ਗੁਜਰਾਤ ’ਚ ਪਾਕਿਸਤਾਨੀ ਘੁਸਪੈਠੀਆ ਗ੍ਰਿਫਤਾਰ
Sunday, Nov 24, 2019 - 01:40 AM (IST)
ਭੁੱਜ, (ਯੂ.ਐੱਨ. ਆਈ.)– ਬੀ. ਐੱਸ. ਐੱਫ. ਨੇ ਗੁਜਰਾਤ ਦੇ ਕੱਛ ਜ਼ਿਲੇ ਵਿਚ ਸਰਹੱਦ ਨੇੜੇ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਸ਼ਨੀਵਾਰ ਗ੍ਰਿਫਤਾਰ ਕੀਤਾ। ਬੀ. ਐੱਸ. ਐੱਫ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਸਨੂੰ ਫੋਰਸ ਦੀ 150ਵੀਂ ਬਟਾਲੀਅਨ ਵੀਘੋਕੋਟ ਨੇੜੇ ਕਾਬੂ ਕੀਤਾ ਗਿਆ। ਉਸ ਕੋਲੋਂ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਉਹ ਮਾਨਸਿਕ ਪੱਖੋਂ ਬੀਮਾਰ ਲੱਗਦਾ ਹੈ।
