ਜੰਮੂ ਕਸ਼ਮੀਰ : ਸਾਂਬਾ ਪੁਲਸ ਨੇ ਬਰਾਮਦ ਕੀਤੇ ਸ਼ੱਕੀ ਡਰੋਨ ਤੋਂ ਸੁੱਟੇ ਗਏ ਹਥਿਆਰ ਅਤੇ ਗੋਲਾ ਬਾਰੂਦ

04/03/2023 10:00:37 AM

ਸਾਂਬਾ (ਭਾਸ਼ਾ)- ਜੰਮੂ ਕਸ਼ਮੀਰ 'ਚ ਸੋਮਵਾਰ ਨੂੰ ਸਾਂਬਾ ਜ਼ਿਲ੍ਹੇ 'ਚ ਇਕ ਪੈਕੇਟ ਬਰਾਮਦ ਕੀਤਾ ਗਿਆ, ਜਿਸ ਤੋਂ ਬਾਅਦ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ। ਅਧਿਕਾਰਤ ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਪੈਕੇਟ ਅੰਤਰਰਾਸ਼ਟਰੀ ਸਰਹੱਦ ਦੇ ਪਾਰ ਤੋਂ ਡਰੋਨ ਰਾਹੀਂ ਸੁੱਟੇ ਜਾਣ ਦਾ ਖ਼ਦਸ਼ਾ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਪੈਕੇਟ ਰਾਖ ਬਰੋਤੀਆ 'ਚ ਰੇਲਵੇ ਲਾਈਨ ਕੋਲ ਸੋਮਵਾਰ ਤੜਕੇ ਮਿਲਿਆ। 

ਬਰਾਮਦ ਕੀਤੇ ਗਏ ਸਾਮਾਨ 'ਚ ਚਾਰ ਚੀਨੀ ਹੈਂਡ ਗ੍ਰਨੇਡ, 48 ਰਾਊਂਡ ਵਾਲੀਆਂ 6 ਮੈਗਜ਼ੀਨ ਅਤੇ ਤਿੰਨ ਚੀਨੀ ਪਿਸਤੌਲ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਅਤੀਤ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਪੁਲਸ ਨੂੰ ਸ਼ੱਕ ਹੈ ਕਿ ਪੈਕੇਟ ਨੂੰ ਸਰਹੱਦ ਪਾਰ ਤੋਂ ਡਰੋਨ ਰਾਹੀਂ ਸੁੱਟਿਆ ਗਿਆ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਸਾਂਬਾ, ਕਠੁਆ ਅਤੇ ਜੰਮੂ ਜ਼ਿਲ੍ਹਿਆਂ 'ਚ ਸ਼ੱਕੀ ਰੂਪ ਨਾਲ ਅੰਤਰਰਾਸ਼ਟਰੀ ਸਰਹੱਦ ਦੇ ਪਾਰ ਤੋਂ ਡਰੋਨ ਰਾਹੀਂ ਹਥਿਆਰ, ਨਸ਼ੀਲੇ ਪਦਾਰਥ, ਨਕਦ, ਵਿਸਫ਼ੋਟਕ ਸਮੱਗਰੀ ਸੁੱਟਣ ਦੀਆਂ ਹਾਲ ਦੇ ਮਹੀਨਿਆਂ 'ਚ ਕਈ ਘਟਨਾਵਾਂ ਸਾਹਮਣੇ ਆਈਆਂ ਹਨ।


DIsha

Content Editor

Related News