ਸਕੂਲ ਦੇ ਪ੍ਰੋਗਰਾਮ ’ਚ ਚੱਲਿਆ ਪਾਕਿਸਤਾਨੀ ਗੀਤ ! ਪ੍ਰਿੰਸੀਪਲ ਸਮੇਤ 3 ਖਿਲਾਫ ਹੋ ਗਈ ਵੱਡੀ ਕਾਰਵਾਈ

Friday, Jun 19, 2026 - 06:58 PM (IST)

ਸਕੂਲ ਦੇ ਪ੍ਰੋਗਰਾਮ ’ਚ ਚੱਲਿਆ ਪਾਕਿਸਤਾਨੀ ਗੀਤ ! ਪ੍ਰਿੰਸੀਪਲ ਸਮੇਤ 3 ਖਿਲਾਫ ਹੋ ਗਈ ਵੱਡੀ ਕਾਰਵਾਈ

ਜਾਲਨਾ, (ਏਜੰਸੀ)-ਮਹਾਰਾਸ਼ਟਰ ਦੇ ਜਾਲਨਾ ਜ਼ਿਲੇ ’ਚ ਸਕੂਲ ਦੇ ਇਕ ਪ੍ਰੋਗਰਾਮ ਦੌਰਾਨ ਕਥਿਤ ਤੌਰ ’ਤੇ ਪਾਕਿਸਤਾਨੀ ਗੀਤ ਵਜਾਉਣ ਦੇ ਦੋਸ਼ ਹੇਠ ਪ੍ਰਿੰਸੀਪਲ ਅਤੇ 2 ਅਧਿਆਪਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਹਾਲਾਂਕਿ ਸਕੂਲ ਦਾ ਦਾਅਵਾ ਹੈ ਕਿ ਉਹ ਗੀਤ ਤੁਰਕੀਏ ਟੀ. ਵੀ. ਸੀਰੀਅਲ ਦਾ ਸੀ।
ਪਰਤੂਰ ਪੁਲਸ ਨੇ ਪ੍ਰਿੰਸੀਪਲ ਵਜ਼ੀਉੱਦੀਨ ਸਿੱਦੀਕੀ ਅਤੇ ਦੋ ਹੋਰ ਲੋਕਾਂ ਖਿਲਾਫ ਧਾਰਾ 152 (ਭਾਰਤ ਦੀ ਪ੍ਰਭੂਸੱਤਾ, ਏਕਤਾ ਅਤੇ ਅਖੰਡਤਾ ਨੂੰ ਖਤਰੇ ’ਚ ਪਾਉਣ ਵਾਲੇ ਕੰਮ), ਧਾਰਾ 196 (ਵੱਖ-ਵੱਖ ਸਮੂਹਾਂ ਵਿਚਾਲੇ ਦੁਸ਼ਮਣੀ ਨੂੰ ਸ਼ਹਿ ਦੇਣਾ), ਧਾਰਾ 197 (ਰਾਸ਼ਟਰੀ ਏਕੀਕਰਨ ਨੂੰ ਪ੍ਰਭਾਵਿਤ ਕਰਨ ਵਾਲੀ ਗੁੰਮਰਾਹਕੁੰਨ ਜਾਣਕਾਰੀ ਫੈਲਾਉਣਾ) ਅਤੇ ਧਾਰਾ 353 (ਜਨਤਾ ’ਚ ਡਰ ਜਾਂ ਅਸ਼ਾਂਤੀ ਪੈਦਾ ਕਰਨ ਦੀ ਖਦਸ਼ੇ ਵਾਲੀ ਝੂਠੀ ਸੂਚਨਾ ਦਾ ਪ੍ਰਸਾਰ ਕਰਨਾ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸੋਸ਼ਲ ਮੀਡੀਆ ’ਤੇ ਦਾਅਵਾ ਕੀਤਾ ਗਿਆ ਕਿ ਪਰਤੂਰ ਦੇ ‘ਕਿਡਜ਼ ਵਰਲਡ ਇੰਗਲਿਸ਼ ਸਕੂਲ’ ਦੇ ਵਿਦਿਆਰਥੀਆਂ ਨੇ ਸਾਲਾਨਾ ਸਮਾਗਮ ’ਚ ਪਾਕਿਸਤਾਨੀ ਗੀਤ ’ਤੇ ਨ੍ਰਿਤ ਕੀਤਾ।


author

Shubam Kumar

Content Editor

Related News