ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਰੋਹ ਲਈ ਪਾਕਿ ਨੇ ਸ਼੍ਰੀ ਸ਼੍ਰੀ ਰਵੀਸ਼ੰਕਰ ਨੂੰ ਦਿੱਤਾ ਸੱਦਾ
Friday, Nov 08, 2019 - 09:42 AM (IST)

ਇਸਲਾਮਾਬਾਦ/ਨਵੀਂ ਦਿੱਲੀ (ਬਿਊਰੋ): ਪਾਕਿਸਤਾਨ ਨੇ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਰੋਹ ਦੇ ਮੌਕੇ 'ਤੇ ਸ਼ਾਮਲ ਹੋਣ ਲਈ ਹੁਣ ਰੂਹਾਨੀ ਗੁਰੂ ਸ਼੍ਰੀ ਸ਼੍ਰੀ ਰਵੀਸ਼ੰਕਰ ਨੂੰ ਸੱਦਾ ਭੇਜਿਆ ਹੈ। ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਪਾਕਿਸਤਾਨ ਇਸ ਲਾਂਘੇ ਨੂੰ ਖੋਲ੍ਹਣ ਲਈ ਤਿਆਰ ਹੋਇਆ ਹੈ। ਲਾਂਘੇ ਨੂੰ ਅਧਿਕਾਰਤ ਰੂਪ ਨਾਲ 9 ਨਵੰਬਰ ਨੂੰ ਖੋਲ੍ਹਿਆ ਜਾਵੇਗਾ।
Govt of Pakistan has invited Sri Sri Ravi Shankar to the inaugural ceremony of the #Kartarpur Sahib Corridor. The Corridor is set to open tomorrow, November 9th. (file pic) pic.twitter.com/dfRwTa9APl
— ANI (@ANI) November 8, 2019
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਐਲਾਨ ਕੀਤਾ ਹੈ ਕਿ ਇਸ ਦਿਨ ਕਿਸੇ ਵੀ ਸਿੱਖ ਸ਼ਰਧਾਲੂ ਤੋਂ 20 ਡਾਲਰ ਦੀ ਸਰਵਿਸ ਫੀਸ ਨਹੀਂ ਲਈ ਜਾਵੇਗੀ। ਇਸ ਦੇ ਨਾਲ ਹੀ ਸ੍ਰੀ ਗੁਰੂ ਨਾਨਕ ਜਯੰਤੀ ਮਤਲਬ 12 ਨਵੰਬਰ ਨੂੰ ਵੀ ਲਾਂਘੇ ਤੋਂ ਆਉਣ ਵਾਲੇ ਸ਼ਰਧਾਲੂਆਂ ਤੋਂ ਕੋਈ ਸਰਵਿਸ ਫੀਸ ਨਹੀਂ ਲਈ ਜਾਵੇਗੀ।
ਸਮਾਚਾਰ ਏਜੰਸੀ ਏ.ਐੱਨ.ਆਈ. ਨੇ ਆਪਣੀ ਖਬਰ ਵਿਚ ਜਾਣਕਾਰੀ ਦਿੱਤੀ ਹੈ ਕਿ ਸਿੱਖਾਂ ਦੀ ਮੰਗ ਹੈ ਕਿ ਪਾਕਿਸਤਾਨ ਸਰਕਾਰ ਹਮੇਸ਼ਾ ਲਈ 20 ਡਾਲਰ ਦੀ ਸਰਵਿਸ ਫੀਸ ਨੂੰ ਮਾਫ ਕਰ ਦੇਵੇ।