ਇਕ ਹੋਰ ਪਾਕਿਸਤਾਨੀ ਔਰਤ ਨਿਕਾਹ ਕਰਵਾ ਕੇ ਪਹੁੰਚੀ ਭਾਰਤ

Sunday, Jul 28, 2024 - 02:19 AM (IST)

ਇਕ ਹੋਰ ਪਾਕਿਸਤਾਨੀ ਔਰਤ ਨਿਕਾਹ ਕਰਵਾ ਕੇ ਪਹੁੰਚੀ ਭਾਰਤ

ਚੁਰੂ, (ਅਮਿਤ ਭਾਰਦਵਾਜ)- ਕਿਹਾ ਜਾਂਦਾ ਹੈ ਕਿ ਪਿਆਰ ਨੂੰ ਕੋਈ ਸਰਹੱਦ ਨਹੀਂ ਰੋਕ ਸਕਦੀ ਅਤੇ ਨਾ ਹੀ ਕਿਸੇ ਬੰਧਨ ਵਿਚ ਬੰਨ੍ਹ ਸਕਦੀ ਹੈ। ਹੁਣ ਰੀਲ ਲਾਈਫ ਵਰਗੀਆਂ ਕਹਾਣੀਆਂ ਰੀਅਲ ਲਾਈਫ ਵਿਚ ਵੀ ਸੱਚ ਹੋਣ ਲੱਗੀਆਂ ਹਨ। ਹੁਣ ਤੱਕ ਪਿਆਰ ਤਾਂ ਸੋਸ਼ਲ ਮੀਡੀਆ ਰਾਹੀਂ ਹੀ ਹੁੰਦਾ ਸੀ ਪਰ ਹੁਣ ਇਹ ਮਾਮਲਾ ਹੋਰ ਵੀ ਹਾਈਟੈਕ ਹੋ ਗਿਆ ਹੈ, ਜਿਸ ਕਾਰਨ ਆਨਲਾਈਨ ਵੀ ਵਿਆਹ ਹੋਣ ਲੱਗ ਪਏ ਹਨ।

ਕੁਝ ਸਮਾਂ ਪਹਿਲਾਂ ਪਾਕਿਸਤਾਨ ਤੋਂ ਆਈ ਸੀਮਾ ਹੈਦਰ ਤੋਂ ਬਾਅਦ ਹੁਣ ਇਕ ਹੋਰ ਔਰਤ ਆਪਣਾ ਪਿਆਰ ਪਾਉਣ ਲਈ ਭਾਰਤ ਆਈ ਹੈ। ਇਸ ਵਾਰ ਮਾਮਲਾ ਰਾਜਸਥਾਨ ਦੇ ਚੁਰੂ ਜ਼ਿਲੇ ਦੇ ਰਤਨਨਗਰ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਪਾਕਿਸਤਾਨੀ ਔਰਤ ਆਪਣੇ ਪ੍ਰੇਮੀ ਨਾਲ ਨਿਕਾਹ ਕਰਵਾ ਕੇ ਆਈ ਹੈ। ਪਾਕਿਸਤਾਨੀ ਪ੍ਰੇਮਿਕਾ ਬਾਰੇ ਸੂਚਨਾ ਮਿਲਣ ਤੋਂ ਬਾਅਦ ਇੰਟੈਲੀਜੈਂਸ ਅਤੇ ਹੋਰ ਖੁਫੀਆ ਏਜੰਸੀਆਂ ਵੀ ਸਰਗਰਮ ਹੋ ਗਈਆਂ ਹਨ ਅਤੇ ਲੜਕੀ ਦੇ ਸਬੰਧ ’ਚ ਜਾਂਚ ਕਰ ਰਹੀਆਂ ਹਨ।


author

Rakesh

Content Editor

Related News