ਪਾਕਿਸਤਾਨ ਦੀ ''ਨਾਪਾਕ'' ਹਰਕਤ ਫੇਲ, BSF ਨੇ ਜਾਸੂਸੀ ਡਰੋਨ ਨੂੰ ਮਾਰ ਡਿਗਾਇਆ

Saturday, Jun 20, 2020 - 10:52 AM (IST)

ਪਾਕਿਸਤਾਨ ਦੀ ''ਨਾਪਾਕ'' ਹਰਕਤ ਫੇਲ, BSF ਨੇ ਜਾਸੂਸੀ ਡਰੋਨ ਨੂੰ ਮਾਰ ਡਿਗਾਇਆ

ਜੰਮੂ— ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਆਉਣ ਵਾਲਾ ਨਹੀਂ ਹੈ। ਜੰਮੂ-ਕਸ਼ਮੀਰ ਦੇ ਕਠੂਆ 'ਚ ਸਰਹੱਦ ਸੁਰੱਖਿਆ ਫੋਰਸ (ਬੀ. ਐੱਸ. ਐੱਫ.) ਦੇ ਜਵਾਨਾਂ ਵਲੋਂ ਸਵੇਰੇ ਕਰੀਬ 5.10 ਵਜੇ ਪਾਕਿਸਤਾਨੀ ਜਾਸੂਸੀ ਡਰੋਨ ਨੂੰ ਗੋਲੀ ਮਾਰ ਕੇ ਹੇਠਾਂ ਸੁੱਟ ਦਿੱਤਾ। ਬੀ. ਐੱਸ. ਐੱਫ. ਦੇ ਗਸ਼ਤੀ ਦਲ ਨੇ ਕਠੂਆ ਦੇ ਪਾਨਸਰ 'ਚ ਇਸ ਪਾਕਿਸਤਾਨੀ ਡਰੋਨ ਨੂੰ ਉਡਦੇ ਹੋਏ ਦੇਖਿਆ ਅਤੇ ਉਸ ਨੂੰ ਮਾਰ ਡਿਗਾਇਆ। ਡਰੋਨ ਖੇਤਾਂ ਵਿਚ ਡਿੱਗ ਗਿਆ। ਜਵਾਨਾਂ ਵਲੋਂ ਪਾਕਿਸਤਾਨੀ ਡਰੋਨ ਤੋਂ ਹਥਿਆਰ ਵੀ ਬਰਾਮਦ ਕੀਤੇ ਗਏ। 

PunjabKesari

ਦੱਸ ਦੇਈਏ ਇਕ ਪਾਕਿਸਤਾਨੀ ਰੇਂਜਰਸ ਅਤੇ ਪਾਕਿਸਤਾਨੀ ਫ਼ੌਜ ਅਜਿਹੇ ਡਰੋਨਾਂ ਦਾ ਇਸਤੇਮਾਲ ਕਰਦੇ ਹਨ, ਤਾਂ ਕਿ ਭਾਰਤੀ ਸੁਰੱਖਿਆ ਫੋਰਸਾਂ ਦੀ ਤਾਇਨਾਤੀ ਦੀ ਜਾਣਕਾਰੀ ਹਾਸਲ ਕਰ ਸਕੇ ਅਤੇ ਅੱਤਵਾਦੀਆਂ ਨੂੰ ਭੇਜ ਸਕੇ। ਹੀਰਾਨਗਰ ਸੈਕਟਰ ਹਮੇਸ਼ਾ ਤੋਂ ਪਾਕਿਸਤਾਨ ਵਲੋਂ ਘੁਸਪੈਠ ਵਾਲਾ ਇਲਾਕਾ ਰਿਹਾ ਹੈ।

PunjabKesari

ਜ਼ਿਕਰਯੋਗ ਹੈ ਕਿ ਚੀਨ ਅਤੇ ਭਾਰਤ ਦੇ ਫ਼ੌਜੀਆਂ ਵਿਚਾਲੇ 15 ਜੂਨ ਨੂੰ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ ਹੋਈ ਹਿੰਸਕ ਝੜਪ ਵਿਚ 20 ਭਾਰਤੀ ਜਵਾਨ ਸ਼ਹੀਦ ਹੋ ਗਏ, ਜਿਸ ਵਿਚ ਬਿਹਾਰ ਰੈਜੀਮੈਂਟ ਦੇ ਕਮਾਂਡਿੰਗ ਅਫ਼ਸਰ ਕਰਨਲ ਸੰਤੋਸ਼ ਬਾਬੂ ਵੀ ਸ਼ਾਮਲ ਸਨ। ਇਸ ਹਿੰਸਕ ਝੜਪ ਤੋਂ ਬਾਅਦ ਹਰ ਪਾਸੇ ਚੌਕਸੀ ਵਧਾ ਦਿੱਤੀ ਗਈ ਹੈ।


author

Tanu

Content Editor

Related News