ਭਾਰਤੀ ਸਰਹੱਦ ’ਚ ਦਾਖ਼ਲ ਹੋਇਆ ਪਾਕਿਸਤਾਨੀ ਜਹਾਜ਼, 3 ਸੂਬਿਆਂ ’ਚ ਲਗਾਉਂਦਾ ਰਿਹਾ ਚੱਕਰ
Saturday, Jul 29, 2023 - 02:21 AM (IST)
ਨਵੀਂ ਦਿੱਲੀ (ਇੰਟ)-ਪਾਕਿਸਤਾਨ ਦਾ ਕੋਈ ਜਹਾਜ਼ ਭਾਰਤ ਦੀ ਸਰਹੱਦ ’ਚ ਦਾਖਲ ਹੋ ਜਾਵੇ ਅਜਿਹਾ ਅਕਸਰ ਦੇਖਣ ਨੂੰ ਨਹੀਂ ਮਿਲਦਾ ਪਰ ਪੀ.ਆਈ. ਏ. ਦਾ ਜਹਾਜ਼ ਭਾਰਤੀ ਸਰਹੱਦ ਵਿਚ ਦਾਖਲ ਹੋ ਗਿਆ। ਇਹ ਪਾਕਿਸਤਾਨੀ ਜਹਾਜ਼ ਹਵਾਈ ਸਰਹੱਦ ’ਚ ਦਾਖਲ ਹੋ ਕੇ 1 ਘੰਟਾ 15 ਮਿੰਟ ਤੱਕ ਭਾਰਤ ਦੇ ਏਅਰ ਸਪੇਸ ਦੇ ਚੱਕਰ ਲਗਾਉਂਦਾ ਰਿਹਾ ਕਿਉਂਕਿ ਉਹ ਆਪਣੇ ਮੁੱਢਲੇ ਉਡਾਣ ਮਾਰਗ ਤੋਂ ਭਟਕ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ’ਚ ਅਗਲੇ 3 ਦਿਨਾਂ ’ਚ ਯੈਲੋ ਅਲਰਟ ਵਿਚਾਲੇ ਭਾਰੀ ਬਾਰਿਸ਼ ਦੀ ਚਿਤਾਵਨੀ, ਜਾਣੋ ਮੌਸਮ ਦੀ ਤਾਜ਼ਾ ਅਪਡੇਟ
ਫਲਾਈਟ ਟਰੈਕਿੰਗ ਡਾਟਾ ਦੇ ਅਨੁਸਾਰ ਇਹ ਜਹਾਜ਼ ਪਾਕਿਸਤਾਨ ਦੇ ਹੈਦਰਾਬਾਦ ਤੋਂ ਹੁੰਦੇ ਹੋਏ ਪਹਿਲਾਂ ਰਾਜਸਥਾਨ ’ਚ ਦਾਖਲ ਹੋਇਆ, ਫਿਰ ਰਾਜਸਥਾਨ ਦੇ ਉਪਰੋਂ ਹੁੰਦੇ ਹੋਏ ਹਰਿਆਣਾ ਅਤੇ ਪੰਜਾਬ ’ਚ ਦਾਖਲ ਹੋ ਗਿਆ ਅਤੇ ਅਖੀਰ ’ਚ ਸ਼ਾਮ ਨੂੰ ਸਰਹੱਦ ਨਾਲ ਲਗਦੇ ਕਸੂਰ ਸ਼ਹਿਰ ਦੇ ਰਸਤੇ ਰਾਹੀਂ ਪਾਕਿਸਤਾਨ ’ਚ ਦਾਖਲ ਹੋਇਆ।
ਇਹ ਖ਼ਬਰ ਵੀ ਪੜ੍ਹੋ : ਉਧਾਰੇ ਮੰਗੇ 25 ਰੁਪਿਆਂ ਨੇ ਔਰਤਾਂ ਨੂੰ ਬਣਾਇਆ ਕਰੋੜਪਤੀ, ਜਾਣੋ ਕਿੰਝ ਪਲਟੀ ਕਿਸਮਤ ਦੀ ਬਾਜ਼ੀ
ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਸੋਮਵਾਰ ਦੀ ਹੈ। ਪਾਕਿਸਤਾਨ ’ਚ ਸੋਮਵਾਰ ਨੂੰ ਸਿੰਧ ਅਤੇ ਪੰਜਾਬ ’ਚ ਮੌਸਮ ਬੇਹੱਦ ਖਰਾਬ ਰਿਹਾ। ਇਸਲਾਮਾਬਾਦ ਵਿਚ ਵੀ ਭਾਰੀ ਮੀਂਹ ਪਿਆ। ਅਜਿਹੇ ਮੌਕੇ ’ਤੇ ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਅਧਿਕਾਰੀਆਂ ਨੇ ਪਾਕਿਸਤਾਨੀ ਜਹਾਜ਼ ਨੂੰ ਇਜਾਜ਼ਤ ਦੇ ਦਿੱਤੀ ਸੀ। ਆਮ ਤੌਰ ’ਤੇ ਪਹਿਲਾਂ ਅੰਤਰਰਾਸ਼ਟਰੀ ਉਡਾਣਾਂ ਨੂੰ ਅਜਿਹੀ ਇਜਾਜ਼ਤ ਦਿੱਤੀ ਜਾਂਦੀ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8