ਸਕੂਲਾਂ ''ਚ ਪੜ੍ਹਾਈ ਜਾਵੇਗੀ ਪਦਮਾਵਤੀ ਦੀ ਕਹਾਣੀ : ਚੌਹਾਨ
Thursday, Nov 23, 2017 - 10:54 AM (IST)
ਨਵੀਂ ਦਿੱਲੀ— ਫਿਲਮ 'ਪਦਮਾਵਤੀ' ਨੂੰ ਲੈ ਕੇ ਲਗਾਤਾਰ ਹੋ ਰਹੇ ਵਿਰੋਧ ਦਰਮਿਆਨ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਕ ਐਲਾਨ ਕੀਤਾ ਹੈ। ਇਕ ਸਮਾਗਮ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਮਹਾਰਾਣੀ ਪਦਮਾਵਤੀ ਦੀ ਕਹਾਣੀ ਹੁਣ ਸਕੂਲਾਂ 'ਚ ਪੜ੍ਹਾਈ ਜਾਵੇਗੀ। ਸਕੂਲਾਂ 'ਚ ਅਗਲੇ ਸਿਲੇਬਸ 'ਚ ਰਾਸ਼ਟਰ ਮਾਤਾ ਮਹਾਰਾਣੀ ਪਦਮਾਵਤੀ ਬਾਰੇ ਪੜ੍ਹਾਇਆ ਜਾਵੇਗਾ।
