ਪਾਕਿਸਤਾਨ ਨੇ ਫਿਰ ਤੋੜਿਆ ਸੀਜ਼ਫਾਇਰ, ਜੰਮੂ-ਕਸ਼ਮੀਰ ''ਚ ਕੀਤੀ ਗੋਲੀਬਾਰੀ

12/21/2019 9:21:44 AM

ਜੰਮੂ— ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਇਕ ਵਾਰ ਫਿਰ ਉਸ ਨੇ ਸੀਜ਼ਫਾਇਰ ਦਾ ਉਲੰਘਣ ਕਰਦੇ ਹੋਏ ਜੰਮੂ-ਕਸ਼ਮੀਰ ਦੇ ਤੰਗਧਾਰ ਅਤੇ ਕੰਜਾਲਵਨ 'ਚ ਫਾਇਰਿੰਗ ਸ਼ੁਰੂ ਕਰ ਦਿੱਤੀ। ਹਾਲਾਂਕਿ ਭਾਰਤੀ ਫੌਜ ਵੀ ਇਸ ਦਾ ਮੂੰਹ-ਤੋੜ ਜਵਾਬ ਦੇ ਰਹੀ ਹੈ।
ਪਾਕਿਸਤਾਨ ਵਲੋਂ ਹੋਈ ਗੋਲੀਬਾਰੀ 'ਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਦੱਸ ਦਈਏ ਕਿ ਇਸ ਮਹੀਨੇ ਪਾਕਿਸਤਾਨ ਨੇ ਕਈ ਵਾਰ ਸੀਜ਼ਫਾਇਰ ਦਾ ਉਲੰਘਣ ਕੀਤਾ ਹੈ, ਹਾਲਾਂਕਿ ਉਸ ਨੂੰ ਹਰ ਵਾਰ ਮੂੰਹ ਦੀ ਖਾਣੀ ਪਈ।
ਹਾਲ ਹੀ 'ਚ ਪਾਕਿਸਤਾਨੀ ਫੌਜ ਨੇ ਐੱਲ. ਓ. ਸੀ. ਤੇ ਉੱਤਰੀ ਕਸ਼ਮੀਰ ਦੇ ਕੁਪਵਾੜਾ 'ਚ ਸਥਿਤ ਭਾਰਤੀ ਫੌਜ ਅਤੇ ਨਾਗਰਿਕ ਟਿਕਾਣਿਆਂ 'ਤੇ ਗੋਲੀਬਾਰੀ ਕੀਤੀ। ਇਸ 'ਚ ਚਾਰ ਘਰ ਨੁਕਸਾਨੇ ਗਏ। ਭਾਰਤੀ ਜਵਾਨਾਂ ਦੀ ਜਵਾਬੀ ਕਾਰਵਾਈ 'ਚ ਪਾਕਿਸਤਾਨ ਨੂੰ ਵੀ ਭਾਰੀ ਨੁਕਸਾਨ ਹੋਇਆ ਸੀ।


Related News