ਜੰਮੂ ਕਸ਼ਮੀਰ : LoC ਨੇੜੇ ਆਏ ਪਾਕਿਸਤਾਨ ਡਰੋਨ, ਫ਼ੌਜ ਨੇ ਕੀਤੀ ਗੋਲੀਬਾਰੀ

Friday, Feb 16, 2024 - 10:51 AM (IST)

ਜੰਮੂ (ਭਾਸ਼ਾ)- ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ 2 ਵੱਖ-ਵੱਖ ਥਾਵਾਂ 'ਤੇ ਕੰਟਰੋਲ ਰੇਖਾ (ਐੱਲ.ਓ.ਸੀ.) ਦੀ ਸੁਰੱਖਿਆ 'ਚ ਲੱਗੇ ਜਵਾਨਾਂ ਨੇ ਸ਼ੁੱਕਰਵਾਰ ਨੂੰ ਪਾਕਿਸਤਾਨੀ ਡਰੋਨ ਨੂੰ ਡੇਗਣ ਲਈ ਗੋਲੀਬਾਰੀ ਕੀਤੀ। ਅਧਿਕਾਰੀਆ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਅਨੁਸਾਰ ਭਾਰਤੀ ਖੇਤਰ ਦੇ ਬਾਲਨੋਈ-ਮੇਂਧਰ ਅਤੇ ਗੁਲਪੁਰ ਇਲਾਕੇ 'ਚ ਉੱਡਦੇ ਹੋਏ ਡਰੋਨ ਦਿਖਾਈ ਦੇਣ ਤੋਂ ਬਾਅਦ ਫ਼ੌਜ ਨੇ ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਉਹ ਪਾਕਿਸਤਾਨ ਸਰਹੱਦ ਵੱਲ ਚਲੇ ਗਏ। ਉਨ੍ਹਾਂ ਦੱਸਿਆ ਕਿ ਦੋਹਾਂ ਇਲਾਕਿਆਂ 'ਚ ਤਲਾਸ਼ੀ ਮੁਹਿੰਮ ਚਲਾਈ ਗਈ ਤਾਂ ਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਕਿਤੇ ਡਰੋਨ ਨੇ ਕੋਈ ਹਥਿਆਰ ਜਾਂ ਫਿਰ ਕਿਸੇ ਤਰ੍ਹਾਂ ਦਾ ਕੋਈ ਨਸ਼ੀਲਾ ਪਦਾਰਥ ਤਾਂ ਨਹੀਂ ਸੁੱਟਿਆ।

ਇਹ ਵੀ ਪੜ੍ਹੋ : ਸ਼ਰਾਬ ਘਪਲਾ ਮਾਮਲਾ : ED ਨੇ ਕੇਜਰੀਵਾਲ ਨੂੰ ਭੇਜਿਆ 6ਵਾਂ ਸੰਮਨ, ਇਸ ਦਿਨ ਪੁੱਛ-ਗਿੱਛ ਲਈ ਬੁਲਾਇਆ

ਅਧਿਕਾਰੀਆਂ ਨੇ ਦੱਸਿਆ ਕਿ ਜਵਾਨਾਂ ਨੇ ਸਵੇਰੇ ਕਰੀਬ 6.30 ਵਜੇ ਮੇਂਧਰ ਦੇ ਬਾਲਨੋਈ ਇਲਾਕੇ 'ਚ 2 ਡਰੋਨ ਦਾਖ਼ਲ ਹੁੰਦੇ ਦੇਖਣ ਤੋਂ ਬਾਅਦ ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਰਿਮੋਟ ਨਾਲ ਉੱਡਾਈਆਂ ਜਾਣ ਵਾਲੀਆਂ ਇਹ ਮਸ਼ੀਨਾਂ ਵਾਪਸ ਪਰਤ ਗਈਆਂ। ਉਨ੍ਹਾਂ ਦੱਸਿਆ ਕਿ ਠੀਕ ਇਸੇ ਤਰ੍ਹਾਂ ਉਸੇ ਸਮੇਂ ਗੁਲਪੁਰ ਇਲਾਕੇ 'ਚ ਵੀ 2 ਡਰੋਨਾਂ ਨੂੰ ਉੱਡਦੇ ਦੇਖਣ ਤੋਂ ਬਾਅਦ ਭਾਰਤੀ ਫ਼ੌਜ ਦੇ ਜਵਾਨਾਂ ਨੇ ਗੋਲੀਆਂ ਚਲਾਈਆਂ। ਪਾਕਿਸਤਾਨ, ਜੰਮੂ ਕਸ਼ਮੀਰ 'ਚ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਨੂੰ ਡੇਗਣ ਲਈ ਡਰੋਨ ਦਾ ਇਸਤੇਮਾਲ ਕਰ ਰਿਹਾ ਹੈ। ਜੰਮੂ ਕਸ਼ਮੀਰ ਪੁਲਸ ਨੇ ਹਾਲ ਹੀ ਨਚ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਨੂੰ ਡੇਗਣ ਦੇ ਮਕਸਦ ਨਾਲ ਸਰਹੱਦ ਪਾਰ ਤੋਂ ਉਡਾਏ ਗਏ ਡਰੋਨ ਬਾਰੇ ਜਾਣਕਾਰੀ ਦੇਣ ਵਾਲਿਆਂ ਨੂੰ ਤਿੰਨ ਲੱਖ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News