ਪਾਕਿਸਤਾਨ ਦੀ ਪੋਲ ਖੋਲ੍ਹਣਗੇ ਇਹ ਸੰਸਦ ਮੈਂਬਰ, ਜਾਣੋ ਕਿਹੜੇ-ਕਿਹੜੇ ਦੇਸ਼ਾਂ ਦਾ ਕਰਨਗੇ ਦੌਰਾ
Sunday, May 18, 2025 - 12:59 PM (IST)

ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਸ਼ਨੀਵਾਰ ਦੇਰ ਰਾਤ 59 ਮੈਂਬਰਾਂ ਵਾਲੇ ਵਫ਼ਦ ਦਾ ਐਲਾਨ ਕੀਤਾ ਹੈ। ਇਸ 'ਚ 51 ਨੇਤਾ ਅਤੇ 8 ਰਾਜਦੂਤ ਹਨ। ਰਾਸ਼ਟਰੀ ਜਨਤਾ ਦਲ (ਐੱਨਡੀਏ) ਦੇ 31 ਅਤੇ 20 ਦੂਜੀਆਂ ਪਾਰਟੀਆਂ ਦੇ ਹਨ, ਜਿਸ 'ਚ 3 ਕਾਂਗਰਸ ਨੇਤਾ ਵੀ ਹਨ। ਇਹ ਵਫ਼ਦ ਦੁਨੀਆ ਦੇ ਵੱਡੇ ਦੇਸ਼ਾਂ, ਖ਼ਾਸ ਕਰ ਕੇ ਸੰਯੁਕਤ ਰਾਸ਼ਟਰ ਸੁਰੱਖਿਆ ਕਮਿਸ਼ਨ (ਯੂਐੱਨਐੱਸਸੀ) ਦੇ ਮੈਂਬਰ ਦੇਸ਼ਾਂ ਦਾ ਦੌਰਾ ਕਰੇਗਾ। ਉੱਥੇ 'ਆਪਰੇਸ਼ਨ ਸਿੰਦੂਰ' ਅਤੇ ਪਾਕਿਸਤਾਨ ਸਮਰਥਿਤ ਅੱਤਵਾਦ 'ਤੇ ਭਾਰਤ ਦਾ ਰੁਖ ਰੱਖੇਗਾ। ਵਫ਼ਦ ਕਦੋਂ ਰਵਾਨਾ ਹੋਵੇਗਾ, ਫਿਲਹਾਲ ਇਸ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹਾਲਾਂਕਿ ਵਫ਼ਦ ਦੇ 23 ਜਾਂ 24 ਮਈ ਨੂੰ ਭਾਰਤ ਤੋਂ ਰਵਾਨਾ ਹੋਣ ਦੀ ਗੱਲ ਕਹੀ ਜਾ ਰਹੀ ਹੈ। ਇਸ ਵਫ਼ਦ ਨੂੰ 7 ਗਰੁੱਪਾਂ 'ਚ ਵੰਡਿਆ ਗਿਆ ਹੈ। ਹਰ ਗਰੁੱਪ 'ਚ ਇਕ ਸੰਸਦ ਮੈਂਬਰ ਨੂੰ ਲੀਡਰ ਬਣਾਇਆ ਗਿਆ ਹੈ। ਹਰੇਕ ਗਰੁੱਪ 'ਚ 8 ਤੋਂ 9 ਮੈਂਬਰ ਹਨ। ਇਨ੍ਹਾਂ 'ਚ 6-7 ਸੰਸਦ ਮੈਂਬਰ, ਸੀਨੀਅਰ ਲੀਡਰ (ਸਾਬਕਾ ਮੰਤਰੀ) ਅਤੇ ਰਾਜਦੂਤ ਸ਼ਾਮਲ ਹਨ। ਸਾਰੇ ਵਫ਼ਦ 'ਚ ਘੱਟੋ-ਘੱਟ ਇਕ ਮੁਸਲਿਮ ਪ੍ਰਤੀਨਿਧੀ ਨੂੰ ਰੱਖਿਆ ਗਿਆ ਹੈ। ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਨੂੰ ਅਮਰੀਕਾ ਸਮੇਤ 5 ਦੇਸ਼ ਜਾਣ ਲਈ ਵਫ਼ਦ ਦੀ ਕਮਾਨ ਸੌਂਪੀ ਗਈ ਹੈ।
ਇਹ ਵੀ ਪੜ੍ਹੋ : ਤੌਬਾ-ਤੌਬਾ ! ਚਾਚੇ ਨਾਲ ਭੱਜ ਗਈ ਘਰਵਾਲੀ, ਲੱਭਣ ਵਾਲੇ ਨੂੰ ਪਤੀ ਦੇਵੇਗਾ ਇਨਾਮ
ਗਰੁੱਪ 1 ਦੀ ਕਮਾਨ ਭਾਜਪਾ ਸੰਸਦ ਮੈਂਬਰ ਬੈਜਯੰਤ ਪਾਂਡਾ
ਮੈਂਬਰ- ਨਿਸ਼ੀਕਾਂਤ ਦੁਬੇ, ਫਾਂਗਨੋਨ ਕੋਨਿਆਕ, ਰੇਖਾ ਸ਼ਰਮਾ, ਅਸਦੁਦੀਨ ਓਵੈਸੀ, ਸਤਨਾਮ ਸਿੰਘ ਸੰਧੂ, ਗੁਲਾਮ ਨਬੀ ਆਜ਼ਾਦ, ਹਰਸ਼ ਸ਼੍ਰਿੰਗਲਾ। ਸੰਸਦ ਮੈਂਬਰਾਂ ਦੀ ਇਹ ਟੀਮ ਸਾਊਦੀ ਅਰਬ, ਕੁਵੈਤ, ਬਹਿਰੀਨ ਅਤੇ ਅਲਜ਼ੀਰੀਆ ਜਾਵੇਗੀ।
ਗਰੁੱਪ 2 ਦੀ ਜ਼ਿੰਮੇਵਾਰੀ ਭਾਜਪਾ ਦੇ ਰਵੀਸ਼ੰਕਰ ਪ੍ਰਸਾਦ
ਮੈਂਬਰ- ਦਗੁਬਾਤੀ ਪੁਰੰਦੇਸ਼ਵਰੀ, ਪ੍ਰਿਯੰਕਾ ਚਤੁਰਵੇਦੀ, ਗੁਲਾਮ ਅਲੀ ਖਟਾਨਾ, ਅਮਰ ਸਿੰਘ, ਸਮਿਕ ਭੱਟਾਚਾਰੀਆ, ਐੱਮਜੇ ਅਕਬਰ, ਪੰਕਜ ਸਰਨ। ਇਹ ਟੀਮ ਯੂਕੇ (ਇੰਗਲੈਂਡ), ਫਰਾਂਸ, ਜਰਮਨੀ, ਯੂਰੋਪੀਅਨ ਯੂਨਿਟਨ, ਇਟਲੀ ਅਤੇ ਡੈਨਮਾਰਕ ਜਾਵੇਗੀ।
ਗਰੁੱਪ 3 ਜਨਤਾ ਦਲ (ਯੂ) ਦੇ ਸੰਜੇ ਕੁਮਾਰ ਝਾਅ
ਮੈਂਬਰ- ਅਪਰਾਜਿਤਾ ਸਾਰੰਗੀ, ਯੂਸੁਫ ਪਠਾਨ, ਬ੍ਰਜ ਲਾਲ, ਡਾ. ਜੌਨ ਬ੍ਰਿਟਾਸ, ਪ੍ਰਧਾਨ ਬਰੂਆ, ਹੇਮੰਗ ਜੋਸ਼ੀ, ਸਲਮਾਨ ਖੁਰਸ਼ੀਦ, ਮੋਹਨ ਕੁਮਾਰ। ਇਹ ਟੀਮ ਇੰਡੋਨੇਸ਼ੀਆ, ਮਲੇਸ਼ੀਆ, ਕੋਰੀਆ ਗਣਰਾਜ, ਜਾਪਾਨ ਅਤੇ ਸਿੰਗਾਪੁਰ ਜਾਵੇਗੀ।
ਗਰੁੱਪ 4 ਸ਼ਿਵਸੈਨਾ ਸੰਸਦ ਮੈਂਬਰ ਸ਼੍ਰੀਕਾਂਤ ਦੁਬੇ
ਮੈਂਬਰ- ਬਾਂਸੁਰੀ ਸਵਰਾਜ, ਈਟੀ ਮੁਹੰਮਦ ਬਸ਼ੀਰ, ਅਤੁਲ ਗਰਗ, ਡਾ. ਸੁਮਿਤ ਪਾਠਕ, ਸੁਮਨ ਕੁਮਾਰੀ ਮਿਸ਼ਰਾ, ਐੱਸਐੱਸ ਆਹਲੂਵਾਲੀਆ, ਰਾਜਦੂਤ ਸੁਜਾਨ ਚਿਨਾਯ। ਇਹ ਗਰੁੱਪ ਯੂਏਈ, ਲਾਇਬੇਰੀਆ, ਕਾਂਗੋ ਲੋਕਤੰਤਰੀ ਗਣਰਾਜ, ਸਿਏਰਾ ਲਿਓਨ ਜਾਵੇਗਾ।
ਗਰੁੱਪ 5 ਸ਼ਸ਼ੀ ਥਰੂਰ
ਮੈਂਬਰ- ਸਰਫਰਾਜ਼ ਅਹਿਮਦ, ਜੀਐੱਮ ਹਰੀਸ਼ ਬਾਲਯੋਗੀ, ਸ਼ਸ਼ਾਂਕ ਮਣੀ ਤ੍ਰਿਪਾਠੀ, ਭੁਬਨੇਸ਼ਵਰ ਕਾਲਿਤਾ, ਮਿਲਿੰਦ ਮੁਰਲੀਦੇਵਰਾ, ਤਰੰਜੀਤ ਸਿੰਘ ਸੰਧੂ, ਤੇਜਸਵੀ ਸੂਰੀਆ। ਇਹ ਗਰੁੱਪ ਅਮਰੀਕਾ, ਪਨਾਮਾ, ਕੈਨੇਡਾ, ਬ੍ਰਾਜ਼ੀਲ ਅਤੇ ਕੋਲੰਬੀਆ ਜਾਵੇਗਾ।
ਗਰੁੱਪ 6 ਦ੍ਰਵਿੜ ਮੁਨੇਤਰ ਕੜਗਮ (ਡੀਐੱਮਕੇ) ਸੰਸਦ ਮੈਂਬਰ ਕੋਨੀਮੋਝੀ
ਮੈਂਬਰ- ਰਾਜੀਵ ਰਾਏ, ਮੀਆਨ ਅਲਤਾਫ਼ ਅਹਿਮਦ, ਕੈਪਟਨ ਬ੍ਰਜੇਸ਼ ਚੌਟਾਲਾ, ਪ੍ਰੇਮ ਚੰਦ ਗੁਪਤਾ, ਡਾ. ਅਸ਼ੋਕ ਕੁਮਾਰ ਮਿੱਤਲ, ਰਾਜਦੂਤ ਮੰਜੀਵ ਐੱਸ ਪੂਰੀ, ਰਾਜਦੂਤ ਜਾਵੇਦ ਅਸ਼ਰਫ਼। ਇਹ ਸਲੋਵੇਨੀਆ, ਗ੍ਰੀਸ, ਲਾਤਵੀਆ ਰੂਸ ਜਾਣਗੇ।
ਗਰੁੱਪ 7 ਦੀ ਕਾਂਗਰਸ ਪਾਰਟੀ (ਐੱਨਸੀਪੀ)-ਸ਼ਰਦਚੰਦਰ ਪਵਾਰ (ਐੱਸਸੀਪੀ) ਸੰਸਦ ਮੈਂਬਰ ਸੁਪ੍ਰਿਆ ਸੁਲੇ
ਮੈਂਬਰ- ਰਾਜੀਵ ਪ੍ਰਤਾਪ ਰੂਡੀ, ਵਿਕਰਮਜੀਤ ਸਿੰਘ ਸਹਾਏ, ਮਨੀਸ਼ ਤਿਵਾੜੀ, ਅਨੁਰਾਗ ਸਿੰਘ ਠਾਕੁਰ, ਲਵ ਸ਼੍ਰੀਕ੍ਰਿਸ਼ਣ ਦੇਵਰਾਯਲੂ, ਆਨੰਦ ਸ਼ਰਮਾ, ਵੀ. ਮੁਰਲੀਧਰਨ, ਰਾਜਦੂਤ ਸਈਅਦ ਅਕਬਰੂਦੀਨ। ਇਹ ਮਿਸਰ, ਕਤਰ, ਅਫ਼ਰੀਕਾ, ਦੱਖਣੀ ਅਫ਼ਰੀਕਾ ਜਾਣਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e