ਪੁੰਛ ਸੈਕਟਰ 'ਚ ਪਾਕਿ ਨੇ ਮੁੜ ਕੀਤੀ ਜੰਗਬੰਦੀ ਦੀ ਉਲੰਘਣਾ, ਭਾਰਤੀ ਫੌਜ ਦੇ ਰਹੀ ਮੁੰਹਤੋੜ ਜਵਾਬ
Friday, Jan 24, 2020 - 07:39 PM (IST)

ਜੰਮੂ — ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ ’ਚ ਕੰਟਰੋਲ ਲਾਈਨ ਨੇੜੇ ਸਥਿਤ ਮੂਹਰਲੀਆਂ ਚੌਕੀਆਂ ਅਤੇ ਪਿੰਡਾਂ ’ਤੇ ਪਾਕਿਸਤਾਨੀ ਫੌਜ ਨੇ ਸ਼ੁੱਕਰਵਾਰ ਨੂੰ ਮੋਰਟਾਰ ਦਾਗੇ। ਇਕ ਅਧਿਕਾਰੀ ਨੇ ਕਿਹਾ ਕਿ ਜ਼ਿਲੇ ਦੇ ਦਿਗਵਾਰ ਸੈਕਟਰ ’ਚ ਵੀ ਸਰਹੱਦ ਪਾਰੋਂ ਗੋਲੀਬਾਰੀ ਦੀਆਂ ਖਬਰਾਂ ਮਿਲੀਆਂ ਹਨ। ਭਾਰਤੀ ਫੌਜ ਨੇ ਗੋਲੀਬਾਰੀ ਦਾ ਮੂੰਹਤੋੜ ਜਵਾਬ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਵੀਰਵਾਰ ਨੂੰ ਪਾਕਿਸਤਾਨੀ ਫੌਜ ਨੇ ਪੁੰਛ ’ਚ ਕੰਟਰੋਲ ਲਾਈਨ ਨੇੜੇ ਗੁਲਪੁਰ ਅਤੇ ਕਰਮਰਾ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ ’ਚ ਇਕ ਸਕੂਲ ਦੀ ਇਮਾਰਤ ਨੁਕਸਾਨੀ ਗਈ। ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ ਕਾਰਣ ਕੰਟਰੋਲ ਲਾਈਨ ਨੇੜਲੇ ਕੁਝ ਖੇਤਰਾਂ ’ਚ ਸ਼ੁੱਕਰਵਾਰ ਨੂੰ ਸਕੂਲ ਬੰਦ ਰਹੇ।
ਓਧਰ ਸ਼੍ਰੀਨਗਰ ਦੇ ਪੁਰਾਣੇ ਸ਼ਹਿਰ ’ਚ ਸਫਾਕਾਦਲ ਦੇ ਕੋਲ ਸਥਿਤ ਪੁਲਸ ਚੌਕੀ ’ਤੇ ਅੱਤਵਾਦੀਆਂ ਨੇ ਇਕ ਗ੍ਰਨੇਡ ਸੁੱਟਿਆ। ਹਮਲੇ ’ਚ ਸੀ. ਆਰ. ਪੀ. ਐੱਫ. ਦਾ ਇਕ ਜਵਾਨ ਅਤੇ ਇਕ ਪੁਲਸ ਕਰਮਚਾਰੀ ਜ਼ਖਮੀ ਹੋ ਗਿਆ। ਦੋਵਾਂ ਨੂੰ ਇਲਾਜ ਲਈ ਹਸਪਤਾਨ ਪਹੁੰਚਾਇਆ ਗਿਆ।