ਪਾਕਿ ਨੇ ਕੀਤੀ ਗੋਲੀਬੰਦੀ ਦੀ ਉਲੰਘਣਾ, 1 ਨਾਗਰਿਕ ਦੀ ਮੌਤ

Monday, Feb 03, 2020 - 07:56 PM (IST)

ਪਾਕਿ ਨੇ ਕੀਤੀ ਗੋਲੀਬੰਦੀ ਦੀ ਉਲੰਘਣਾ, 1 ਨਾਗਰਿਕ ਦੀ ਮੌਤ

ਸ਼੍ਰੀਨਗਰ (ਵਿਨੋਦ)– ਪਾਕਿਸਤਾਨ ਦੀ ਫੌਜ ਨੇ ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲੇ ਵਿਚ ਸਰਹੱਦੀ ਸ਼ਹਿਰ ਕਾਰਨਾਹ ਦੀਆਂ ਮੂਹਰਲੀਆਂ ਚੌਕੀਆਂ 'ਤੇ ਸੋਮਵਾਰ ਬਿਨਾਂ ਕਿਸੇ ਭੜਕਾਹਟ ਤੋਂ ਗੋਲੀਬੰਦੀ ਦੀ ਉਲੰਘਣਾ ਕਰਦਿਆਂ ਅੰਨ੍ਹੇਵਾਹ ਫਾਇਰਿੰਗ ਕੀਤੀ। ਪਾਕਿਸਤਾਨ ਵੱਲੋਂ ਸੋਮਵਾਰ ਨੂੰ ਕੀਤੀ ਗਈ ਫਾਇਰਿੰਗ 'ਚ ਕੁਪਵਾੜਾ ਜ਼ਿਲੇ ਦੇ ਕਰਨਾ ਸੈਕਟਰ 'ਚ ਇਕ ਨਾਗਰਿਕ ਦੀ ਮੌਤ ਹੋ ਗਈ। ਮ੍ਰਿਤਕ ਦਾ ਨਾਮ ਸਲੀਮ ਅਹਿਮਦ ਹੈ। ਜਿਸ ਦੀ ਉਮਰ 60 ਸਾਲ ਦੱਸੀ ਜਾ ਰਹੀ ਹੈ। ਪਾਕਿਸਤਾਨ ਦੀ ਇਸ ਫਾਇਰਿੰਗ 'ਚ ਕਈ ਲੋਕ ਜ਼ਖਮੀ ਹੋਏ ਹਨ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਬੀਤੇ 24 ਘੰਟਿਆਂ ਦੌਰਾਨ ਪਾਕਿਸਤਾਨ ਨੇ ਤੀਜੀ ਵਾਰ ਗੋਲੀਬੰਦੀ ਦੀ ਉਲੰਘਣਾ ਕੀਤੀ ਹੈ। ਭਾਰਤੀ ਫੌਜ ਨੇ ਪਾਕਿਸਤਾਨ ਦੀ ਗੋਲੀਬਾਰੀ ਦਾ ਮੂੰਹ ਤੋੜ ਜਵਾਬ ਦਿੱਤਾ। ਭਾਰਤੀ ਪਾਸੇ ਵਲ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ। ਪਾਕਿਸਤਾਨ ਵਿਚ ਹੋਏ ਨੁਕਸਾਨ ਦਾ ਪਤਾ ਨਹੀਂ ਲੱਗ ਸਕਿਆ।


author

Inder Prajapati

Content Editor

Related News