ਪਾਕਿ ਫੌਜ ਵਲੋਂ ਗੋਲੀਬੰਦੀ ਦੀ ਉਲੰਘਣਾ ਨਾਲ ਇਕ ਹੀ ਪਰਿਵਾਰ ਦੇ 3 ਲੋਕਾਂ ਦੀ ਮੌਤ

Saturday, Mar 02, 2019 - 10:47 AM (IST)

ਪਾਕਿ ਫੌਜ ਵਲੋਂ ਗੋਲੀਬੰਦੀ ਦੀ ਉਲੰਘਣਾ ਨਾਲ ਇਕ ਹੀ ਪਰਿਵਾਰ ਦੇ 3 ਲੋਕਾਂ ਦੀ ਮੌਤ

ਪੁੰਛ-ਪਾਕਿਸਤਾਨੀ ਫੌਜ ਨੇ ਅੱਜ ਰਾਤ ਪੁੰਛ ਜ਼ਿਲਾ ਹੈੱਡਕੁਆਰਟਰ ਤੋਂ ਕੁਝ ਕਿਲੋਮੀਟਰ ਦੀ ਦੂਰੀ 'ਤੇ ਭਾਰਤ-ਪਾਕਿ ਸਰਹੱਦ 'ਤੇ ਵਸੇ ਝਲਾਸ ਪਿੰਡ ਫਲੋਰ ਇਲਾਕੇ 'ਚ ਗੋਲੀਬਾਰੀ ਕਰਦਿਆਂ ਰਿਹਾਇਸ਼ੀ ਇਲਾਕੇ ਨੂੰ ਨਿਸ਼ਾਨਾ ਬਣਾਇਆ, ਜਿਸ  ਦੀ ਲਪੇਟ 'ਚ ਆ ਕੇ ਇਕ ਹੀ ਪਰਿਵਾਰ ਦੇ 3 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂਕਿ ਇਕ ਵਿਅਕਤੀ ਨੂੰ ਗੰਭੀਰ ਹਾਲਤ 'ਚ ਪੁੰਛ ਨਗਰ ਸਥਿਤ ਰਾਜਾ ਸੁਖਦੇਵ ਸਿੰਘ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਸ਼ੁੱਕਰਵਾਰ ਰਾਤ 9.15 ਮਿੰਟ 'ਤੇ ਪਾਕਿਸਤਾਨੀ ਫੌਜ ਨੇ ਗੋਲੀਬੰਦੀ ਦੀ ਉਲੰਘਣਾ ਕਰਦਿਆਂ ਰਿਹਾਇਸ਼ੀ ਇਲਾਕੇ ਨੂੰ ਨਿਸ਼ਾਨਾ ਬਣਾਇਆ। ਇਸ ਦੌਰਾਨ ਇਕ ਮੋਰਟਾਰ ਬੰਬ ਪਿੰਡ ਫਲੋਰ ਵਾਸੀ ਮੁਹੰਮਦ ਯੂਨਸ ਦੇ ਘਰ 'ਤੇ ਆ  ਕੇ ਡਿੱਗਾ। ਮਾਰੇ ਗਏ ਤਿੰਨਾਂ ਲੋਕਾਂ ਦੀ ਪਛਾਣ ਰੂਬੀਨਾ ਕੌਸਰ ਪਤਨੀ ਮੁਹੰਮਦ ਯੂਨਸ, ਉਸ ਦੀ ਪੁੱਤਰੀ ਸ਼ਬਨਮ ਤੇ ਪੁੱਤਰ ਫੈਜ਼ਾਨ ਵਜੋਂ ਹੋਈ।


author

Iqbalkaur

Content Editor

Related News