ਪਾਕਿਸਤਾਨ ਤੋਂ ਭਾਰਤ ਪਰਤੀ ਗੀਤਾ ਦੇ ਮਾਤਾ-ਪਿਤਾ ਦੀ ਭਾਲ ਜਾਰੀ

Tuesday, Dec 15, 2020 - 02:10 PM (IST)

ਪਾਕਿਸਤਾਨ ਤੋਂ ਭਾਰਤ ਪਰਤੀ ਗੀਤਾ ਦੇ ਮਾਤਾ-ਪਿਤਾ ਦੀ ਭਾਲ ਜਾਰੀ

ਨਵੀਂ ਦਿੱਲੀ- ਪਾਕਿਸਤਾਨ ਤੋਂ ਭਾਰਤ ਪਰਤੀ ਗੂੰਗੀ-ਬੋਲੀ ਕੁੜੀ ਗੀਤਾ ਦੇ ਮਾਤਾ-ਪਿਤਾ ਨੂੰ ਲੱਭਣ ਲਈ ਮੁਹਿੰਮ ਜਾਰੀ ਹੈ। ਇਸੇ ਕ੍ਰਮ 'ਚ ਗੀਤਾ ਨੂੰ ਮਹਾਰਾਸ਼ਟਰ-ਤੇਲੰਗਾਨਾ ਦੇ ਸਰਹੱਦੀ ਖੇਤਰਾਂ 'ਚ ਦੌਰਾ ਕਰਵਾ ਕੇ ਉਸ ਦੇ ਆਪਣਿਆਂ ਦੀ ਭਾਲ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਲ 2015 'ਚ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀਆਂ ਕੋਸ਼ਿਸ਼ਾਂ ਨਾਲ ਗੀਤਾ ਭਾਰਤ ਪਰਤੀ ਸੀ। ਇਸ ਤੋਂ ਬਾਅਦ ਉਸ ਨੂੰ ਮੱਧ ਪ੍ਰਦੇਸ਼ ਦੇ ਇੰਦੌਰ ਸਥਿਤ ਇਕ ਗੈਰ-ਸਰਕਾਰੀ ਸੰਸਥਾ (ਐੱਨ.ਜੀ.ਓ.) 'ਚ ਮੁੜ ਵਸੇਬੇ ਲਈ ਰੱਖਿਆ ਗਿਆ ਸੀ। ਤਿੰਨ ਮਹੀਨੇ ਪਹਿਲਾਂ ਗੀਤਾ ਨੂੰ ਇੰਦੌਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਥਾਨਕ ਪੁਲਸ ਵਿਭਾਗ ਦੀ ਪਹਿਲ 'ਤੇ ਸੰਕੇਤਿਕ ਭਾਸ਼ਾ ਮਾਹਰ ਗਿਆਨੇਂਦਰ ਪੁਰੋਹਿਤ ਨੂੰ ਸੌਂਪ ਕੇ ਯੋਜਨਾਬੱਧਝ ਤਰੀਕੇ ਨਾਲ ਉਸ ਦੇ ਮਾਤਾ-ਪਿਤਾ ਦੀ ਭਾਲ ਦੀ ਕੋਸ਼ਿਸ਼ ਤੇਜ਼ ਕੀਤੀ ਗਈ ਹੈ।

30 ਸਾਲਾ ਗੀਤਾ ਦੇ ਮਾਤਾ-ਪਿਤਾ ਦੀ ਭਾਲ ਸੰਬੰਧੀ ਦਲ ਦੀ ਅਗਵਾਈ ਕਰ ਰਹੇ ਸ਼੍ਰੀ ਪੁਰੋਹਿਤ ਨੇ ਦੱਸਿਆ ਕਿ 12 ਦਸੰਬਰ ਨੂੰ ਉਹ ਗੀਤਾ ਨੂੰ ਚਾਰ ਪਹੀਆ ਵਾਹਨ 'ਤੇ ਲੈ ਕੇ ਇੰਦੌਰ ਤੋਂ ਮਹਾਰਾਸ਼ਟਰ ਦੇ ਔਰੰਗਾਬਾਦ ਲਈ ਨਿਕਲੇ। ਇੱਥੇ ਸਥਾਨਕ ਪੁਲਸ ਅਤੇ ਕੁਝ ਐੱਨ.ਜੀ.ਓ. ਦੀ ਮਦਦ ਨਾਲ ਸੰਭਾਵਿਤ ਸਥਾਨਾਂ 'ਤੇ ਗੀਤਾ ਨੂੰ ਲਿਜਾਇਆ ਗਿਆ ਹੈ। ਸ਼੍ਰੀ ਪੁਰੋਹਿਤ ਅਨੁਸਾਰ ਲਗਭਗ 22-23 ਸਾਲ ਪਹਿਲਾਂ ਆਪਣਿਆਂ ਤੋਂ ਵਿਛੜ ਕੇ ਸਿਰਫ਼ 7-8 ਸਾਲ ਦੀ ਉਮਰ 'ਚ ਪਾਕਿਸਤਾਨ ਪਹੁੰਚੀ ਗੀਤਾ ਨੇ ਮਹਾਰਾਸ਼ਟਰ ਦੇ ਇਨ੍ਹਾਂ ਖੇਤਰਾਂ ਨੂੰ ਲੈ ਕੇ ਕੁਝ ਸੰਕੇਤ ਦਿੱਤੇ ਸਨ। ਉਨ੍ਹਾਂ ਸੰਕੇਤਾਂ ਦੇ ਆਧਾਰ 'ਤੇ ਉਸ ਨੂੰ ਇੱਥੇ ਨਾਂਦੇੜ, ਜਾਲਨਾ ਅਤੇ 5 ਹੋਰ ਜ਼ਿਲ੍ਹਿਆਂ 'ਚ ਦੌਰਾ ਕਰਵਾਇਆ ਜਾਵੇਗਾ।


author

DIsha

Content Editor

Related News