ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਘਰ ਵਾਪਸੀ ਸਾਡੀ ਜ਼ਿੰਮੇਵਾਰੀ: ਜੈਸ਼ੰਕਰ

04/15/2021 2:36:38 PM

ਨਵੀਂ ਦਿੱਲੀ— ਪਾਕਿਸਤਾਨ ’ਚ ਧਾਰਮਿਕ ਯਾਤਰਾ ’ਤੇ ਗਏ 800 ਤੋਂ ਵਧੇਰੇ ਸਿੱਖ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਲੈ ਕੇ ਭਾਰਤ, ਪਾਕਿਸਤਾਨ ਦੀ ਸਰਕਾਰ ਦੇ ਸੰਪਰਕ ਵਿਚ ਹੈ। ਦੱਸ ਦੇਈਏ ਕਿ ਪਾਕਿਸਤਾਨ ਦੇ ਲਾਹੌਰ ਸਮੇਤ ਕੁਝ ਸ਼ਹਿਰਾਂ ਵਿਚ ਹਿੰਸਕ ਪ੍ਰਦਰਸ਼ਨਾਂ ਦੀ ਵਜ੍ਹਾ ਕਰ ਕੇ ਇਨ੍ਹਾਂ ਸ਼ਰਧਾਲੂਆਂ ਦਾ ਦੌਰਾ ਪ੍ਰਭਾਵਿਤ ਹੋਇਆ ਹੈ। ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਟਵੀਟ ਕੀਤਾ ਕਿ ਅਸੀਂ ਗਤੀਵਿਧੀਆਂ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ। ਪਾਕਿਸਤਾਨੀ ਅਧਿਕਾਰੀਆਂ ਅਤੇ ਸਿੱਖ ਜਥੇ ਦੇ ਸੰਪਰਕ ਵਿਚ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਸਿੱਖ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸਹੀ ਸਲਾਮਤ ਘਰ ਵਾਪਸੀ ਲਈ ਪੂਰੀ ਕੋਸ਼ਿਸ਼ਾਂ ਕਰਾਂਗੇ। 

ਇਹ ਵੀ ਪੜ੍ਹੋ : ਪਾਕਿ ’ਚ ਕੱਟੜਪੰਥੀ ਆਗੂੂ ਦੀ ਗ੍ਰਿਫ਼ਤਾਰੀ ਮਗਰੋਂ ਭੜਕੀ ਹਿੰਸਾ , ਲਾਹੌਰ ਸਣੇ ਕਈ ਸ਼ਹਿਰਾਂ ’ਚ ਸੜਕਾਂ ਜਾਮ

PunjabKesari

ਜੈਸ਼ੰਕਰ ਦਾ ਇਹ ਟਵੀਟ ਦਿੱਲੀ ਗੁਰਦੁਆਰਾ ਮੈਨਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਲੋਂ ਪਾਕਿਸਤਾਨ ਵਿਚ ਵੱਧਦੀ ਹਿੰਸਾ ਦਰਮਿਆਨ ਲਾਹੌਰ ਜਾਣ ਵਾਲੇ ਸਿੱਖ ਸ਼ਰਧਾਲੂਆਂ ਬਾਰੇ ਟਵੀਟ ਕਰਨ ਮਗਰੋਂ ਆਇਆ ਹੈ। ਸਿਰਸਾ ਨੇ ਇਕ ਟਵੀਟ ’ਚ ਲਿਖਿਆ ਕਿਹਾ ਕਿ ਅਸੀਂ ਬੇਨਤੀ ਕਰਦੇ ਹਾਂ ਕਿ ਪਾਕਿਸਤਾਨ ’ਚ ਵਿਸਾਖੀ ਦਰਮਿਆਨ ਲਾਹੌਰ ’ਚ ਫਸੇ ਸਿੱਖ ਸ਼ਰਧਾਲੂਆਂ ਦੇ ਮਾਮਲੇ ਨੂੰ ਧਿਆਨ ’ਚ ਲਿਆ ਜਾਵੇ। ਇਹ 818 ਮੈਂਬਰੀ ਜਥਾ ਅੰਮਿ੍ਰਤਸਰ ਤੋਂ ਗੁਰਦੁਆਰਾ ਪੰਜਾ ਸਾਹਿਬ ’ਚ ਨਤਸਮਤਕ ਹੋਣ ਲਈ ਗਿਆ ਸੀ। ਇਹ ਸਿੱਖ ਸ਼ਰਧਾਲੂ 25 ਬੱਸਾਂ ’ਚ ਸਵਾਰ ਹੋ ਕੇ ਗੁਰਦੁਆਰਾ ਪੰਜਾ ਸਾਹਿਬ ਲਈ ਰਵਾਨਾ ਹੋਇਆ। ਉਨਾਂ ਨਾਲ ਪਾਕਿਸਤਾਨ ਅਤੇ ਰੇਂਜਰਸ ਵੀ ਸੁਰੱਖਿਆ ’ਚ ਤਾਇਨਾਤ ਸਨ।

ਇਹ ਵੀ ਪੜ੍ਹੋ : ਪਾਕਿਸਤਾਨ ’ਚ ਭੜਕੀ ਹਿੰਸਾ, ਵਿਸਾਖੀ ਮਨਾਉਣ ਗਏ ਭਾਰਤੀ ਸਿੱਖ ਫਸੇ

ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿਚ ਇਕ ਕਟੜਪੰਥੀ ਇਸਲਾਮੀ ਰਾਜਨੀਤਕ ਦਲ ਦੇ ਨੇਤਾ ਸਾਦ ਰਿਜ਼ਵੀ ਦੀ ਗਿ੍ਰਫ਼ਤਾਰੀ ਤੋਂ ਬਾਅਦ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ’ਚ ਪ੍ਰਦਰਸ਼ਨ ਸ਼ੁਰੂ ਹੋ ਗਏ। ਗਿ੍ਰਫ਼ਤਾਰੀ ਤੋਂ ਇਕ ਦਿਨ ਪਹਿਲਾਂ ਤਹਿਰੀਕ-ਏ-ਲਬੇਕ ਪਾਕਿਸਤਾਨ (ਟੀ. ਐੱਲ. ਪੀ.) ਦੇ ਨੇਤਾ ਰਿਜ਼ਵੀ ਨੇ ਸਰਕਾਰ ਨੂੰ ਧਮਕੀ ਦਿੱਤੀ ਸੀ। ਉਸ ਨੇ ਕਿਹਾ ਸੀ ਕਿ ਜੇਕਰ ਪੈਗੰਬਰ ਮੁਹੰਮਦ ਦੇ ਕਾਰਟੂਨ ਬਣਾਉਣ ਦੇ ਮੁੱਦੇ ’ਤੇ ਫਰਾਂਸ ਦੇ ਰਾਜਦੂਤ ਨੂੰ ਦੇਸ਼ ’ਚੋਂ ਬਾਹਰ ਨਹੀਂ ਕੱਢਿਆ ਗਿਆ ਤਾਂ ਇਸ ਦੇ ਵਿਰੋਧ ਵਿਚ ਪ੍ਰਦਰਸ਼ਨ ਕੀਤੇ ਜਾਣਗੇ। ਰਿਜ਼ਵੀ ਦੀ ਗਿ੍ਰਫ਼ਤਾਰੀ ਤੋਂ ਬਾਅਦ ਪਾਕਿਸਤਾਨ ’ਚ ਹਿੰਸਾ ਭੜਕ ਗਈ। ਜਿਸ ਦੇ ਨਤੀਜੇ ਵਜੋਂ 3 ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। 

ਇਹ ਵੀ ਪੜ੍ਹੋ : ਪਾਕਿਸਤਾਨ ’ਚ ਹਿੰਸਕ ਝੜਪ ਕਾਰਨ ਮੁਸੀਬਤ ’ਚ ਫਸੇ 800 ਤੋਂ ਵੱਧ ਸ਼ਰਧਾਲੂ ਗੁਰਦੁਆਰਾ ਪੰਜਾ ਸਾਹਿਬ ਪੁੱਜੇ


Tanu

Content Editor

Related News