ਪਹਿਲਗਾਮ ਹਮਲਾ : ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਾਦਸੇ ਵਾਲੀ ਜਗ੍ਹਾ ਦਾ ਕੀਤਾ ਦੌਰਾ

Wednesday, Apr 23, 2025 - 01:10 PM (IST)

ਪਹਿਲਗਾਮ ਹਮਲਾ : ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਾਦਸੇ ਵਾਲੀ ਜਗ੍ਹਾ ਦਾ ਕੀਤਾ ਦੌਰਾ

ਸ਼੍ਰੀਨਗਰ- ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਪਹਿਲਗਾਮ 'ਚ ਬੈਸਰਨ ਦਾ ਦੌਰਾ ਕੀਤਾ। ਜੰਮੂ ਕਸ਼ਮੀਰ 'ਚ 'ਮਿੰਨੀ ਸਵਿਟਜ਼ਰਲੈਂਡ' ਦੇ ਨਾਂ ਨਾਲ ਮਸ਼ਹੂਰ ਇਸ ਸੈਰ-ਸਪਾਟਾ ਸਥਾਨ 'ਚ ਮੰਗਲਵਾਰ ਨੂੰ ਅੱਤਵਾਦੀਆਂ ਦੇ ਭਿਆਨਕ ਹਮਲੇ 'ਚ 26 ਲੋਕ ਮਾਰੇ ਗਏ ਸਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀ ਹਮਲੇ 'ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਇੱਥੇ ਪੁਲਸ ਕੰਟਰੋਲ ਰੂਮ 'ਚ ਆਯੋਜਿਤ ਸੋਗ ਸਮਾਰੋਹ 'ਚ ਪੁਸ਼ਪ ਚੱਕਰ ਅਰਪਿਤ ਕਰਨ ਤੋਂ ਬਾਅਦ ਸ਼ਾਹ ਹੈਲੀਕਾਪਟਰ ਤੋਂ ਇੱਥੋਂ ਕਰੀਬ 110 ਕਿਲੋਮੀਟਰ ਦੂਰ ਬੈਸਰਨ ਲਈ ਰਵਾਨਾ ਹੋਏ। 

ਇਹ ਵੀ ਪੜ੍ਹੋ : ਸਿਰਫ਼ ਪੁਰਸ਼ ਹੀ ਕਿਉਂ? ਪਹਿਲਗਾਮ ਹਮਲੇ 'ਚ ਔਰਤਾਂ ਨੂੰ ਬਖਸ਼ਿਆ! ਦੇਖੋ 26 ਮ੍ਰਿਤਕਾਂ ਦੀ ਪੂਰੀ Detail

ਉਨ੍ਹਾਂ ਦੱਸਿਆ ਕਿ ਸ਼ਾਹ ਨੂੰ ਸੁਰੱਖਿਆ ਅਧਿਕਾਰੀਆਂ ਨੇ ਘਟਨਾ ਬਾਰੇ ਜਾਣਕਾਰੀ ਦਿੱਤੀ। ਅੱਤਵਾਦੀਆਂ ਨੇ ਮੰਗਲਵਾਰ ਨੂੰ ਦੱਖਣ ਕਸ਼ਮੀਰ ਦੇ ਪਹਿਲਗਾਮ 'ਚ ਇਕ ਮੁੱਖ ਸੈਰ-ਸਪਾਟਾ ਸਥਾਨ 'ਤੇ ਹਮਲਾ ਕੀਤਾ, ਜਿਸ 'ਚ ਘੱਟੋ-ਘੱਟ 26 ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਇਨ੍ਹਾਂ 'ਚ ਜ਼ਿਆਦਾਤਰ ਸੈਲਾਨੀ ਸਨ। ਸ਼ਾਹ ਹਮਲੇ ਦੇ ਕੁਝ ਘੰਟਿਆਂ ਦੇ ਅੰਦਰ ਮੰਗਲਵਾਰ ਰਾਤ ਇੱਥੇ ਪਹੁੰਚੇ ਅਤੇ ਉਨ੍ਹਾਂ ਨੂੰ ਪੁਲਸ ਡਾਇਰੈਕਟਰ ਜਨਰਲ ਨਲਿਨ ਪ੍ਰਭਾਤ ਨੇ ਸਥਿਤੀ ਬਾਰੇ ਜਾਣਕਾਰੀ ਦਿੱਤੀ। ਗ੍ਰਹਿ ਮੰਤਰੀ ਨੇ ਇਕ ਸੁਰੱਖਿਆ ਸਮੀਖਿਆ ਬੈਠਕ ਦੀ ਵੀ ਪ੍ਰਧਾਨਗੀ ਕੀਤੀ, ਜਿਸ 'ਚ ਉੱਪ ਰਾਜਪਾਲ ਵੀ ਸ਼ਾਮਲ ਹੋਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News