ਪਾਕਿਸਤਾਨ ਨੇ ਕੀਤੀ ਜੰਗਬੰਦੀ ਦੀ ਉਲੰਘਣਾ, 1 ਸੈਨਿਕ ਸ਼ਹੀਦ

07/17/2017 1:04:54 PM

ਸ਼੍ਰੀਨਗਰ— ਪਾਕਿਸਤਾਨ ਨੇ ਇਕ ਵਾਰ ਫਿਰ ਆਪਣੀ ਨਾਪਾਕ ਹਰਕਤ ਨੂੰ ਅੰਜਾਮ ਦਿੰਦੇ ਹੋਏ ਐਲ.ਓ.ਸੀ ਦੇ ਨਾਲ ਲੱਗੇ ਇਲਾਕਿਆਂ 'ਚ ਗੋਲੀਬਾਰੀ ਕੀਤੀ ਹੈ। ਇਸ ਗੋਲੀਬਾਰੀ ਦਾ ਭਾਰਤੀ ਸੈਨਾ ਨੇ ਕਰਾਰਾ ਜਵਾਬ ਦਿੱਤਾ ਹੈ। ਐਲ.ਓ.ਸੀ ਦੇ ਨਾਲ ਲੱਗੇ ਪੁੰਛ ਸੈਕਟਰ ਦੇ ਬਾਲਾਕੋਟ ਇਲਾਕੇ 'ਚ ਅਤੇ ਰਾਜੌਰੀ ਦੇ ਮੰਜਾਕੋਟ ਏਰੀਏ 'ਚ ਗੋਲੀਬਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਮੇਂਡਰ ਦੇ ਬਾਲਾਕੋਟ ਸੈਕਟਰ 'ਚ ਬੰਕਰ 'ਤੇ ਮੋਰਟਾਰ ਡਿੱਗਣ ਨਾਲ 37 ਸਾਲਾਂ ਸੈਨਿਕ ਨਾਇਕ ਮੁਦਾਸਰ ਸ਼ਹੀਦ ਹੋ ਗਿਆ ਅਤੇ ਇਕ ਸੈਨਿਕ ਫਿਰਦੌਸ ਜ਼ਖਮੀ ਹੋ ਗਿਆ।
ਇਸ ਗੋਲੀਬਾਰੀ 'ਚ ਰਾਜੌਰੀ ਦੇ ਮੰਜਾਕੋਟ ਇਲਾਕੇ 'ਚ ਸਾਈਦਾ ਨਾਮ ਦੀ 7 ਸਾਲ ਦੀ ਬੱਚੀ ਦੀ ਮੌਤ ਹੋ ਗਈ, ਉਥੇ ਹੀ ਇਕ ਔਰਤ ਬੁਰੀ ਤਰ੍ਹਾਂ ਜ਼ਖਮੀ ਹੋ ਗਈ, ਜਿਸ ਨੂੰ ਸਥਾਨਕ ਹਸਪਤਾਲ ਲੈ ਜਾਇਆ ਗਿਆ। ਗੋਲੀਬਾਰੀ ਦੇ ਚੱਲਦੇ ਐਲ.ਓ.ਸੀ ਦੇ ਨਾਲ ਲੱਗਦੇ ਜਿੰਨੇ ਵੀ ਸਕੂਲ ਹਨ, ਉਨ੍ਹਾਂ ਨੂੰ ਸੁਰੱਖਿਆ ਬੰਦ ਕਰ ਦਿੱਤਾ ਗਿਆ ਹੈ। ਪਾਕਿਸਤਾਨ ਗੋਲੀਬਾਰੀ 'ਚ ਬੱਚਿਆਂ ਨੂੰ ਕੋਈ ਨੁਕਸਾਨ ਨਾ ਹੋਵੇ। ਕਿਉਂਕਿ ਪਾਕਿਸਤਾਨ ਸੈਨਾ ਵੱਲੋਂ ਮਾਰੇ ਜਾ ਰਹੇ ਮੋਰਟਾਰ ਸਕੂਲਾਂ ਦੇ ਆਸਪਾਸ ਆ ਕੇ ਡਿੱਗ ਰਹੇ ਹਨ। ਹੁਣ ਤੱਕ ਗੋਲੀਬਾਰੀ ਜਾਰੀ ਹੈ।


Related News