ਪਾਕਿਸਤਾਨੀ ਜਾਸੂਸ ਦੀ ਪਤਨੀ ਬੋਲੀ,''ਏਜਾਜ ਦੀ ਸੂਰਤ ਵੀ ਨਹੀਂ ਦੇਖਣਾ ਚਾਹੁੰਦੀ''

11/30/2015 4:34:16 PM

ਨਵੀਂ ਦਿੱਲੀ- ਪਾਕਿਸਤਾਨੀ ਜਾਸੂਸ ਏਜਾਜ ਤੋਂ ਹੁਣ ਉਸ ਦੀ ਪਤਨੀ ਵੀ ਨਫ਼ਰਤ ਕਰਨ ਲੱਗ ਪਈ। ਪਤਨੀ ਆਸਮਾ ਦਾ ਕਹਿਣਾ ਹੈ ਕਿ ਉਹ ਏਜਾਜ ਦੀ ਸੂਰਤ ਵੀ ਨਹੀਂ ਦੇਖਣਾ ਚਾਹੁੰਦੀ ਹੈ। ਮੈਂ ਭਾਰਤੀ ਹਾਂ, ਮੈਂ ਕੋਈ ਗੁਨਾਹ ਨਹੀਂ ਕੀਤਾ। ਪਾਕਿਸਤਾਨ ਤੋਂ ਆ ਕੇ ਮੁਹੰਮਦ ਏਜਾਜ ਉਰਫ ਕਲਾਮ ਨੇ ਨਾਂ ਬਦਲ ਕੇ ਮੇਰੇ ਨਾਲ ਧੋਖਾਧੜੀ ਕੀਤੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਸ ਵੱਲੋਂ ਵੀ ਏਜਾਜ ਦੇ ਖਿਲਾਫ ਮੁਕੱਦਮਾ ਦਰਜ ਕਰੇ। ਮੈਂ ਆਪਣੇ ਦੇਸ਼ ਨਾਲ ਗੱਦਾਰੀ ਕਰਨ ਵਾਲੇ ਨਾਲ ਨਾਤਾ ਨਹੀਂ ਰੱਖਣਾ ਚਾਹੁੰਦੀ ਹਾਂ। ਬੱਸ ਇਕ ਹੀ ਤਮੰਨਾ ਹੈ ਕਿ ਬੇਟਾ ਪੈਦਾ ਹੋਇਆ ਤਾਂ ਉਸ ਨੂੰ ਭਾਰਤੀ ਸੈਨਾ ਦਾ ਜਵਾਨ ਬਣਾਉਣ ਲਈ ਤਿਆਰ ਕਰਾਂਗੀ। ਆਸਮਾ ਨੇ ਕਿਹਾ ਕਿ ਏਜਾਜ ਨੇ ਖੁਦ ਨੂੰ ਕਲਾਮ ਦੱਸ ਕੇ ਨਿਕਾਹ ਕਰ ਕੇ ਰਿਸ਼ਤੇ ਦੀ ਬੁਨਿਆਦ ਹੀ ਝੂਠ ਨਾਲ ਰੱਖੀ ਸੀ। ਸਾਡੀ ਗਰੀਬੀ ਦਾ ਫਾਇਦਾ ਚੁੱਕ ਕੇ ਉਸ ਨੇ ਬਹੁਤ ਵੱਡਾ ਧੋਖਾ ਕੀਤਾ ਹੈ।
ਆਸਮਾ ਨੇ ਕਿਹਾ ਕਿ ਉਸ ਦੀ ਬਰਬਾਦੀ ਲਈ ਉਸ ਦੇ ਰਿਸ਼ਤੇਦਾਰ ਬਾਬਰ ਦਾ ਵੀ ਹੱਥ ਹੈ। ਆਸਮਾ ਬੋਲੀ, ਮੈਂ ਏਜਾਜ ਨੂੰ ਹਿੰਦੀ ਪੜ੍ਹਾਈ ਹੈ। ਉਹ ਉਰਦੂ ਅਤੇ ਅੰਗਰੇਜ਼ੀ ਚੰਗੀ ਤਰ੍ਹਾਂ ਪੜ੍ਹ ਲੈਂਦਾ ਹੈ ਪਰ ਤਿੰਨ ਸਾਲ ਨਾਲ ਰਹਿਣ ਦੌਰਾਨ ਕਦੇ ਉਸ ਨੇ ਖੁਦ ਦੇ ਪਾਕਿਸਤਾਨੀ ਹੋਣ ਦਾ ਅਹਿਸਾਸ ਤੱਕ ਨਹੀਂ ਹੋਣ ਦਿੱਤਾ। ਏਜਾਜ ਆਪਣੀ ਪਰਸਨਲ ਗੱਲਾਂ ਨੂੰ ਉਸ ਨਾਲ ਬਹੁਤ ਘੱਟ ਸ਼ੇਅਰ ਕਰਦਾ ਸੀ। ਆਸਮਾ ਦਾ ਕਹਿਣਾ ਹੈ ਕਿ ਉਹ ਇਕ ਮਹੀਨੇ ਬਾਅਦ ਏਜਾਜ ਦੇ ਬੱਚੇ ਦੀ ਮਾਂ ਬਣਨ ਵਾਲੀ ਹੈ। ਗਰਭ ਘੱਟ ਦਿਨਾਂ ਦਾ ਹੁੰਦਾ ਤਾਂ ਮੈਂ ਗਿਰਵਾ ਦਿੰਦੀ ਪਰ ਹੁਣ ਸੋਚ ਰਹੀ ਹਾਂ ਕਿ ਇਸ ਬੱਚੇ ਦੀ ਕੀ ਗਲਤੀ ਹੈ। ਬੇਟਾ ਪੈਦਾ ਹੋਇਆ ਤਾਂ ਉਸ ਦਾ ਇਸ ਤਰ੍ਹਾਂ ਦਾ ਪਾਲਣ ਪੋਸ਼ਣ ਕਰਾਂਗੀ ਕਿ ਉਹ ਫੌਜ ''ਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰੇ।


Disha

News Editor

Related News