ਮੋਦੀ ''ਤੇ ਚਿਦਾਂਬਰਮ ਦਾ ਤੰਜ਼, ਕਿਹਾ- ਬੇਰੋਜ਼ਗਾਰੀ ਛੱਡ ਕੇ ਭਾਰਤ ''ਚ ਸਭ ਚੰਗਾ

Monday, Sep 23, 2019 - 12:08 PM (IST)

ਮੋਦੀ ''ਤੇ ਚਿਦਾਂਬਰਮ ਦਾ ਤੰਜ਼, ਕਿਹਾ- ਬੇਰੋਜ਼ਗਾਰੀ ਛੱਡ ਕੇ ਭਾਰਤ ''ਚ ਸਭ ਚੰਗਾ

ਨਵੀਂ ਦਿੱਲੀ— ਆਈ.ਐੱਨ.ਐਕਸ. ਮੀਡੀਆ ਕੇਸ 'ਚ ਗ੍ਰਿਫਤਾਰ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਨੇ ਜੇਲ ਤੋਂ ਹੀ ਹਾਊਡੀ ਮੋਦੀ ਦੇ ਬਹਾਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ। ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਪੀ. ਚਿਦਾਂਬਰਮ ਨਾਲ ਤਿਹਾੜ ਜੇਲ 'ਚ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਸੋਮਵਾਰ ਨੂੰ ਪੀ. ਚਿਦਾਂਬਰਮ ਨੇ ਕਿਹਾ ਕਿ ਬੇਰੋਜ਼ਗਾਰੀ ਤੋਂ ਇਲਾਵਾ ਭਾਰਤ 'ਚ ਸਭ ਚੰਗਾ ਹੈ। ਪੀ. ਚਿਦਾਂਬਰਮ ਨੇ ਟਵੀਟ ਕਰ ਕੇ ਕਿਹਾ ਕਿ ਨੌਕਰੀਆਂ 'ਤੇ ਸੰਕਟ, ਮੌਬ ਲਿੰਚਿੰਗ, ਕਸ਼ਮੀਰ 'ਚ ਤਾਲਾਬੰਦੀ, ਵਿਰੋਧੀ ਨੇਤਾਵਾਂ ਨੂੰ ਜੇਲ 'ਚ ਪਾਉਣ ਅਤੇ ਘੱਟ ਤਨਖਾਹ ਛੱਡ ਕੇ ਭਾਰਤ 'ਚ ਸਭ ਚੰਗਾ ਹੈ। ਦੱਸਣਯੋਗ ਹੈ ਕਿ ਚਿਦਾਂਬਰਮ ਦਾ ਟਵਿੱਟਰ ਅਕਾਊਂਟ ਉਨ੍ਹਾਂ ਦੇ ਪਰਿਵਾਰ ਵਲੋਂ ਚਲਾਇਆ ਜਾ ਰਿਹਾ ਹੈ।

PunjabKesari

ਚਿਦਾਂਬਰਮ ਨੇ ਟਵੀਟ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਾਊਡੀ ਮੋਦੀ 'ਤੇ ਨਿਸ਼ਾਨਾ ਸਾਧਿਆ। ਜ਼ਿਕਰਯੋਗ ਹੈ ਕਿ ਮੋਦੀ ਨੇ ਐਤਵਾਰ ਨੂੰ 50 ਹਜ਼ਾਰ ਅਮਰੀਕੀ ਭਾਰਤੀਆਂ ਨੂੰ ਸੰਬੋਧਨ ਕਰਦੇ ਹੋਏ 'ਹਾਊਡੀ ਮੋਦੀ' ਦੇ ਜਵਾਬ 'ਚ ਕਿਹਾ ਸੀ ਕਿ ਭਾਰਤ 'ਚ ਸਭ ਕੁਝ ਠੀਕ ਹੈ। ਮੋਦੀ ਨੇ ਹਾਊਡੀ ਮੋਦੀ ਦਾ ਮਤਲਬ ਕਈ ਹੋਰ ਭਾਸ਼ਾਵਾਂ 'ਚ ਜ਼ਾਹਰ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਕਿਹਾ,''ਸਭ ਚੰਗੇ ਸੀ, ਮਜਾਮਾ ਛੇ, ਏਲਮ ਸੌਕਿਆਮ, ਸਭ ਖੂਬ ਭਾਲੋ, ਸਬੂ ਭਾਲਾਛੀ।'' ਜ਼ਿਕਰਯੋਗ ਹੈ ਕਿ ਹਿਊਸਟਨ 'ਚ ਰਾਸ਼ਟਰਪਤੀ ਟਰੰਪ ਦੀ ਮੌਜੂਦਗੀ 'ਚ ਅਮਰੀਕੀ ਨਾਗਰਿਕਾਂ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ,''ਮੇਰੇ ਅਮਰੀਕੀ ਦੋਸਤ ਇਸ ਤੋਂ ਹੈਰਾਨ ਹਨ ਕਿ ਮੈਂ ਕੀ ਕਹਿ ਦਿੱਤਾ। ਟਰੰਪ ਅਤੇ ਮੇਰੇ ਅਮਰੀਕੀ ਦੋਸਤੋ, ਮੈਂ ਭਾਰਤੀ ਭਾਸ਼ਾਵਾਂ 'ਚ ਸਿਰਫ਼ ਇਹ ਕਿਹਾ ਹੈ ਕਿ ਸਭ ਕੁਝ ਠੀਕ ਹੈ।''


author

DIsha

Content Editor

Related News