ਪਾਕਿਸਤਾਨ ਨੇ ਸਾਫਟਵੇਅਰ ਇੰਜੀਨੀਅਰ ਸਮੇਤ 2 ਭਾਰਤੀ ਕੀਤੇ ਗ੍ਰਿਫਤਾਰ

11/18/2019 10:39:36 PM

ਲਾਹੌਰ - ਪਾਕਿਸਤਾਨੀ ਅਧਿਕਾਰੀਆਂ ਨੇ ਕਥਿਤ ਰੂਪ ਤੋਂ ਦੇਸ਼ 'ਚ ਗੈਰ-ਕਾਨੂੰਨੀ ਦਾਖਲ ਹੋਣ ਲਈ ਸੋਮਵਾਰ ਨੂੰ ਭਾਰਤ ਦੇ 2 ਨਾਗਰਿਕਾਂ ਨੂੰ ਗ੍ਰਿਫਤਾਰ ਕਰ ਲਿਆ। ਮੀਡੀਆ 'ਚ ਆਈਆਂ ਖਬਰਾਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। 'ਜਿਊ ਨਿਊਜ਼' ਦੀ ਖਬਰ ਮੁਤਾਬਕ ਭਾਰਤੀ ਨਾਗਰਿਕਾਂ ਦੀ ਪਛਾਣ ਮੱਧ ਪ੍ਰਦੇਸ਼ ਦੇ ਨਿਵਾਸੀ ਪ੍ਰਸ਼ਾਂਤ ਅਤੇ ਤੇਲੰਗਾਨਾ ਦੇ ਰਹਿਣ ਵਾਲੇ ਦਾਰੀਲਾਲ ਦੇ ਰੂਪ 'ਚ ਹੋਈ ਹੈ। ਖਬਰ 'ਚ ਪੁਲਸ ਦੇ ਹਵਾਲੇ ਤੋਂ ਆਖਿਆ ਗਿਆ ਹੈ ਕਿ ਦੋਹਾਂ ਨੂੰ ਪੰਜਾਬ ਸੂਬੇ ਦੇ ਬਹਾਵਲਪੁਰ 'ਚ ਹਿਰਾਸਤ 'ਚ ਲੈ ਕੇ ਮਾਮਲਾ ਦਰਜਾ ਕਰ ਲਿਆ ਗਿਆ। ਉਨ੍ਹਾਂ ਦੇ ਕੋਲ ਜ਼ਰੂਰੀ ਦਸਤਾਵੇਜ ਨਹੀਂ ਸਨ। ਖਹਕ ਮੁਤਾਬਕ ਫੜੇ ਗਏ ਦੋਵੇਂ ਲੋਕਾਂ 'ਚੋਂ ਇਕ ਸਾਫਟਵੇਅਰ ਇੰਜੀਨੀਅਰ ਦੱਸਿਆ ਜਾ ਰਿਹਾ ਹੈ, ਜਿਸ ਨਾਲ ਇਸ ਗੱਲ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਹਨ ਕਿ ਕਿਤੇ ਉਸ ਨੂੰ ਅੱਤਵਾਦੀ ਹਮਲਿਆਂ ਨੂੰ ਅੰਜ਼ਾਮ ਦੇਣ ਲਈ ਤਾਂ ਪਾਕਿਸਤਾਨ ਨਹੀਂ ਭੇਜਿਆ ਗਿਆ।

ਇਸ ਤੋਂ ਪਹਿਲਾਂ ਅਗਸਤ 'ਚ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਪੁਲਸ ਨੇ ਡੇਰਾ ਗਾਜ਼ੀ ਖਾਨ ਸ਼ਹਿਰ 'ਚੋਂ ਇਕ ਭਾਰਤੀ ਜਾਸੂਸ ਨੂੰ ਗ੍ਰਿਫਤਾਰ ਕਰ ਉਸ ਨੂੰ ਖੁਫੀਆ ਏਜੰਸੀ ਨੂੰ ਸੌਂਪ ਦਿੱਤਾ ਸੀ। ਭਾਰਤੀ ਜਾਸੂਸ ਦੀ ਪਛਾਣ ਰਾਜੂ ਲਕਸ਼ਮਣ ਦੇ ਰੂਪ 'ਚ ਹੋਈ ਸੀ, ਜਿਸ ਨੂੰ ਬਲੋਚਿਸਤਾਨ ਸੂਬੇ 'ਚ ਦਾਖਲ ਹੁੰਦੇ ਹੋਏ ਗ੍ਰਿਫਤਾਰ ਕੀਤਾ ਗਿਆ ਸੀ। ਪਾਕਿਸਤਾਨ ਦੇ ਦਾਅਵੇ ਮੁਤਾਬਕ ਇਸ ਸੂਬੇ 'ਚ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਪਾਕਿਸਤਾਨ ਦੀ ਇਕ ਫੌਜੀ ਅਦਾਲਤ ਨੇ ਜਾਸੂਸੀ ਅਤੇ ਅੱਤਵਾਦ ਦੇ ਦੋਸ਼ 'ਚ ਅਪ੍ਰੈਲ 2017 'ਚ ਭਾਰਤੀ ਨੌ-ਸੈਨਾ ਦੇ ਸੇਵਾ ਮੁਕਤ ਅਧਿਕਾਰੀ ਜਾਧਵ (49) ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ, ਜਿਸ ਤੋਂ ਬਾਅਦ ਭਾਰਤ ਨੇ ਜਾਧਵ ਦੀ ਫਾਂਸੀ ਦੀ ਸਜ਼ਾ ਅਤੇ ਅੱਗੇ ਦੀ ਪ੍ਰਕਿਰਿਆ 'ਤੇ ਰੋਕ ਲਗਾਉਣ ਦੀ ਅਪੀਲ ਕਰਦੇ ਹੋਏ ਅੰਤਰਰਾਸ਼ਟਰੀ ਕੋਰਟ ਦਾ ਰੁੱਖ ਕੀਤਾ ਸੀ।


Khushdeep Jassi

Content Editor

Related News