PM ਮੋਦੀ ਸਾਊਦੀ ਅਰਬ ਦੀ 2 ਦਿਨਾ ਯਾਤਰਾ ''ਤੇ ਜੇਦਾਹ ਲਈ ਰਵਾਨਾ
Tuesday, Apr 22, 2025 - 10:37 AM (IST)

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਮੰਗਲਵਾਰ ਨੂੰ ਸਾਊਦੀ ਅਰਬ ਦੀ 2 ਦਿਨਾ ਯਾਤਰਾ 'ਤੇ ਜੇਦਾਹ ਲਈ ਰਵਾਨਾ ਹੋ ਗਏ। ਸ਼੍ਰੀ ਮੋਦੀ ਨੇ ਰਵਾਨਾ ਹੋਣ ਤੋਂ ਪਹਿਲੇ ਆਪਣੇ ਬਿਆਨ 'ਚ ਕਿਹਾ,''ਅੱਜ, ਮੈਂ ਕ੍ਰਾਊਨ ਪ੍ਰਿੰਸ ਅਤੇ ਪ੍ਰਧਾਨ ਮੰਤਰੀ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਸੱਦੇ 'ਤੇ ਸਾਊਦੀ ਸਾਮਰਾਜ ਦੀ 2 ਦਿਨਾ ਸਰਕਾਰੀ ਯਾਤਰਾ ਸ਼ੁਰੂ ਰਿਹਾ ਹਾਂ। ਭਾਰਤ ਸਾਊਦੀ ਅਰਬ ਨਾਲ ਆਪਣੇ ਲੰਬੇ ਅਤੇ ਇਤਿਹਾਸਕ ਸੰਬੰਧਾਂ ਨੂੰ ਡੂੰਘਾਈ ਨਾਲ ਮਹੱਤਵ ਦਿੰਦਾ ਹੈ, ਜਿਨ੍ਹਾਂ ਨੇ ਹਾਲ ਦੇ ਸਾਲਾਂ 'ਚ ਰਣਨੀਤਕ ਡੂੰਘਾਈ ਅਤੇ ਗਤੀ ਹਾਸਲ ਕੀਤੀ ਹੈ। ਨਾਲ 'ਚ, ਅਸੀਂ ਰੱਖਿਆ, ਵਪਾਰ, ਨਿਵੇਸ਼, ਊਰਜਾ ਅਤੇ ਲੋਕਾਂ ਤੋਂ ਲੋਕਾਂ ਦਰਮਿਆਨ ਸੰਬੰਧਾਂ ਦੇ ਖੇਤਰ ਸਮੇਤ ਆਪਸੀ ਰੂਪ ਨਾਲ ਲਾਭਕਾਰੀ ਅਤੇ ਠੋਸ ਸਾਂਝੇਦਾਰੀ ਵਿਕਸਿਤ ਕੀਤੀ ਹੈ। ਖੇਤਰੀ ਸ਼ਾਂਤੀ, ਖੁਸ਼ਹਾਲੀ, ਸੁਰੱਖਿਆ ਅਤੇ ਸਥਿਰਤਾ ਨੂੰ ਉਤਸ਼ਾਹ ਦੇਣ ਨੂੰ ਲੈ ਕੇ ਸਾਡੇ ਸਾਂਝੇ ਹਿੱਤੇ ਅਤੇ ਵਚਨਬੱਧਤਾ ਹੈ।''
ਪੀ.ਐੱਮ. ਮੋਦੀ ਨੇ ਕਿਹਾ,''ਪਿਛਲੇ ਇਕ ਦਹਾਕੇ 'ਚ ਸਾਊਦੀ ਅਰਬ ਦੀ ਇਹ ਮੇਰੀ ਤੀਜੀ ਯਾਤਰਾ ਹੋਵੇਗੀ ਅਤੇ ਇਤਿਹਾਸਕ ਸ਼ਹਿਰ ਜੇਦਾਹ ਦੀ ਪਹਿਲੀ ਯਾਤਰਾ ਹੋਵੇਗੀ। ਮੈਂ ਰਣਨੀਤਕ ਸਾਂਝੇਦਾਰੀ ਪ੍ਰੀਸ਼ਦ ਦੀ ਦੂਜੀ ਬੈਠਕ 'ਚ ਹਿੱਸਾ ਲੈਣ ਅਤੇ 2023 'ਚ ਆਪਣੇ ਭਰਾ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੀ ਭਾਰਤ ਦੀ ਬੇਹੱਦ ਸਫ਼ਲ ਸਰਕਾਰੀ ਯਾਤਰਾ ਯਕੀਨੀ ਕਰਨ ਲਈ ਉਤਸੁਕ ਹਾਂ।'' ਉਨ੍ਹਾਂ ਕਿਹਾ,''ਮੈਂ ਸਾਊਦੀ ਅਰਬ 'ਚ ਜੀਵੰਤ ਭਾਰਤੀ ਭਾਈਚਾਰੇ ਨਾਲ ਜੁੜਣ ਲਈ ਵੀ ਉਤਸੁਕ ਹਾਂ, ਜੋ ਸਾਡੇ ਰਾਸ਼ਟਰਾਂ ਵਿਚਾਲੇ ਜੀਵੰਤ ਸੇਤੁ ਵਜੋਂ ਕੰਮ ਕਰ ਰਿਹਾ ਹੈ ਅਤੇ ਸੰਸਕ੍ਰਿਤੀ ਅਤੇ ਮਨੁੱਖੀ ਸੰਬੰਧਾਂ ਨੂੰ ਮਜ਼ਬੂਤ ਕਰਨ 'ਚ ਯੋਗਦਾਨ ਦੇ ਰਿਹਾ ਹੈ।'' ਸ਼੍ਰੀ ਮੋਦੀ ਅੱਜ ਦੁਪਹਿਰ ਪ੍ਰਵਾਸੀ ਭਾਰਤੀ ਭਾਈਚਾਰੇ ਨਾਲ ਗੱਲਬਾਤ ਕਰਨਗੇ ਅਤੇ ਸ਼ਾਮ ਨੂੰ ਸ਼ਾਹੀ ਮਹਿਲ 'ਚ ਕ੍ਰਾਊਨ ਪ੍ਰਿੰਸ ਅਤੇ ਪ੍ਰਧਾਨ ਮੰਤਰੀ ਮੁਹੰਮਦ ਬਿਨ ਸਲਮਾਨ ਨਾਲ ਦੋ-ਪੱਖੀ ਬੈਠਕ 'ਚ ਸ਼ਾਮਲ ਹੋਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8