ਬਿਹਾਰ ਦੇ ਇਸ ਜ਼ਿਲ੍ਹੇ ਦੀ ਪੰਚਾਇਤ ਨੇ ਦੇਸ਼ ''ਚ ਹਾਸਲ ਕੀਤਾ ਤੀਜਾ ਸਥਾਨ, ਰਾਸ਼ਟਰਪਤੀ ਕਰਨਗੇ ਸਨਮਾਨਿਤ
Saturday, Dec 07, 2024 - 01:30 PM (IST)
ਮੁਜ਼ੱਫਰਪੁਰ : ਮੁਜ਼ੱਫਰਪੁਰ ਜ਼ਿਲ੍ਹੇ ਦੇ ਕਟੜਾ ਬਲਾਕ ਦੀ ਜਾਜੁਆਰ ਮੱਧ ਪੰਚਾਇਤ ਨੇ ਪੂਰੇ ਸੂਬੇ 'ਚ ਹੀ ਨਹੀਂ ਸਗੋਂ ਦੇਸ਼ ਭਰ 'ਚ ਆਪਣਾ ਨਾਂ ਮਸ਼ਹੂਰ ਕੀਤਾ ਹੈ। ਦਰਅਸਲ ਕਟੜਾ ਬਲਾਕ ਦੀ ਜਾਜੁਆਰ ਮੱਧ ਪੰਚਾਇਤ ਨੇ ਪੰਚਾਇਤੀ ਮਾਪਦੰਡਾਂ ਵਿੱਚ ਦੇਸ਼ ਭਰ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਪ੍ਰਾਪਤੀ 'ਤੇ ਸਮੁੱਚੀ ਪੰਚਾਇਤ 'ਚ ਖੁਸ਼ੀ ਦਾ ਮਾਹੌਲ ਹੈ। ਦੱਸ ਦੇਈਏ ਕਿ ਪੰਚਾਇਤ ਮੁਖੀ ਸੁਮਨ ਨਾਥ ਠਾਕੁਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਸਨਮਾਨਿਤ ਕਰਨਗੇ। ਉਹਨਾਂ ਨੂੰ ਸਨਮਾਨ ਵਜੋਂ 25 ਲੱਖ ਰੁਪਏ ਦੀ ਰਾਸ਼ੀ ਵੀ ਦਿੱਤੀ ਜਾਵੇਗੀ। ਹੁਣ ਇਸ ਦੇ ਲਈ 11 ਦਸੰਬਰ ਨੂੰ ਦਿੱਲੀ ਦੇ ਵਿਗਿਆਨ ਭਵਨ ਵਿੱਚ ਇੱਕ ਪ੍ਰੋਗਰਾਮ ਕਰਵਾਇਆ ਜਾਵੇਗਾ।
ਇਹ ਵੀ ਪੜ੍ਹੋ - School Holidays: ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ, 2 ਮਹੀਨੇ ਬੰਦ ਰਹਿਣਗੇ ਸਕੂਲ
ਇਸ ਮਾਮਲੇ ਸਬੰਧੀ ਪੰਚਾਇਤ ਮੁਖੀ ਸੁਮਨ ਨਾਥ ਠਾਕੁਰ ਨੇ ਦੱਸਿਆ ਕਿ ਮੁਜ਼ੱਫਰਪੁਰ ਦੇ ਕਟੜਾ ਬਲਾਕ ਦੀ ਜਾਜੁਆਰ ਮੱਧ ਪੰਚਾਇਤ ਸਿਹਤਮੰਦ ਪਿੰਡ ਦੇ ਮਾਮਲੇ ਵਿੱਚ ਦੇਸ਼ ਭਰ ਵਿੱਚ ਤੀਜੇ ਨੰਬਰ ’ਤੇ ਆਈ ਹੈ। ਇਹ ਪ੍ਰੋਗਰਾਮ 11 ਦਸੰਬਰ ਨੂੰ ਦਿੱਲੀ ਦੇ ਵਿਗਿਆਨ ਭਵਨ ਵਿਖੇ ਕਰਵਾਇਆ ਜਾਣਾ ਹੈ। ਮੈਨੂੰ ਰਾਸ਼ਟਰਪਤੀ ਵੱਲੋਂ ਸਨਮਾਨਿਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸਭ ਤੋਂ ਪਹਿਲਾਂ ਅਸੀਂ ਇਸ ਦਾ ਸਿਹਰਾ ਆਪਣੇ ਸਾਰੇ ਪਿੰਡ ਵਾਸੀਆਂ ਨੂੰ ਦੇਵਾਂਗੇ। ਅੱਜ ਉਨ੍ਹਾਂ ਦਾ ਹੀ ਯੋਗਦਾਨ ਹੈ ਕਿ ਸਾਰੀਆਂ ਸਕੀਮਾਂ ਨੂੰ ਜ਼ਮੀਨ 'ਤੇ ਲਿਆਂਦਾ ਜਾ ਰਿਹਾ ਹੈ। ਅਸੀਂ ਆਉਣ ਵਾਲੇ ਸਮੇਂ ਵਿਚ ਵੀ ਹੋਰ ਵਧੀਆ ਕੰਮ ਕਰਾਂਗੇ, ਜਿਸ ਨਾਲ ਸਾਡੀ ਪੰਚਾਇਤ ਦਾ ਨਾਂ ਦੇਸ਼ ਵਿਚ ਰੌਸ਼ਨ ਹੋਵੇਗਾ।
ਇਹ ਵੀ ਪੜ੍ਹੋ - ਝੂਲਾ ਬਣਿਆ ਜਾਨ ਦਾ ਦੁਸ਼ਮਣ! 30 ਸੈਕੰਡ ਤਕ ਲਟਕਦੀ ਰਹੀ ਕੁੜੀ, ਰੌਂਦੀ ਹੋਈ ਮਾਰਦੀ ਰਹੀ ਚੀਕਾਂ, ਫਿਰ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8