ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਲਈ ਪਾਕਿਸਤਾਨ ਵਲੋਂ 163 ਸਿੱਖ ਸ਼ਰਧਾਲੂਆਂ ਨੂੰ ਵੀਜ਼ਾ ਜਾਰੀ

06/07/2022 12:07:15 PM

ਨਵੀਂ ਦਿੱਲੀ– ਪਾਕਿਸਤਾਨ ਨੇ ਅੱਜ ਯਾਨੀ ਕਿ ਮੰਗਲਵਾਰ ਨੂੰ 8 ਤੋਂ 17 ਜੂਨ ਤੋਂ ਹੋਣ ਵਾਲੇ ਸਾਲਾਨਾ ਸਮਾਗਮ ਲਈ ਸਿੱਖ ਸ਼ਰਧਾਲੂਆਂ ਨੂੰ 163 ਵੀਜ਼ਾ ਜਾਰੀ ਕੀਤੇ।ਪਾਕਿਸਤਾਨ ਦੇ ਹਾਈ ਕਮਿਸ਼ਨ ਨੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੀ ਪੂਰਵ ਸੰਧਿਆ 'ਤੇ ਇਹ ਪਹਿਲ ਕੀਤੀ। ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਚਾਰਜ-ਡੀ ਅਫੇਅਰਸਜ਼ ਆਫ਼ਤਾਬ ਹਸਨ ਖ਼ਾਨ ਨੇ ਸ਼ਰਧਾਲੂਆਂ ਨੂੰ ਦਿਲੋਂ ਵਧਾਈ ਦਿੱਤੀ ਅਤੇ ਉਨ੍ਹਾਂ ਲਈ ਇਕ ਸਫ਼ਲ ਯਾਤਰਾ ਦੀ ਕਾਮਨਾ ਕੀਤੀ। 

ਇਹ ਵੀ ਪੜ੍ਹੋ: ਕੇਦਾਰਨਾਥ ’ਚ ਵੱਡੀ ਲਾਪ੍ਰਵਾਹੀ; ਭੀੜ ਦਰਮਿਆਨ ਲੈਂਡਿੰਗ ਸਮੇਂ ਬੇਕਾਬੂ ਹੋਇਆ ਹੈਲੀਕਾਪਟਰ, ਲੋਕਾਂ ਦੇ ਸੁੱਕੇ ਸਾਹ

ਦੱਸ ਦੇਈਏ ਕਿ ਵੀਜ਼ਾ ਜਾਰੀ ਕਰਨਾ 1974 ਦੇ ਧਾਰਮਿਕ ਅਸਥਾਨਾਂ ਦੀ ਯਾਤਰਾ 'ਤੇ ਪਾਕਿਸਤਾਨ-ਭਾਰਤ ਪ੍ਰੋਟੋਕੋਲ ਦੇ ਢਾਂਚੇ ਦੇ ਤਹਿਤ ਕਵਰ ਕੀਤਾ ਗਿਆ ਹੈ। ਹਰ ਸਾਲ ਭਾਰਤ ਤੋਂ ਵੱਡੀ ਗਿਣਤੀ ਵਿਚ ਸਿੱਖ ਯਾਤਰੀ ਵੱਖ-ਵੱਖ ਧਾਰਮਿਕ ਤਿਉਹਾਰਾਂ/ਮੌਕਿਆਂ ’ਚ ਸ਼ਾਮਲ ਹੋਣ ਲਈ ਪਾਕਿਸਤਾਨ ਜਾਂਦੇ ਹਨ। ਨਵੀਂ ਦਿੱਲੀ ਤੋਂ ਜਾਰੀ ਕੀਤੇ ਗਏ ਵੀਜ਼ਾ ਹੋਰ ਦੇਸ਼ਾਂ ਦੇ ਇਨ੍ਹਾਂ ਸਮਾਗਮਾਂ ਵਿਚ ਹਿੱਸਾ ਲੈਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਦਿੱਤੇ ਗਏ ਵੀਜ਼ਿਆਂ ਤੋਂ ਇਲਾਵਾ ਹਨ।
ਯਾਤਰਾ ਦੌਰਾਨ ਸ਼ਰਧਾਲੂ ਪੰਜਾ ਸਾਹਿਬ, ਨਨਕਾਣਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨਗੇ। ਉਹ 8 ਜੂਨ ਨੂੰ ਪਾਕਿਸਤਾਨ ਵਿਚ ਦਾਖਲ ਹੋਣਗੇ ਅਤੇ 17 ਜੂਨ, 2022 ਨੂੰ ਭਾਰਤ ਵਾਪਸ ਪਰਤਣਗੇ।

ਇਹ ਵੀ ਪੜ੍ਹੋ: ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹਾਦਤ ਦਿਹਾੜੇ ’ਤੇ ਵਿਸ਼ੇਸ਼, ਜਾਣੋ ਤੱਤੀ ਤਵੀ ’ਤੇ ਬਿਠਾਉਣ ਦਾ ਇਤਿਹਾਸ

 


Tanu

Content Editor

Related News