CBI ਬੋਲੀ- ਚਿਦਾਂਬਰਮ ਨੇ ਕੀਤੀ ਅਹੁਦੇ ਦੇ ਦੁਰਵਰਤੋਂ, ਕੋਰਟ ਤੋਂ ਮੰਗੀ 5 ਦਿਨ ਦੀ ਰਿਮਾਂਡ

08/22/2019 7:14:16 PM

ਨਵੀਂ ਦਿੱਲੀ— ਆਈ. ਐੱਨ. ਐਕਸ ਮੀਡੀਆ ਭ੍ਰਿਸ਼ਟਾਚਾਰ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਨੂੰ ਸੀ. ਬੀ. ਆਈ. ਨੇ ਅੱਜ ਦਿੱਲੀ ਦੀ ਰਾਊਜ ਐਵੇਨਿਊ ਕੋਰਟ 'ਚ ਪੇਸ਼ ਕੀਤਾ। ਇਸ ਦੌਰਾਨ ਪੀ. ਚਿਦਾਂਬਰਮ ਦੀ ਪਤਨੀ ਨਲਿਨੀ ਅਤੇ ਪੁੱਤਰ ਕਾਰਤੀ ਵੀ ਕੋਰਟ 'ਚ ਪੁੱਜੇ ਹਨ। ਇੱਥੇ ਦੱਸ ਦੇਈਏ ਕਿ ਚਿਦਾਂਬਰਮ ਨੂੰ ਇਸ ਮਾਮਲੇ 'ਚ ਬੁੱਧਵਾਰ ਰਾਤ ਗ੍ਰਿਫਤਾਰ ਕੀਤਾ ਗਿਆ ਸੀ। ਸੀ. ਬੀ. ਆਈ. ਨੇ ਚਿਦਾਂਬਰਮ ਨੂੰ ਇੱਥੇ ਬੁੱਧਵਾਰ ਰਾਤ ਜੋਰ ਬਾਗ ਇਲਾਕੇ ਵਿਚ ਸਥਿਤ ਉਨ੍ਹਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਸੀ। ਕੋਰਟ ਪੁੱਜਣ ਤੋਂ ਬਾਅਦ ਚਿਦਾਂਬਰਮ ਨੂੰ ਕਟਘਰੇ 'ਚ ਖੜ੍ਹਾ ਕੀਤਾ ਗਿਆ। ਇਸ ਦੌਰਾਨ ਚਿਦਾਂਬਰਮ ਨੇ ਸੀ. ਬੀ. ਆਈ. ਅਧਿਕਾਰੀਆਂ 'ਤੇ ਚੁਟਕੀ ਲੈਂਦੇ ਹੋਏ ਕਿਹਾ ਕਿ ਇਹ ਕੋਰਟ ਰੂਮ ਤਾਂ ਬਹੁਤ ਛੋਟਾ ਹੈ। ਮੈਨੂੰ ਲੱਗਾ ਕਿ ਕੋਰਟ ਰੂਮ ਵੱਡਾ ਹੋਵੇਗਾ। ਇਸ 'ਤੇ ਸੀ. ਬੀ. ਆਈ. ਅਧਿਕਾਰੀਆਂ ਨੇ ਕਿਹਾ ਕਿ ਰਾਊਜ ਐਵੇਨਿਊ ਕੋਰਟ ਦੇ ਸਾਰੇ ਕੋਰਟ ਰੂਮ ਛੋਟੇ ਹਨ। ਫਿਲਹਾਲ ਪੂਰੇ ਮਾਮਲੇ ਦੀ ਸੁਣਵਾਈ ਸ਼ੁਰੂ ਜਾਰੀ ਹੈ। 
ਕੋਰਟ 'ਚ ਸੀ. ਬੀ. ਆਈ. ਨੇ ਕਿਹਾ ਕਿ ਚਿਦਾਂਬਰਮ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਹੈ। ਸੀ. ਬੀ. ਆਈ ਵਲੋਂ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਦਲੀਲ ਦਿੱਤੀ ਕਿ ਆਈ. ਐੱਨ. ਐਕਸ ਮੀਡੀਆ ਨੇ ਗਲਤ ਢੰਗ ਨਾਲ ਐੱਫ. ਡੀ. ਆਈ. ਵਸੂਲ ਕੀਤੀ, ਜੋ ਕਿ ਐੱਫ. ਆਈ. ਪੀ. ਬੀ. ਦੇ ਨਿਯਮਾਂ ਦਾ ਉਲੰਘਣ ਹੈ। ਚਿਦਾਂਬਰਮ ਦੀ ਵਜ੍ਹਾ ਕਰ ਕੇ ਆਈ. ਐੱਨ. ਐਕਸ ਮੀਡੀਆ ਨੂੰ ਗਲਤ ਢੰਗ ਨਾਲ ਫਾਇਦਾ ਪੁੱਜਾ, ਜਿਸ ਤੋਂ ਬਾਅਦ ਕੰਪਨੀ ਨੇ ਦੂਜੀਆਂ  ਕੰਪਨੀਆਂ ਨੂੰ ਵੀ ਪੈਸੇ ਦਿੱਤੇ ਹਨ। ਸੀ. ਬੀ. ਆਈ. ਨੇ ਜੱਜ ਤੋਂ ਚਿਦਾਂਬਰਮ ਦੀ 5 ਦਿਨਾਂ ਦੀ ਰਿਮਾਂਡ ਮੰਗੀ ਹੈ। ਇਹ ਰਿਮਾਂਡ ਚਿਦਾਂਬਰਮ ਤੋਂ ਪੁੱਛ-ਗਿੱਛ ਕਰਨ ਲਈ ਮੰਗੀ ਗਈ ਹੈ।

ਦੱਸਣਯੋਗ ਹੈ ਕਿ ਚਿਦਾਂਬਰਮ ਨੇ ਵਿੱਤ ਮੰਤਰੀ ਰਹਿਣ ਦੌਰਾਨ ਆਈ. ਐੱਨ. ਐਕਸ ਮੀਡੀਆ ਸਮੂਹ ਨੂੰ ਫੋਰੇਨ ਇਨਵੈਸਟਮੈਂਟ ਪ੍ਰਮੋਸ਼ਨ ਬੋਰਡ (ਐੱਫ. ਆਈ. ਪੀ. ਬੀ.) ਦੀ ਮਨਜ਼ੂਰੀ ਦਿਵਾਉਣ 'ਚ ਵਰਤੀ ਗਈ ਬੇਨਿਯਮੀਆਂ ਨੂੰ ਲੈ ਕੇ ਸੀ. ਬੀ. ਆਈ. ਨੇ 15 ਮਈ ਨੂੰ ਉਨ੍ਹਾਂ ਦੇ ਵਿਰੁੱਧ ਇਕ ਐੱਫ. ਆਰ. ਆਈ. ਦਰਜ ਕੀਤੀ ਸੀ। ਇਸ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਵੀ 2018 'ਚ ਉਨ੍ਹਾਂ ਵਿਰੁੱਧ ਇਸ ਸਿਲਸਿਲੇ ਵਿਚ ਮਨੀ ਲਾਂਡਰਿੰਗ ਦਾ ਇਕ ਮਾਮਲਾ ਦਰਜ ਕੀਤਾ ਸੀ।


Tanu

Content Editor

Related News