‘ਆਪ੍ਰੇਸ਼ਨ ਸਿੰਧੂਰ’ ਤੋਂ ਬਾਅਦ ਅਜੇ ਵੀ ਸਦਮੇ ’ਚ ਪਾਕਿ ਫੌਜ, ਭਾਰਤ ਨੂੰ ਦੇ ਰਹੀ ਹਮਲੇ ਦੀ ਗਿੱਦੜ ਭਬਕੀ

Friday, Aug 08, 2025 - 09:38 AM (IST)

‘ਆਪ੍ਰੇਸ਼ਨ ਸਿੰਧੂਰ’ ਤੋਂ ਬਾਅਦ ਅਜੇ ਵੀ ਸਦਮੇ ’ਚ ਪਾਕਿ ਫੌਜ, ਭਾਰਤ ਨੂੰ ਦੇ ਰਹੀ ਹਮਲੇ ਦੀ ਗਿੱਦੜ ਭਬਕੀ

ਨਵੀਂ ਦਿੱਲੀ (ਇੰਟ.) – ‘ਆਪ੍ਰੇਸ਼ਨ ਸਿੰਧੂਰ’ ਦੌਰਾਨ ਮਾਤ ਖਾਣ ਤੋਂ ਬਾਅਦ ਪਾਕਿਸਤਾਨ ਅਜੇ ਵੀ ਸਦਮੇ ’ਚ ਹੈ। ਜਨਤਾ ਵਿਚ ਆਪਣੀ ਇੱਜ਼ਤ ਬਚਾਉਣ ਲਈ ਪਾਕਿਸਤਾਨੀ ਫੌਜ ਹੁਣ ਗਿੱਦੜ ਭਬਕੀਆਂ ਦੇ ਰਹੀ ਹੈ ਕਿ ਜੇਕਰ ਭਾਰਤ ਹੁਣ ‘ਆਪ੍ਰੇਸ਼ਨ ਸਿੰਧੂਰ’ ਵਰਗੀ ਕੋਈ ਹੋਰ ਫੌਜੀ ਕਾਰਵਾਈ ਸ਼ੁਰੂ ਕਰਦਾ ਹੈ, ਤਾਂ ਉਹ ਪੂਰਬ ਤੋਂ ਸ਼ੁਰੂ ਹੋ ਕੇ ਭਾਰਤ ਦੇ ਅੰਦਰੂਨੀ ਇਲਾਕਿਆਂ ’ਚ ਹਮਲਾ ਕਰੇਗੀ। ਹਾਲਾਂਕਿ ਭਾਰਤ ਵਾਰ-ਵਾਰ ਪਾਕਿਸਤਾਨ ਨੂੰ ਚਿਤਾਵਨੀ ਦੇ ਰਿਹਾ ਹੈ ਕਿ ਉਹ ਆਪਣੀ ਧਰਤੀ ’ਤੇ ਅੱਤਵਾਦੀ ਖ਼ਤਰਿਆਂ ਵਿਰੁੱਧ ਸਖ਼ਤ ਅਤੇ ਯੋਜਨਾਬੱਧ ਕਾਰਵਾਈ ਜਾਰੀ ਰੱਖੇਗਾ।

ਪੜ੍ਹੋ ਇਹ ਵੀ - ਰੂਹ ਕੰਬਾਊ ਹਾਦਸਾ: ਡੂੰਘੀ ਖੱਡ 'ਚ ਡਿੱਗੀ ਕਾਰ, ਉੱਡੇ ਪਰਖੱਚੇ, ਜੀਜਾ-ਸਾਲਾ ਸਣੇ 6 ਦੀ ਦਰਦਨਾਕ ਮੌਤ

ਫੀਲਡ ਮਾਰਸ਼ਲ ਮੁਨੀਰ ਦੇ ਬਚਾਅ ’ਚ ਪਾਕਿ ਫੌਜ
ਹਾਲ ਹੀ ਵਿਚ ਛਪੀ ਇਕ ਰਿਪੋਰਟ ਅਨੁਸਾਰ ਪਾਕਿਸਤਾਨੀ ਫੌਜ ਦੇ ਮੀਡੀਆ ਵਿੰਗ ਦੇ ਡਾਇਰੈਕਟਰ ਜਨਰਲ ਨੇ ਕਿਹਾ ਹੈ ਕਿ ਜੇਕਰ ਭਾਰਤ ਭਵਿੱਖ ਵਿਚ ਕੋਈ ਫੌਜੀ ਕਾਰਵਾਈ ਕਰਦਾ ਹੈ ਤਾਂ ਪਾਕਿਸਤਾਨ ਭਾਰਤ ਦੇ ਅੰਦਰੂਨੀ ਇਲਾਕਿਆਂ ਤਕ ਹਮਲਾ ਕਰੇਗਾ। ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ. ਐੱਸ. ਆਰ. ਪੀ.) ਦੇ ਬੁਲਾਰੇ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਮੀਡੀਆ ਨਾਲ ਆਪਣੀ ਗੱਲਬਾਤ ਵਿਚ ਫੀਲਡ ਮਾਰਸ਼ਲ ਮੁਨੀਰ ਦੀਆਂ ਸਿਆਸੀ ਇੱਛਾਵਾਂ ਦੀਆਂ ਚਰਚਾਵਾਂ ਨੂੰ ਖਾਰਿਜ ਕਰ ਦਿੱਤਾ ਅਤੇ ਰਾਸ਼ਟਰਪਤੀ ਅਹੁਦੇ ਲਈ ਉਨ੍ਹਾਂ ਦੀ ਉਮੀਦਵਾਰੀ ਦੇ ਸੁਝਾਵਾਂ ਨੂੰ ਬਕਵਾਸ ਕਰਾਰ ਦਿੱਤਾ। ਉਨ੍ਹਾਂ ਨੇ ਇਸ ਧਾਰਨਾ ਨੂੰ ਰੱਦ ਕਰ ਦਿੱਤਾ ਕਿ ਮੁਨੀਰ ਆਪਣੇ ਪੂਰਵਜਾਂ ਨਾਲੋਂ ਵਧੇਰੇ ਵਿਚਾਰਧਾਰਕ ਹੈ। ਚੌਧਰੀ ਨੇ ਕਿਹਾ ਕਿ ਭਵਿੱਖ ਵਿਚ ਪਾਕਿਸਤਾਨ ਕਿਸੇ ਵੀ ਭਾਰਤੀ ਫੌਜੀ ਕਾਰਵਾਈ ਦਾ ਜਵਾਬ ਦੇਵੇਗਾ। ਉਨ੍ਹਾਂ ਕਿਹਾ ਕਿ ਭਾਰਤ ਨੂੰ ਇਹ ਵੀ ਸਮਝਣ ਦੀ ਲੋੜ ਹੈ ਕਿ ਉਨ੍ਹਾਂ ’ਤੇ ਹਰ ਜਗ੍ਹਾ ਹਮਲਾ ਕੀਤਾ ਜਾ ਸਕਦਾ ਹੈ।

ਪੜ੍ਹੋ ਇਹ ਵੀ - ਵੱਡੀ ਖ਼ਬਰ : ਅਦਾਕਾਰਾ ਹੁਮਾ ਕੁਰੈਸ਼ੀ ਦੇ ਚਚੇਰੇ ਭਰਾ ਦਾ ਕਤਲ, ਤੇਜ਼ਧਾਰ ਹਥਿਆਰਾਂ ਨਾਲ ਕੀਤਾ ਵਾਰ

ਮੁਨੀਰ ਨੇ ਸੱਤਾ ਹਾਸਲ ਕਰਨ ਲਈ ਦਿੱਤਾ ਸੀ ਵਿਵਾਦਪੂਰਨ ਬਿਆਨ
ਮਾਹਿਰਾਂ ਅਨੁਸਾਰ ਚੌਧਰੀ ਦੀਆਂ ਟਿੱਪਣੀਆਂ ਫੀਲਡ ਮਾਰਸ਼ਲ ਮੁਨੀਰ ਦੀ ਸੱਤਾ ’ਤੇ ਪਕੜ ਦੇ ਸੰਦਰਭ ਵਿਚ ਵੀ ਦਿਖਾਈ ਦਿੰਦੀਆਂ ਹਨ, ਜੋ ਮਈ ਤੋਂ ਹੋਰ ਵੀ ਵਧ ਗਈਆਂ ਹਨ। ਪਾਕਿਸਤਾਨੀ ਫੌਜੀ ਬੁਲਾਰੇ ਨੇ ਕਿਹਾ ਕਿ ਪਹਿਲਗਾਮ ਹਮਲੇ ਤੋਂ ਸਿਰਫ਼ 6 ਦਿਨ ਪਹਿਲਾਂ 16 ਅਪ੍ਰੈਲ ਨੂੰ ਮੁਨੀਰ ਦਾ ਵਿਵਾਦਪੂਰਨ ਭਾਸ਼ਣ ਉਨ੍ਹਾਂ ਦੀਆਂ ਨਿੱਜੀ ਮਾਨਤਾਵਾਂ ਨੂੰ ਦਰਸਾਉਂਦਾ ਹੈ। ਚੌਧਰੀ ਨੇ ਕਿਹਾ ਕਿ ਉਹ ਉਹੀ ਕਹਿ ਰਹੇ ਸੀ, ਜਿਸ ਲਈ ਉਹ ਖੜ੍ਹੇ ਹਨ, ਜਿਸ ਲਈ ਉਹ ਮਰਨ ਲਈ ਤਿਆਰ ਹਨ। ਇਸ ਭਾਸ਼ਣ ਵਿਚ ਮੁਨੀਰ ਨੇ ‘ਦੋ-ਰਾਸ਼ਟਰ ਸਿਧਾਂਤ’ ਨੂੰ ਮੁੜ ਸੁਰਜੀਤ ਕੀਤਾ ਸੀ ਅਤੇ ਕਸ਼ਮੀਰ ਨੂੰ ਪਾਕਿਸਤਾਨ ਦੀ ‘ਗਲ ਦੀ ਨਸ’ ਦੱਸਿਆ ਸੀ। ਉਨ੍ਹਾਂ ਐਲਾਨ ਕੀਤਾ ਸੀ ਕਿ ‘ਅਸੀਂ ਦੋ ਰਾਸ਼ਟਰ ਹਾਂ, ਇਕ ਨਹੀਂ। ਸਾਡੇ ਪੁਰਖਿਆਂ ਨੇ ਸੋਚਿਆ ਸੀ ਕਿ ਅਸੀਂ ਜੀਵਨ ਦੇ ਹਰ ਪਹਿਲੂ ਵਿਚ ਹਿੰਦੂਆਂ ਤੋਂ ਵੱਖਰੇ ਹਾਂ। ਸਾਡਾ ਧਰਮ, ਰੀਤੀ-ਰਿਵਾਜ, ਪਰੰਪਰਾਵਾਂ, ਵਿਚਾਰ ਅਤੇ ਇੱਛਾਵਾਂ ਵੀ ਵੱਖਰੀਆਂ ਹਨ।’ ਉਨ੍ਹਾਂ ਅੱਗੇ ਕਿਹਾ ਕਿ ਦੁਨੀਆ ਦੀ ਕੋਈ ਵੀ ਤਾਕਤ ਕਸ਼ਮੀਰ ਨੂੰ ਪਾਕਿਸਤਾਨ ਤੋਂ ਵੱਖ ਨਹੀਂ ਕਰ ਸਕਦੀ।

ਪੜ੍ਹੋ ਇਹ ਵੀ - ਛੁੱਟੀਆਂ ਹੀ ਛੁੱਟੀਆਂ! ਭਲਕੇ ਤੋਂ ਬੰਦ ਰਹਿਣਗੇ ਸਕੂਲ-ਕਾਲਜ

ਭਾਰਤ ਨੇ ਦੁਹਰਾਇਆ ਕਿ ਉਹ ਅੱਤਵਾਦੀ ਹਮਲੇ ਦਾ ਜਵਾਬ ਆਪਣੀਆਂ ਸ਼ਰਤਾਂ ’ਤੇ ਦੇਵੇਗਾ
ਦੂਜੇ ਪਾਸੇ ਭਾਰਤ ਨੇ ਸਪੱਸ਼ਟ ਕੀਤਾ ਹੈ ਕਿ ਉਸ ਦੀ ਧਰਤੀ ’ਤੇ ਹੋਣ ਵਾਲੇ ਕਿਸੇ ਵੀ ਅੱਤਵਾਦੀ ਹਮਲੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਕਾਰਵਾਈ ਆਪਣੀਆਂ ਸ਼ਰਤਾਂ ਅਤੇ ਸਮਾਂ ਸੀਮਾ ਦੇ ਅਨੁਸਾਰ ਹੋਵੇਗੀ, ਜਿਸ ਵਿਚ ਅੱਤਵਾਦੀ ਗਤੀਵਿਧੀਆਂ ਨਾਲ ਜੁੜੇ ਸਾਰੇ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਭਾਰਤ ਨੇ ਕਈ ਮੰਚਾਂ ’ਤੇ ਦੁਹਰਾਇਆ ਹੈ ਕਿ ਪ੍ਰਮਾਣੂ ਹਮਲੇ ਦੀ ਬਲੈਕਮੇਲਿੰਗ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅੱਤਵਾਦੀ ਕਾਰਵਾਈਆਂ ਕਰਨ ਵਾਲਿਆਂ ਅਤੇ ਉਨ੍ਹਾਂ ਨੂੰ ਸਪਾਂਸਰ ਕਰਨ ਵਾਲੇ ਜਾਂ ਉਨ੍ਹਾਂ ਦੀ ਰੱਖਿਆ ਕਰਨ ਵਾਲੇ ਦੇਸ਼ ਵਿਚਕਾਰ ਕੋਈ ਫ਼ਰਕ ਨਹੀਂ ਕੀਤਾ ਜਾਵੇਗਾ।

ਪੜ੍ਹੋ ਇਹ ਵੀ - ਰੱਖੜੀ ਦੇ ਤਿਉਹਾਰ ਤੋਂ ਬਾਅਦ ਪਵੇਗਾ ਭਾਰੀ ਮੀਂਹ, ਮਚਾਏਗਾ ਤਬਾਹੀ, IMD ਵਲੋਂ ਅਲਰਟ ਜਾਰੀ

ਪਾਕਿਸਤਾਨੀ ਫੌਜ ਦੀ ਇਹ ਟਿੱਪਣੀ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਵਧੇ ਤਣਾਅ ਅਤੇ 7 ਮਈ ਨੂੰ ਭਾਰਤੀ ਹਥਿਆਰਬੰਦ ਫੌਜਾਂ ਦੁਆਰਾ ਸ਼ੁਰੂ ਕੀਤੇ ਗਏ ‘ਆਪ੍ਰੇਸ਼ਨ ਸਿੰਧੂਰ’ ਦੇ ਰੂਪ ਵਿਚ ਭਾਰਤ ਦੇ ਜਵਾਬ ਦੇ ਵਿਚਕਾਰ ਆਈ ਹੈ। ਸਵੇਰ ਹੋਣ ਤੋਂ ਪਹਿਲਾਂ ‘ਆਪ੍ਰੇਸ਼ਨ ਸਿੰਧੂਰ’ ਵਿਚ ਭਾਰਤੀ ਫੌਜ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ 9 ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਸੀ। ਇਹ ਕਾਰਵਾਈ ਪਹਿਲਗਾਮ ਕਤਲੇਆਮ ਦੇ ਜਵਾਬ ਵਿਚ ਸੀ, ਜਿੱਥੇ ਅੱਤਵਾਦੀਆਂ ਨੇ 22 ਅਪ੍ਰੈਲ ਨੂੰ 25 ਭਾਰਤੀਆਂ ਨੂੰ ਉਨ੍ਹਾਂ ਦੇ ਧਰਮ ਦੇ ਆਧਾਰ ’ਤੇ ਪਛਾਣ ਕਰਨ ਤੋਂ ਬਾਅਦ ਮਾਰ ਦਿੱਤਾ ਸੀ।

ਪੜ੍ਹੋ ਇਹ ਵੀ - Gold High Price: ਸੋਨੇ ਦੀਆਂ ਕੀਮਤਾਂ ਨੇ ਤੋੜਿਆ ਹੁਣ ਤੱਕ ਦਾ ਸਭ ਤੋਂ ਵੱਡਾ ਰਿਕਾਰਡ, ਜਾਣੋ ਨਵਾਂ ਰੇਟ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News