ਰਮਜ਼ਾਨ ''ਚ ਵੀ ਨਹੀਂ ਬਾਜ ਆ ਰਿਹਾ ਪਾਕਿ, ਲਗਾਤਾਰ 5ਵੇਂ ਦਿਨ ਕੀਤੀ ਗੋਲਾਬਾਰੀ

Friday, May 22, 2020 - 08:46 PM (IST)

ਰਮਜ਼ਾਨ ''ਚ ਵੀ ਨਹੀਂ ਬਾਜ ਆ ਰਿਹਾ ਪਾਕਿ, ਲਗਾਤਾਰ 5ਵੇਂ ਦਿਨ ਕੀਤੀ ਗੋਲਾਬਾਰੀ

ਪੁੰਛ/ਨੌਸ਼ਹਿਰਾ (ਧਨੁਜ/ਸ. ਹ.) : ਪਵਿੱਤਰ ਰਮਜ਼ਾਨ 'ਚ ਇੱਕ ਪਾਸੇ ਜਿੱਥੇ ਲੋਕ ਖੁਦਾ ਦੀ ਇਬਾਦਤ ਕਰਦੇ ਹੋਏ ਸਾਰਿਆਂ ਦੀ ਭਲਾਈ ਅਤੇ ਸ਼ਾਂਤੀ ਦੀ ਕਾਮਨਾ ਕਰ ਰਹੇ ਹਨ, ਉਥੇ ਹੀ ਇਸਲਾਮ ਦੇ ਨਾਮ 'ਤੇ ਸਥਾਪਤ ਹੋਇਆ ਪਾਕਿਸਤਾਨ ਆਪਣੀਆਂ ਘਿਨੌਉਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ। ਪਾਕਿ ਫੌਜ ਨੇ ਲਗਾਤਾਰ 5ਵੇਂ ਦਿਨ ਵੀ ਆਪਣੀਆਂ ਨਾਪਾਕ ਹਰਕਤਾਂ ਨੂੰ ਅੰਜਾਮ ਦਿੰਦੇ ਹੋਏ ਜੰਗਬੰਦੀ ਦੀ ਉਲੰਘਣਾ ਕਰ ਭਾਰਤੀ ਫੌਜ ਦੀ ਅਗਲੀਆਂ ਚੌਕੀਆਂ ਦੇ ਨਾਲ ਰਿਹਾਇਸ਼ੀ ਇਲਾਕਿਆਂ ਨੂੰ ਵੀ ਨਿਸ਼ਾਨਾ ਬਣਾਇਆ। 
ਪਾਕਿ ਫੌਜ ਨੇ ਸ਼ੁੱਕਰਵਾਰ ਤੜਕੇ 3:30 ਵਜੇ ਕ੍ਰਿਸ਼ਣਾ ਘਾਟੀ ਸੈਕਟਰ 'ਚ ਗੋਲਾਬਾਰੀ ਸ਼ੁਰੂ ਕਰ ਦਿੱਤੀ ਅਤੇ ਵੱਖ-ਵੱਖ ਖੇਤਰਾਂ 'ਚ ਗੋਲੇ ਦਾਗੇ, ਜਿਸ ਦਾ ਭਾਰਤੀ ਫੌਜ ਨੇ ਜ਼ੋਰਦਾਰ ਜਵਾਬ ਦਿੱਤਾ ਅਤੇ ਲੱਗਭੱਗ 1 ਘੰਟੇ ਤੱਕ ਦੋਵਾਂ ਪਾਸਿਓ ਰੁਕ-ਰੁਕ ਕੇ ਗੋਲਾਬਾਰੀ ਜਾਰੀ ਰਹੀ।  ਇਸ ਦੌਰਾਨ ਪਾਕਿ ਫੌਜ ਨੇ ਸ਼ੁੱਕਰਵਾਰ ਤੜਕੇ ਨੌਸ਼ਹਿਰਾ ਸੈਕਟਰ ਦੀਆਂ ਅਗਰਿਮ ਚੌਕੀਆਂ ਅਤੇ ਨਾਗਰਿਕ ਠਿਕਾਣੀਆਂ ਨੂੰ ਵੀ ਨਿਸ਼ਾਨਾ ਬਣਾ ਕੇ ਗੋਲਾਬਾਰੀ ਸ਼ੁਰੂ ਕੀਤੀ, ਜੋ ਅੰਤਿਮ ਸੂਚਨਾ ਆਉਣ ਤੱਕ ਜਾਰੀ ਸੀ। 

ਅੱਤਵਾਦੀਆਂ ਦੇ 2 ਸਾਥੀ ਗ੍ਰਿਫਤਾਰ
ਅਵੰਤੀਪੋਰਾ ਪੁਲਸ ਨੇ ਤਰਾਲ ਅਤੇ ਅਵੰਤੀਪੋਰਾ ਇਲਾਕਿਆਂ ਤੋਂ ਅੱਤਵਾਦੀ ਸੰਗਠਨ ਅੰਸਾਰ ਗਜਵਤ ਉਲ ਹਿੰਦ ਅਤੇ ਹਿਜ਼ਬੁਲ ਮੁਜਾਹਿਦੀਨ ਦੇ 2 ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਸਾਥੀ ਅੱਤਵਾਦੀਆਂ ਨੂੰ ਸ਼ਰਣ, ਸਮਰਥਨ ਅਤੇ ਸੂਚਨਾ ਦਿੰਦੇ ਸਨ।
ਗ੍ਰਿਫਤਾਰ ਸਾਥੀਆਂ ਦੀ ਪਛਾਣ ਸਯਾਰ ਅਹਿਮਦ ਸ਼ਾਹ ਨਿਵਾਸੀ ਤਰਾਲ ਅਤੇ ਤਨਵੀਰ ਅਹਿਮਦ ਸ਼ੇਖ ਨਿਵਾਸੀ ਅਵੰਤੀਪੋਰਾ ਦੇ ਰੂਪ 'ਚ ਕੀਤੀ ਗਈ ਹੈ।  ਉਨ੍ਹਾਂ ਖਿਲਾਫ ਪੁਲਸ ਥਾਣਾ ਤਰਾਲ ਅਤੇ ਪੁਲਸ ਥਾਣਾ ਅਵੰਤੀਪੋਰਾ 'ਚ ਐਫ. ਆਈ. ਆਰ. ਨੰਬਰ 46/2020 ਅਤੇ 68/2020 ਦਰਜ ਕੀਤੇ ਗਏ ਹਨ। 
 


author

Inder Prajapati

Content Editor

Related News