''PM ਮੋਦੀ-ਸ਼ਾਹ ਮੈਨੂੰ ਦਿਓ ਇਜਾਜ਼ਤ, ਮੈਂ ਬੰਬ ਬੰਨ ਕੇ ਜਾਵਾਂਗਾ ਪਾਕਿਸਤਾਨ''

Saturday, May 03, 2025 - 12:58 PM (IST)

''PM ਮੋਦੀ-ਸ਼ਾਹ ਮੈਨੂੰ ਦਿਓ ਇਜਾਜ਼ਤ, ਮੈਂ ਬੰਬ ਬੰਨ ਕੇ ਜਾਵਾਂਗਾ ਪਾਕਿਸਤਾਨ''

ਨੈਸ਼ਨਲ ਡੈਸਕ- ਪਹਿਲਗਾਮ ਅੱਤਵਾਦੀ ਹਮਲੇ ਮਗਰੋਂ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਦਾ ਮਾਹੌਲ ਹੈ। ਇਸ ਦਰਮਿਆਨ ਕਰਨਾਟਕ ਦੇ ਮੰਤਰੀ ਜ਼ਮੀਰ ਅਹਿਮਦ ਦਾ ਬਿਆਨ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਅਹਿਮਦ ਕਰਨਾਟਕ ਦੇ ਆਵਾਸ ਅਤੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਹਨ। ਉਨ੍ਹਾਂ ਨੇ ਪਾਕਿਸਤਾਨ ਖਿਲਾਫ਼ ਵੱਡਾ ਬਿਆਨ ਦਿੱਤਾ ਹੈ। ਇਸ ਬਿਆਨ ਦਾ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਅਹਿਮਦ ਕਹਿ ਰਹੇ ਹਨ ਕਿ ਜੇਕਰ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਉਨ੍ਹਾਂ ਨੂੰ ਇਜਾਜ਼ਤ ਦੇਣ ਤਾਂ ਉਹ ਆਤਮਘਾਤੀ ਬੰਬ ਬੰਨ ਕੇ ਪਾਕਿਸਤਾਨ ਜਾਣਗੇ।

ਇਹ ਵੀ ਪੜ੍ਹੋ- ਰੇਲਵੇ ਸਟੇਸ਼ਨ 'ਤੇ ਮਿਲਿਆ ਲਾਵਾਰਿਸ ਬੈਗ, ਪੁਲਸ ਨੂੰ ਪਈਆਂ ਭਾਜੜਾਂ

ਅਹਿਮਦ ਨੇ ਇਹ ਬਿਆਨ ਸ਼ੁੱਕਰਵਾਰ ਨੂੰ ਆਯੋਜਿਤ ਇਕ ਪ੍ਰੈੱਸ ਕਾਨਫਰੰਸ ਵਿਚ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਹਮੇਸ਼ਾ ਤੋਂ ਭਾਰਤ ਦਾ ਦੁਸ਼ਮਣਾ ਰਿਹਾ ਹੈ। ਜੇਕਰ ਉਨ੍ਹਾਂ ਨੂੰ ਪੀ. ਐੱਮ. ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਇਜਾਜ਼ਤ ਮਿਲੇ ਤਾਂ ਉਹ ਪਾਕਿਸਤਾਨ ਜਾ ਕੇ ਜੰਗ ਛੇੜ ਸਕਦੇ ਹਨ। ਉਨ੍ਹਾਂ ਕਿਹਾ ਕਿ ਮੈਂ ਖੁਦ ਜਾਵਾਂਗਾ ਉੱਥੇ ਭਾਰਤ ਵਲੋਂ ਜੰਗ ਵਿਚ ਹਿੱਸਾ ਲੈਣ। ਲੋੜ ਪੈਣ 'ਤੇ ਮੈਂ ਫਿਦਾਯੀਨ ਹਮਲਾਵਰ ਬਣ ਜਾਵਾਂਗਾ। ਮੈਂ ਮਜ਼ਾਕ ਨਹੀਂ ਕਰ ਰਿਹਾ ਹਾਂ। ਦੇਸ਼ ਖ਼ਾਤਰ ਮੈਂ ਪਾਕਿਸਤਾਨ ਜਾਣ ਲਈ ਤਿਆਰ ਹਾਂ। 

ਇਹ ਵੀ ਪੜ੍ਹੋ- ਅਮਰੀਕਾ ਖਿੱਚ ਕੇ ਲੈ ਗਈ ਮੌਤ, ਟਰੱਕ 'ਚ ਜਿਊਂਦਾ ਸੜ ਗਿਆ 22 ਸਾਲਾ ਸੁਖਬੀਰ

 

ਕਰਨਾਟਕ ਦੇ ਮੰਤਰੀ ਜ਼ਮੀਰ ਅਹਿਮਦ ਨੇ ਕਿਹਾ ਕਿ ਅਸੀਂ ਭਾਰਤੀ ਹਾਂ, ਅਸੀਂ ਹਿੰਦੋਸਤਾਨੀ ਹਾਂ। ਪਾਕਿਸਤਾਨ ਦਾ ਸਾਡੇ ਨਾਲ ਕਦੇ ਕੋਈ ਰਿਸ਼ਤਾ ਨਹੀਂ ਰਿਹਾ। ਪਾਕਿਸਤਾਨ ਹਮੇਸ਼ਾ ਤੋਂ ਸਾਡਾ ਦੁਸ਼ਮਣ ਰਿਹਾ ਹੈ। ਜੇਕਰ ਪ੍ਰਧਾਨ ਮੰਤਰੀ ਮੋਦੀ, ਅਮਿਤ ਸ਼ਾਹ ਮੈਨੂੰ ਇਜਾਜ਼ਤ ਦੇਣ ਤਾਂ ਮੈਂ ਪਾਕਿਸਤਾਨ ਜਾ ਕੇ ਲੜਨ ਨੂੰ ਤਿਆਰ ਹਾਂ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਆਤਮਘਾਤੀ ਬੰਬ ਦੇਣ, ਜਿਸ ਨੂੰ ਉਹ ਆਪਣੇ ਸਰੀਰ 'ਤੇ ਬੰਨ ਕੇ ਪਾਕਿਸਤਾਨ ਜਾ ਕੇ ਉਨ੍ਹਾਂ 'ਤੇ ਹਮਲਾ ਕਰਨਗੇ। ਅਹਿਮਦ ਨੇ ਪਹਿਲਗਾਮ ਹਮਲੇ ਦੀ ਨਿੰਦਾ ਕੀਤੀ। ਉਨ੍ਹਾਂ ਨੇ ਪਹਿਲਗਾਮ ਅੱਤਵਾਦੀ ਹਮਲੇ ਦੇ ਵਿਰੋਧ ਵਿਚ ਸਾਰੇ ਭਾਰਤੀਆਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ- ਟਿਊਸ਼ਨ ਟੀਚਰ ਦਾ 'ਸਟੂਡੈਂਟ' 'ਤੇ ਆਇਆ ਦਿਲ, ਘਰੋਂ ਲੈ ਕੇ ਹੋ ਗਈ ਫ਼ਰਾਰ, ਫੜੀ ਗਈ ਤਾਂ ਕਿਹਾ- 'ਮੈਂ ਤਾਂ ਇਹਦੇ...'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News