LOC 'ਤੇ ਪਾਕਿਸਤਾਨ ਨੇ ਕੀਤੀ ਫਾਇਰਿੰਗ, ਭਾਰਤੀ ਸੈਨਾ ਨੇ ਦਿੱਤਾ ਮੂੰਹਤੋੜ ਜਵਾਬ

10/14/2018 11:57:59 AM

ਜੰਮੂ ਕਸ਼ਮੀਰ— ਪਾਕਿਸਤਾਨ ਨੇ ਇਕ ਵਾਰ ਫਿਰ ਜੰਮੂ-ਕਸ਼ਮੀਰ ਦੇ ਪੁੰਛ ਸੈਕਟਰ 'ਚ ਜੰਗਬੰਦੀ ਦਾ ਉਲੰਘਣ ਕਰਦੇ ਹੋਏ ਫਾਇਰਿੰਗ ਕੀਤੀ। ਰੱਖਿਆ ਸੂਤਰਾਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਜਾਣਕਾਰੀ ਮੁਤਾਬਕ ਜੰਮੂ-ਕਸ਼ਮੀਰ 'ਚ ਕੰਟਰੋਲ ਰੇਖਾ 'ਤੇ ਪਾਕਿਸਤਾਨ ਵੱਲੋਂ ਫਾਇਰਿੰਗ ਕੀਤੀ ਗਈ। ਜਿਸ ਦਾ ਭਾਰਤੀ ਸੁਰੱਖਿਆ ਬਲਾਂ ਨੇ ਵੀ ਮੂੰਹਤੋੜ ਜਵਾਬ ਦਿੱਤਾ।
ਪਾਕਿਸਤਾਨ ਸੈਨਾ ਨੇ ਪੁੰਛ ਜ਼ਿਲੇ ਦੇ ਦਿਗਵਰ ਸੈਕਟਰ 'ਚ ਭਾਰਤੀ ਚੌਕੀਆਂ 'ਤੇ ਗੋਲੀਬਾਰੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਵੱਲੋਂ ਛੋਟੇ ਅਤੇ ਆਟੋਮੈਟਿਕ ਹਥਿਆਰਾਂ ਨਾਲ ਭਾਰਤੀ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਜਿਸ ਦੇ ਬਾਅਦ ਭਾਰਤੀ ਸੈਨਾ ਨੇ ਮੂੰਹਤੋੜ ਜਵਾਬ ਦਿੱਤਾ। ਇਸ ਹਮਲੇ 'ਚ ਹੁਣ ਤੱਕ ਕਿਸੇ ਵੀ ਜਵਾਨ ਨੂੰ ਨੁਕਸਾਨ ਪੁੱਜਣ ਦੀ ਖਬਰ ਨਹੀਂ ਹੈ।
ਇਸ ਤੋਂ ਪਹਿਲਾਂ ਪਾਕਿਸਤਾਨੀ ਸੈਨਾ ਵੱਲੋਂ ਭਾਰਤ ਨੂੰ ਸਰਜੀਕਲ ਸਟ੍ਰਾਈਕ ਦਾ ਜਵਾਬ ਦੇਣ ਦੀ ਧਮਕੀ ਦਿੱਤੀ ਗਈ ਸੀ। ਪਾਕਿਸਤਾਨ ਸੈਨਾ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਨੇ ਲੰਦਨ 'ਚ ਭਾਰਤ ਖਿਲਾਫ ਕਿਹਾ ਸੀ ਕਿ ਭਾਰਤ ਜੇਕਰ ਪਾਕਿਸਤਾਨ ਦੇ ਅੰਦਰ ਇਕ ਸਰਜੀਕਲ ਸਟ੍ਰਾਈਕ ਕਰਨ ਦੀ ਵਧੀਕੀ ਕਰਦਾ ਹੈ ਤਾਂ ਜਵਾਬ 'ਚ ਉਸ ਨੂੰ 10 ਸਰਜੀਕਲ ਸਟ੍ਰਾਈਕ ਹਮਲਿਆਂ ਦਾ ਸਾਹਮਣਾ ਕਰਨਾ ਪਵੇਗਾ। ਇੰਨਾ ਹੀ ਨਹੀਂ ਗਫੂਰ ਨੇ ਇਹ ਵੀ ਕਿਹਾ ਕਿ ਜੋ ਲੋਕ ਸਾਡੇ ਖਿਲਾਫ ਕਿਸੇ ਤਰ੍ਹਾਂ ਦੀ ਕਾਰਵਾਈ ਕਰਨ ਦੇ ਬਾਰੇ 'ਚ ਸੋਚਦੇ ਹਨ, ਉਨ੍ਹਾਂ ਨੇ ਪਾਕਿਸਤਾਨ ਦੀ ਸ਼ਕਤੀਆਂ 'ਤੇ ਕੋਈ ਵੀ ਸ਼ੱਕ ਨਹੀਂ ਹੋਣਾ ਚਾਹੀਦਾ। ਆਸਿਫ ਗਫੂਰ ਨੇ ਪਾਕਿਸਤਾਨ ਦੇ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੇ ਨਾਲ ਵਿਦੇਸ਼ ਯਾਤਰਾ ਦੌਰਾਨ ਇਹ ਕੱਲ ਕਹੀ ਹੈ।


Related News