3 ਸਾਲ ਕੈਦ, 3 ਲੱਖ ਜੁਰਮਾਨਾ ਜਾਂ..., ਭਾਰਤ ਨਾ ਛੱਡਣ ਵਾਲੇ ਪਾਕਿਸਤਾਨੀਆਂ ’ਤੇ ਹੋਵੇਗੀ ਵੱਡੀ ਕਾਰਵਾਈ!

Sunday, Apr 27, 2025 - 10:02 PM (IST)

3 ਸਾਲ ਕੈਦ, 3 ਲੱਖ ਜੁਰਮਾਨਾ ਜਾਂ..., ਭਾਰਤ ਨਾ ਛੱਡਣ ਵਾਲੇ ਪਾਕਿਸਤਾਨੀਆਂ ’ਤੇ ਹੋਵੇਗੀ ਵੱਡੀ ਕਾਰਵਾਈ!

ਨਵੀਂ ਦਿੱਲੀ, (ਭਾਸ਼ਾ)- ਕੋਈ ਵੀ ਪਾਕਿਸਤਾਨੀ, ਜੋ ਸਰਕਾਰ ਵੱਲੋਂ ਤੈਅ ਸਮਾਂ ਹੱਦ ਦੇ ਅੰਦਰ ਭਾਰਤ ਛੱਡਣ ’ਚ ਅਸਫਲ ਰਹਿੰਦਾ ਹੈ, ਉਸ ਨੂੰ ਗ੍ਰਿਫਤਾਰ ਕੀਤਾ ਜਾਵੇਗਾ, ਮੁਕੱਦਮਾ ਚਲਾਇਆ ਜਾਵੇਗਾ ਅਤੇ ਉਸ ਨੂੰ 3 ਸਾਲ ਤੱਕ ਦੀ ਕੈਦ ਦੀ ਸਜ਼ਾ ਜਾਂ ਵੱਧ ਤੋਂ ਵੱਧ 3 ਲੱਖ ਰੁਪਏ ਦਾ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ। ਸਰਕਾਰ ਨੇ ਪਾਕਿਸਤਾਨੀ ਨਾਗਰਿਕਾਂ ਨੂੰ ‘ਭਾਰਤ ਛੱਡੋ’ ਨੋਟਿਸ ਉਦੋਂ ਜਾਰੀ ਕੀਤਾ ਸੀ, ਜਦੋਂ 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ’ਚ ਪਾਕਿਸਤਾਨ ਨਾਲ ਜੁੜੇ ਅੱਤਵਾਦੀਆਂ ਨੇ 26 ਲੋਕਾਂ ਦੀ ਹੱਤਿਆ ਕਰ ਦਿੱਤੀ ਸੀ, ਜਿਨ੍ਹਾਂ ’ਚ ਜ਼ਿਆਦਾਤਰ ਸੈਲਾਨੀ ਸਨ।

ਸਾਰਕ ਵੀਜ਼ਾ ਧਾਰਕਾਂ ਲਈ ਭਾਰਤ ਛੱਡਣ ਦੀ ਆਖਰੀ ਤਰੀਕ 26 ਅਪ੍ਰੈਲ ਸੀ। ਮੈਡੀਕਲ ਵੀਜ਼ਾ ਰੱਖਣ ਵਾਲਿਆਂ ਲਈ ਇਹ ਆਖਰੀ ਤਰੀਕ 29 ਅਪ੍ਰੈਲ ਹੈ। ਜਿਨ੍ਹਾਂ 12 ਸ਼੍ਰੇਣੀਆਂ ਦੇ ਵੀਜ਼ਾ ਧਾਰਕਾਂ ਨੂੰ ਐਤਵਾਰ ਤੱਕ ਭਾਰਤ ਛੱਡਣਾ ਸੀ, ਉਹ ਹਨ-ਵੀਜ਼ਾ ਆਨ ਅਰਾਈਵਲ, ਵਪਾਰ, ਫਿਲਮ, ਪੱਤਰਕਾਰ, ਆਵਾਜਾਈ, ਕਾਨਫਰੰਸ, ਪਰਬਤਾਰੋਹਣ, ਵਿਦਿਆਰਥੀ, ਵਿਜ਼ੀਟਰ, ਸਮੂਹ ਸੈਲਾਨੀ, ਤੀਰਥ ਯਾਤਰੀ ਅਤੇ ਸਮੂਹ ਤੀਰਥ ਯਾਤਰੀ।

ਇਹ ਵੀ ਪੜ੍ਹੋ- ਮੌਸਮ ਮਚਾਏਗਾ ਤਬਾਹੀ! ਤੇਜ਼ ਹਨ੍ਹੇਰੀ, ਗੜ੍ਹੇਮਾਰੀ ਦੇ ਨਾਲ ਬਿਜਲੀ ਡਿੱਗਣ ਦਾ ਅਲਰਟ ਜਾਰੀ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਫੋਨ ਕੀਤਾ ਅਤੇ ਉਨ੍ਹਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਕੋਈ ਵੀ ਪਾਕਿਸਤਾਨੀ ਦੇਸ਼ ਛੱਡਣ ਦੀ ਨਿਰਧਾਰਤ ਸਮਾਂ ਹੱਦ ਤੋਂ ਵੱਧ ਭਾਰਤ ’ਚ ਨਾ ਰਹੇ। ਮੁੱਖ ਮੰਤਰੀਆਂ ਨਾਲ ਸ਼ਾਹ ਦੀ ਟੈਲੀਫੋਨ ’ਤੇ ਗੱਲਬਾਤ ਤੋਂ ਬਾਅਦ ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ ਨੇ ਮੁੱਖ ਸਕੱਤਰਾਂ ਨਾਲ ਇਕ ਵੀਡੀਓ ਕਾਨਫਰੰਸ ਕੀਤੀ ਅਤੇ ਉਨ੍ਹਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਜਿਨ੍ਹਾਂ ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ੇ ਰੱਦ ਕਰ ਦਿੱਤੇ ਗਏ ਹਨ, ਉਹ ਤੈਅ ਸਮਾਂ ਹੱਦ ਤੱਕ ਭਾਰਤ ਛੱਡ ਦੇਣ। ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਪਹਿਲਾਂ ਤੋਂ ਹੀ ਤਣਾਅ ਭਰੇ ਸਬੰਧ ਉਦੋਂ ਹੋਰ ਵੀ ਵਿਗੜ ਗਏ, ਜਦੋਂ ਨਵੀਂ ਦਿੱਲੀ ਨੇ ਵੀਜ਼ਾ ਰੱਦ ਕਰਨ ਸਮੇਤ ਕਈ ਕਦਮ ਚੁੱਕਣ ਦਾ ਐਲਾਨ ਕੀਤਾ ਅਤੇ ਇਸਲਾਮਾਬਾਦ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ ਕਈ ਕਦਮ ਚੁੱਕੇ।

ਇਹ ਵੀ ਪੜ੍ਹੋ- ਜੁਲਾਈ 2025 'ਚ ਹੋਵੇਗੀ ਵੱਡੀ ਤਬਾਹੀ! ਬਾਬਾ ਵੇਂਗਾ ਤੋਂ ਵੀ ਡਰਾਉਣੀਆਂ ਹਨ ਇਸ ਔਰਤ ਦੀਆਂ ਭਵਿੱਖਬਾਣੀਆਂ

3 ਦਿਨਾਂ ’ਚ 509 ਪਾਕਿਸਤਾਨੀ ਨਾਗਰਿਕਾਂ ਨੇ ਅਟਾਰੀ ਰਸਤੇ ਭਾਰਤ ਛੱਡਿਆ

ਪਿਛਲੇ 3 ਦਿਨਾਂ ’ਚ ਘੱਟ ਤੋਂ ਘੱਟ 509 ਪਾਕਿਸਤਾਨੀ ਨਾਗਰਿਕ ਅਟਾਰੀ-ਵਾਹਗਾ ਸਰਹੱਦੀ ਚੌਕੀ ਦੇ ਰਸਤੇ ਭਾਰਤ ਛੱਡ ਕੇ ਪਾਕਿਸਤਾਨ ਜਾ ਚੁੱਕੇ ਹਨ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਪੰਜਾਬ ਸਥਿਤ ਕੌਮਾਂਤਰੀ ਸਰਹੱਦ ਰਸਤੇ 14 ਡਿਪਲੋਮੈਟਾਂ ਅਤੇ ਅਧਿਕਾਰੀਆਂ ਸਮੇਤ ਕੁੱਲ 745 ਭਾਰਤੀ ਨਾਗਰਿਕ ਪਾਕਿਸਤਾਨ ਤੋਂ ਭਾਰਤ ਵਾਪਸ ਆ ਚੁੱਕੇ ਹਨ। ਅਧਿਕਾਰੀਆਂ ਅਨੁਸਾਰ ਕੁਝ ਪਾਕਿਸਤਾਨੀ ਸ਼ਾਇਦ ਹਵਾਈ ਰਸਤਿਓਂ ਵੀ ਭਾਰਤ ਛੱਡ ਕੇ ਚਲੇ ਗਏ ਹੋਣਗੇ। ਉਨ੍ਹਾਂ ਦੱਸਿਆ ਕਿ ਹਾਲਾਂਕਿ, ਭਾਰਤ ਦਾ ਪਾਕਿਸਤਾਨ ਨਾਲ ਸਿੱਧਾ ਹਵਾਈ ਸੰਪਰਕ ਨਹੀਂ ਹੈ, ਇਸ ਲਈ ਉਹ ਸ਼ਾਇਦ ਹੋਰ ਦੇਸ਼ਾਂ ਲਈ ਰਵਾਨਾ ਹੋ ਗਏ ਹੋਣਗੇ।

ਨਵੀਂ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਦੇ ਤਿੰਨ ਰੱਖਿਆ-ਜ਼ਮੀਨੀ, ਸਮੁੰਦਰੀ ਅਤੇ ਹਵਾਈ ਫੌਜ ਸਲਾਹਕਾਰਾਂ ਨੂੰ ‘ਅਣਚਾਹੇ ਵਿਅਕਤੀ’ ਐਲਾਨ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਭਾਰਤ ਛੱਡਣ ਲਈ ਇਕ ਹਫਤੇ ਦਾ ਸਮਾਂ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਸਸਤਾ ਹੋਵੇਗਾ ਸੋਨਾ! ਅਗਲੇ 12 ਮਹੀਨਿਆਂ 'ਚ ਕੀਮਤਾਂ 'ਚ ਆ ਸਕਦੀ ਹੈ ਭਾਰੀ ਗਿਰਾਵਟ


author

Rakesh

Content Editor

Related News