ਕਮਿਊਨਿਟੀ ਹੈਲਥ ਸੈਂਟਰ ਲੈ ਗਏ, ਜਿੱਥੇ ਉਨ੍ਹਾਂ ਦਾ ਇਲਾਜ ਕਰ ਕੇ ਜ਼ਿਆਦਾਤਰ ਲੋਕਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਜਲਦੀ 'ਚ ਪਿੰਡ ਵਾਸੀਆਂ ਨੇ ਸਿਹਤ ਵਿਭਾਗ ਦੇ ਅਫ਼ਸਰਾਂ ਨੂੰ ਵੀ ਸੂਚਨਾ ਦਿੱਤੀ। ਸੀਨੀਅਰ ਅਫ਼ਸਰਾਂ ਦੇ ਨਿਰਦੇਸ਼ 'ਤੇ ਪਿੰਡ 'ਚ ਸਿਹਤ ਕੈਂਪ ਲਗਾ ਕੇ ਬਾਰਾਤੀਆਂ ਦੀ ਜਾਂਚ ਕਰਵਾਈ ਗਈ। ਡਾ. ਅਗਰਵਾਲ ਨੇ ਦੱਸਿਆ ਕਿ ਵਿਭਾਗ ਦੇ 18 ਡਾਕਟਰ, ਫਾਰਮਾਸਿਸਟ ਅਤੇ ਨਰਸ ਦੀ ਮਦਦ ਨਾਲ 181 ਮਰੀਜ਼ਾਂ ਦੀ ਜਾਂਚ ਕਰਵਾਈ ਗਈ ਹੈ। 21 ਲੋਕ ਅਜੇ ਵੀ ਐਡਮਿਟ ਹਨ, 4 ਮਰੀਜ਼ਾਂ ਨੂੰ ਹਾਇਰ ਮੈਡੀਕਲ ਸੈਂਟਰ ਰੈਫਰ ਕੀਤਾ ਗਿਆ ਹੈ। ਸਾਰਿਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਸੀ.ਐੱਮ.ਓ. ਨੇ ਦੱਸਿਆ ਕਿ ਬਾਰਾਤ 'ਚ ਜੋ ਪਨੀਰ ਦੀ ਸਬਜ਼ੀ ਦਿੱਤੀ ਗਈ ਸੀ, ਉਹ ਪਨੀਰ ਮਿਲਾਵਟੀ ਸੀ। ਫੂਡ ਸੇਫਟੀ ਵਿਭਾਗ ਵਲੋਂ ਅਜਿਹੀ ਕੋਈ ਵਿਵਸਥਾ ਨਹੀਂ ਹੈ। ਜ਼ਿਲ੍ਹਾ ਫੂਡ ਸੇਫਟੀ ਅਧਿਕਾਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਫੂਡ ਪੋਇਜ਼ਨਿੰਗ ਦੀ ਸ਼ਿਕਾਇਤ 'ਤੇ ਫੂਡ ਸੇਫਟੀ ਟੀਮ ਨੂੰ ਭੇਜਿਆ ਗਿਾ ਹੈ। ਫਿਲਹਾਲ ਜਾਂਚ ਕਰਵਾਈ ਜਾ ਰਹੀ ਹੈ ਅਤੇ ਜਾਂਚ ਰਿਪੋਰਟ ਦੇ ਆਧਾਰ 'ਤੇ ਅੱਗੇ ਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News