ਹਾਈ ਅਲਰਟ ’ਤੇ ਜੰਗੀ ਬੇੜਾ, ਗੁਜਰਾਤ ਪਹੁੰਚਿਆ ‘INS ਸੂਰਤ’

Friday, May 02, 2025 - 01:31 PM (IST)

ਹਾਈ ਅਲਰਟ ’ਤੇ ਜੰਗੀ ਬੇੜਾ, ਗੁਜਰਾਤ ਪਹੁੰਚਿਆ ‘INS ਸੂਰਤ’

ਨਵੀਂ ਦਿੱਲੀ- ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਦੀਆਂ ਤਿੰਨੋਂ ਫੌਜਾਂ ਪੂਰੀ ਤਰ੍ਹਾਂ ਤਿਆਰ ਹਨ। ਇਸ ਵਿਚਾਲੇ ਭਾਰਤੀ ਸਮੁੰਦਰੀ ਫੌਜ ਨੇ ਅਰਬ ਸਾਗਰ ’ਚ ਮੁਹਿੰਮ ਤੇਜ਼ ਕਰ ਦਿੱਤੀ ਹੈ। ਰੱਖਿਆ ਸੂਤਰਾਂ ਮੁਤਾਬਕ ਜੰਗੀ ਬੇੜੇ ਹਾਈ ਅਲਰਟ ’ਤੇ ਹਨ ਅਤੇ ਜਹਾਜ਼ਾਂ ਦੀ ਤਾਇਨਾਤੀ ਵੀ ਕਰ ਦਿੱਤੀ ਗਈ ਹੈ। ਕਈ ਐਂਟੀ-ਸ਼ਿਪ ਤੇ ਐਂਟੀ-ਏਅਰਕ੍ਰਾਫਟ ਫਾਇਰਿੰਗ ਕੀਤੀ ਗਈ ਹੈ ਤਾਂ ਜੋ ਜੰਗ ਦੀ ਤੱਤਪਰਤਾ ਦਾ ਪ੍ਰਦਰਸ਼ਨ ਕੀਤਾ ਜਾ ਸਕੇ ਅਤੇ ਖੇਤਰ ਵਿਚ ਸੰਭਾਵਤ ਖਤਰਿਆਂ ਨੂੰ ਰੋਕਿਆ ਜਾ ਸਕੇ।

PunjabKesari

ਭਾਰਤ ਦੀ ਸਮੁੰਦਰੀ ਸੁਰੱਖਿਆ ਦੀ ਫਰੰਟ ਲਾਈਨ ’ਚ ਸ਼ਾਮਲ ਅਤਿ-ਆਧੁਨਿਕ ਗਾਈਡਿਡ ਮਿਜ਼ਾਈਲ ਮਾਰੂ ਬੇੜਾ ‘ਆਈ. ਐੱਨ. ਐੱਸ. ਸੂਰਤ’ ਸ਼ੁੱਕਰਵਾਰ ਨੂੰ ਗੁਜਰਾਤ ਦੇ ਹਜ਼ੀਰਾ ’ਚ ਸਥਿਤ ਅਡਾਨੀ ਪੋਰਟ ’ਤੇ ਪਹੁੰਚਿਆ। ਤਣਾਅ ਭਰੇ ਕੌਮਾਂਤਰੀ ਹਾਲਾਤ ਵਿਚਾਲੇ ਇਸ ਜੰਗੀ ਬੇੜੇ ਦਾ ਆਗਮਨ ਕੌਮੀ ਸੁਰੱਖਿਆ ਦੇ ਨਜ਼ਰੀਏ ਤੋਂ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ। ਇਹ ਪਹਿਲੀ ਵਾਰ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਦਘਾਟਨ ਕੀਤਾ ਗਿਆ ਇਹ ਸਵਦੇਸ਼ੀ ਜੰਗੀ ਬੇੜਾ ਗੁਜਰਾਤ ਦੀ ਕਿਸੇ ਬੰਦਰਗਾਹ ’ਤੇ ਆਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News