ਪਾਕਿਸਤਾਨ ਨੇ ਰਾਜੌਰੀ ''ਚ ਸਰਹੱਦ ''ਤੇ ਦਾਗ਼ੇ ਗੋਲੇ, ਭਾਰਤੀ ਫੌਜ ਦਾ ਇਕ ਜਵਾਨ ਸ਼ਹੀਦ

07/10/2020 3:33:48 PM

ਜੰਮੂ- ਪਾਕਿਸਤਾਨੀ ਫੌਜ ਨੇ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਕੰਟਰੋਲ ਰੇਖਾ ਕੋਲ ਸ਼ੁੱਕਰਵਾਰ ਨੂੰ ਜੰਗਬੰਦੀ ਦੀ ਉਲੰਘਣਾ ਕੀਤੀ, ਜਿਸ 'ਚ ਭਾਰਤੀ ਫੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨੀ ਫੌਜੀਆਂ ਨੇ ਨੌਸ਼ਹਿਰਾ ਸੈਕਟਰ 'ਚ ਕੰਟਰੋਲ ਰੇਖਾ ਕੋਲ ਮੋਹਰੀ ਚੌਕੀਆਂ 'ਤੇ ਗੋਲੀਬਾਰੀ ਕੀਤੀ ਅਤੇ ਗੋਲੇ ਦਾਗ਼ੇ। ਉਨ੍ਹਾਂ ਨੇ ਦੱਸਿਆ ਕਿ ਹਮਲੇ 'ਚ ਹੌਲਦਾਰ ਸਾਂਬੁਰ ਗੁਰੂੰਗ (38) ਜ਼ਖਮੀ ਹੋ ਗਿਆ, ਜਿਸ ਨੇ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ।

ਅਧਿਕਾਰੀਆਂ ਨੇ ਦੱਸਿਆ ਕਿ ਸਰਹੱਦ ਪਾਰ ਤਾਇਨਾਤ ਭਾਰਤੀ ਫੌਜੀਆਂ ਨੇ ਵੀ ਇਸ ਦਾ ਮੂੰਹ ਤੋੜ ਜਵਾਬ ਦਿੱਤਾ। ਰੱਖਿਆ ਬੁਲਾਰੇ ਨੇ ਕਿਹਾ,''ਹੌਲਦਾਰ ਸਾਂਬੁਰ ਗੁਰੂੰਗ ਇਕ ਬਹਾਦਰ ਅਤੇ ਇਕ ਈਮਾਨਦਾਰ ਫੌਜੀ ਸੀ। ਉਨ੍ਹਾਂ ਦੀ ਕਰਤੱਵ ਦੇ ਪ੍ਰਤੀ ਵਫ਼ਾਦਾਰੀ ਅਤੇ ਸਰਵਉੱਚ ਬਲੀਦਾਨ ਲਈ ਦੇਸ਼ ਹਮੇਸ਼ਾ ਉਨ੍ਹਾਂ ਦਾ ਕਰਜ਼ਾਈ ਰਹੇਗਾ।'' ਪਾਕਿਸਤਾਨ ਨੇ ਲਗਾਤਾਰ ਤੀਜੇ ਦਿਨ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਪਾਕਿਸਤਾਨੀ ਫੌਜੀ ਪੁੰਛ ਜ਼ਿਲ੍ਹੇ 'ਚ ਪਿਛਲੇ 2 ਦਿਨਾਂ ਤੋਂ ਕਈ ਸੈਕਟਰਾਂ 'ਚ ਮੋਹਰੀ ਇਲਾਕਿਆਂ ਅਤੇ ਪਿੰਡਾਂ 'ਚ ਭਾਰੀ ਗੋਲੀਬਾਰੀ ਕਰ ਰਹੇ ਹਨ। ਇਸ 'ਚ 2 ਜਨਾਨੀਆਂ ਦੀ ਜਾਨ ਵੀ ਜਾ ਚੁਕੀ ਹੈ।


DIsha

Content Editor

Related News